ਪਬਜੀ ਰਾਹੀਂ ਪਹਿਲਾਂ ਔਰਤ ਨਾਲ ਕੀਤੀ ਦੋਸਤੀ, ਫਿਰ ਵਿਆਹ ਦਾ ਝਾਂਸਾ ਦੇ ਕੇ ਕੀਤਾ ਜਬਰ ਜ਼ਿਨਾਹ
Tuesday, Jul 25, 2023 - 05:42 PM (IST)
ਮੁੰਬਈ (ਭਾਸ਼ਾ)- ਆਨਲਾਈਨ ਗੇਮ 'ਪਬਜੀ' ਖੇਡਣ ਦੌਰਾਨ 33 ਸਾਲਾ ਔਰਤ ਨਾਲ ਦੋਸਤੀ ਕਰ ਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਇਕ 35 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਾ ਹੈ। ਪਬਜੀ ਖੇਡਣ ਦੌਰਾਨ ਦੋਸਤੀ ਤੋਂ ਬਾਅਦ ਦੋਸ਼ੀ ਅਤੇ ਔਰਤ ਨੇ ਬਾਅਦ 'ਚ ਮੁੰਬਈ 'ਚ ਇਕ ਇਵੈਂਟ ਮੈਨੇਜਮੈਂਟ ਕੰਪਨੀ 'ਚ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਅਤੇ ਔਰਤ 2020 ਦੇ ਆਖ਼ੀਰ 'ਚ ਆਨਲਾਈਨ ਮਿਲੇ ਸਨ। ਅਧਿਕਾਰੀ ਨੇ ਕਿਹਾ,''ਦੋਸ਼ੀ ਨੇ ਔਰਤ ਨਾਲ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ।
ਸ਼ਿਕਾਇਤ ਅਨੁਸਾਰ ਜਨਵਰੀ 2023 ਤੱਕ ਵੱਖ-ਵੱਖ ਹੋਟਲਾਂ 'ਚ ਕਈ ਵਾਰ ਔਰਤ ਨਾਲ ਜਬਰ ਜ਼ਿਨਾਹ ਕੀਤਾ ਅਤੇ ਇਸ ਦਾ ਵੀਡੀਓ ਵੀ ਬਣਾਇਆ।'' ਉਸ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕੀਤਾ ਤਾਂ ਉਹ ਸੋਸ਼ਲ ਮੀਡੀਆ 'ਤੇ ਇਨ੍ਹਾਂ ਵੀਡੀਓ ਕਲਿੱਪ ਨੂੰ ਸ਼ੇਅਰ ਕਰ ਦੇਵੇਗਾ। ਅਧਿਕਾਰੀ ਨੇ ਕਿਹਾ,''ਦੋਸ਼ੀ ਨੇ ਜਦੋਂ ਵਿਆਹ ਤੋਂ ਮਨ੍ਹਾ ਕੀਤਾ ਤਾਂ ਔਰਤ ਨੇ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376 (ਜਬਰ ਜ਼ਿਨਾਹ ਦਾ ਦੋਸ਼), 376 (ਐੱਨ) (2) (ਵਿਆਹ ਦਾ ਵਾਅਦਾ ਕਰ ਕੇ ਸਰੀਰਕ ਸੰਬੰਧ ਬਣਾਉਣਾ) ਅਤੇ 420 (ਧੋਖਾਧੜੀ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ।'' ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8