ਕੂਨੋ ਨੈਸ਼ਨਲ ਪਾਰਕ ''ਚ ਖੁਸ਼ਖਬਰੀ, ਦਹਾਕਿਆਂ ਬਾਅਦ ਨਜ਼ਰ ਆਈ ਦੁਰਲੱਭ ਜੰਗਲੀ ਬਿੱਲੀ
Saturday, Jun 06, 2026 - 08:45 PM (IST)
ਨੈਸ਼ਨਲ ਡੈਸਕ - ਮੱਧ ਪ੍ਰਦੇਸ਼ ਦੇ ਸ਼ਿਓਪੁਰ ਸਥਿਤ ਕੂਨੋ ਨੈਸ਼ਨਲ ਪਾਰਕ 'ਚ 'ਪ੍ਰੋਜੈਕਟ ਚੀਤਾ' ਦਾ ਅਸਰ ਹੁਣ ਪੂਰੇ ਜੰਗਲ ਵਿਚ ਸਾਫ ਦਿਖਾਈ ਦੇਣ ਲੱਗਾ ਹੈ। ਇਸ ਪ੍ਰੋਜੈਕਟ ਦਾ ਮਕਸਦ ਸਿਰਫ ਚੀਤਿਆਂ ਨੂੰ ਵਸਾਉਣਾ ਨਹੀਂ, ਸਗੋਂ ਪੂਰੇ ਇਕੋ ਸਿਸਟਮ ਨੂੰ ਮੁੜ ਬਹਾਲ ਕਰਨਾ ਸੀ ਅਤੇ ਅੱਜ ਇਸਦੇ ਨਤੀਜੇ ਬਹੁਤ ਹੈਰਾਨ ਕਰਨ ਵਾਲੇ ਹਨ।
ਹਾਲ ਹੀ ਵਿੱਚ ਹੋਏ ਕੈਮਰਾ ਟ੍ਰੈਪ ਸਰਵੇ ਵਿੱਚ ਕੂਨੋ ਦੇ ਜੰਗਲਾਂ ਵਿਚ ਬੇਹੱਦ ਦੁਰਲੱਭ ਮੰਨੇ ਜਾਣ ਵਾਲੇ ਜੰਗਲੀ ਜੀਵ 'ਸਿਆਹਗੋਸ਼' ਜਾਂ ਜੰਗਲੀ ਬਿੱਲੀ ਦੀ ਮੌਜੂਦਗੀ ਦਰਜ ਕੀਤੀ ਗਈ ਹੈ। ਦਹਾਕਿਆਂ ਬਾਅਦ ਪਹਿਲੀ ਵਾਰ ਇਸ ਜੀਵ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਹਨ, ਜੋ ਇਸ ਦੀ ਵਾਪਸੀ ਦਾ ਪੁਖਤਾ ਸੰਕੇਤ ਹਨ।

ਉਥੇ ਹੀ ਕੂਨੋ ਦੇ ਇਤਿਹਾਸ ਵਿੱਚ 113 ਸਾਲਾਂ ਦੇ ਲੰਬੇ ਸਮੇਂ ਬਾਅਦ 'ਜੰਗਲੀ ਉੱਲੂ' ਦੇਖਿਆ ਗਿਆ ਹੈ। ਦਸੰਬਰ 2025 ਤੋਂ ਇਹ ਦੁਰਲੱਭ ਉੱਲੂ ਕੂਨੋ ਦੇ ਜੰਗਲਾਂ ਵਿਚ ਆਮ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਇੱਥੇ ਪਹਿਲੀ ਵਾਰ ਜੰਗਲੀ ਕੁੱਤੇ (ਢੋਲ) ਵੀ ਦੇਖੇ ਗਏ ਹਨ, ਜਿਸ ਨੂੰ ਮਾਹਰ ਕੂਨੋ ਦੀ ਬਹਿਤਰ ਹੁੰਦੀ ਸਥਿਤੀ ਦਾ ਸਭ ਤੋਂ ਵੱਡਾ ਅਤੇ ਖਾਸ ਸੰਕੇਤ ਮੰਨ ਰਹੇ ਹਨ।

ਪਹਿਲਾਂ ਗਰਮੀਆਂ ਦਾ ਮੌਸਮ ਆਉਂਦਿਆਂ ਹੀ ਬਘਿਆੜ ਪਾਣੀ ਅਤੇ ਸਿਕਾਰ ਛੱਡ ਕੇ ਇਸ ਇਲਾਕੇ ਨੂੰ ਛੱਡ ਕੇ ਚਲੇ ਜਾਂਦੇ ਸਨ, ਪਰ ਸੁਧਰੇ ਹਾਲਾਤਾਂ ਦੇ ਚਲਦਿਆਂ ਉਥੇ ਦੇ ਸਥਾਈ ਨਿਵਾਸੀ ਬਣ ਚੁੱਕੇ ਹਨ।

