''ਬੇਟੇ ਨੇ ਕੀਤਾ ਜਬਰ ਜਨਾਹ ਤਾਂ ਕਰਵਾ ਦਿੱਤਾ ਵਿਆਹ, ਹੁਣ ਸਹੁਰਾ ਵੀ...'', ਲੜਕੀ ਨੇ ਰੋਂਦਿਆਂ ਸੁਣਾਈ ਹੱਡ ਬੀਤੀ

Sunday, Aug 04, 2024 - 08:20 PM (IST)

''ਬੇਟੇ ਨੇ ਕੀਤਾ ਜਬਰ ਜਨਾਹ ਤਾਂ ਕਰਵਾ ਦਿੱਤਾ ਵਿਆਹ, ਹੁਣ ਸਹੁਰਾ ਵੀ...'', ਲੜਕੀ ਨੇ ਰੋਂਦਿਆਂ ਸੁਣਾਈ ਹੱਡ ਬੀਤੀ

ਨੈਸ਼ਨਲ ਡੈਸਕ : ਅਯੁੱਧਿਆ 'ਚ 12 ਸਾਲਾ ਨਾਬਾਲਗ ਨਾਲ ਬਲਾਤਕਾਰ ਅਤੇ ਸਪਾ ਨੇਤਾ 'ਤੇ ਇਸ ਦਾ ਦੋਸ਼ ਲੱਗਣ ਤੋਂ ਬਾਅਦ ਭਾਜਪਾ ਦਾ ਇਕ ਵਫਦ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਉਸ ਦੇ ਘਰ ਪਹੁੰਚਿਆ ਸੀ। ਜਦੋਂ ਭਾਜਪਾ ਆਗੂ ਪੀੜਤ ਪਰਿਵਾਰ ਨੂੰ ਮਿਲਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਇਕ ਮੁਟਿਆਰ ਉੱਥੇ ਪਹੁੰਚ ਗਈ ਅਤੇ ਆਪਣੇ ਲਈ ਇਨਸਾਫ ਦੀ ਮੰਗ ਕਰਨ ਲੱਗ ਪਈ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਵੀ ਲੜਕੀ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਫਿਰ ਉਸ ਨੇ ਦੱਸਿਆ ਕਿ ਉਸ ਨਾਲ ਕਿਸੇ ਨੇ ਨਹੀਂ ਸਗੋਂ ਉਸ ਦੇ ਆਪਣੇ ਲੋਕਾਂ ਨੇ ਬਲਾਤਕਾਰ ਕੀਤਾ ਸੀ।

ਅਯੁੱਧਿਆ ਜ਼ਿਲੇ ਦੀ ਰਹਿਣ ਵਾਲੀ ਇਕ ਹੋਰ ਪੀੜਤ ਔਰਤ ਨੇ ਭਾਜਪਾ ਦੇ ਵਫਦ ਦੇ ਸਾਹਮਣੇ ਰੋਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ। ਆਪਣੀ ਕਹਾਣੀ ਸੁਣਾਉਂਦੇ ਹੋਏ ਉਸ ਨੇ ਦੱਸਿਆ ਕਿ ਉਸ ਦੀ ਇਕ ਨੌਜਵਾਨ ਨਾਲ ਦੋਸਤੀ ਸੀ। ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਦੋਂ ਨੌਜਵਾਨ ਨੂੰ ਫੜ ਲਿਆ ਤਾਂ ਦਬਾਅ ਹੇਠ ਦੋਵਾਂ ਦੀ ਕੋਰਟ ਮੈਰਿਜ ਕਰਵਾ ਦਿੱਤੀ ਗਈ।

ਵਿਆਹ ਤੋਂ ਬਾਅਦ ਉਹ ਉਸ ਨਾਲ ਦਿੱਲੀ ਚਲੀ ਗਈ। ਉਹ ਉੱਥੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸ ਨੂੰ ਦਿੱਲੀ ਲਿਜਾਣ ਤੋਂ ਬਾਅਦ ਮੁਲਜ਼ਮ ਨੌਜਵਾਨ ਦੇ ਭਰਾ ਅਤੇ ਪਿਤਾ ਨੇ ਉਸ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇਸ ਬਾਰੇ ਦਿੱਲੀ ਵਿੱਚ ਸ਼ਿਕਾਇਤ ਕੀਤੀ ਸੀ। ਬਾਅਦ 'ਚ ਸਹੁਰਿਆਂ ਦੇ ਵਾਰ-ਵਾਰ ਜ਼ੋਰ ਪਾਉਣ 'ਤੇ ਉਸ ਨੇ ਸੁਲ੍ਹਾ ਕਰ ਲਈ। ਇਸ ਤੋਂ ਕੁਝ ਸਮੇਂ ਬਾਅਦ ਹੀ ਉਹ ਆਪਣੇ ਪਤੀ ਨਾਲ ਜੱਦੀ ਪਿੰਡ ਆ ਗਈ ਅਤੇ ਉੱਥੇ ਰਹਿਣ ਲੱਗ ਪਈ।

ਪੀੜਤਾ ਨੇ ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਮੰਤਰੀ ਅਤੇ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਨਰਿੰਦਰ ਕਸ਼ਯਪ ਦੇ ਸਾਹਮਣੇ ਰੋਂਦੇ ਹੋਏ ਦੱਸਿਆ ਕਿ ਇੱਥੇ ਉਸ ਦੇ ਸਹੁਰੇ ਨੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਜਦੋਂ ਉਸ ਨੇ ਇਹ ਗੱਲ ਆਪਣੇ ਪਤੀ ਨੂੰ ਦੱਸੀ ਤਾਂ ਉਸ ਨੇ ਵੀ ਆਪਣੇ ਪਿਤਾ ਦਾ ਪੱਖ ਲੈ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਜਦੋਂ ਉਹ ਇਸ ਸ਼ਿਕਾਇਤ ਨੂੰ ਲੈ ਕੇ ਗੋਂਡਾ ਜ਼ਿਲ੍ਹੇ ਦੇ ਉਮਰੀ ਬੇਗਮਗੰਜ ਥਾਣੇ ਪਹੁੰਚੀ ਤਾਂ ਕਿਸੇ ਨੇ ਉਸ ਦੀ ਸ਼ਿਕਾਇਤ ਨਹੀਂ ਸੁਣੀ।

ਪੀੜਤਾ ਨੇ ਦੱਸਿਆ ਕਿ ਉਸ ਸਮੇਂ ਤੋਂ ਉਹ ਲਗਾਤਾਰ ਪੁਲਸ ਅਧਿਕਾਰੀਆਂ ਦੇ ਗੇੜੇ ਮਾਰ ਰਹੀ ਹੈ ਪਰ ਕੋਈ ਨਹੀਂ ਸੁਣ ਰਿਹਾ। ਪੀੜਤਾ ਦੀ ਗੱਲ ਸੁਣਨ ਤੋਂ ਬਾਅਦ ਮੰਤਰੀ ਨਰਿੰਦਰ ਕਸ਼ਯਪ ਨੇ ਉਸ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਵੱਲੋਂ ਉਸ ਨਾਲ ਬਲਾਤਕਾਰ ਕੀਤਾ ਗਿਆ। ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਜਿਸ ਵਿਅਕਤੀ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਜਦੋਂ ਉਸ 'ਤੇ 376 ਦਾ ਕੇਸ ਲਗਾਇਆ ਗਿਆ ਤਾਂ ਮੇਰੇ 'ਤੇ ਦਬਾਅ ਪਾ ਕੇ ਉਸ ਨਾਲ ਵਿਆਹ ਕਰਵਾ ਦਿੱਤਾ।

ਪੀੜਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਘਰ 'ਚ ਲਿਆ ਕੇ ਲਗਾਤਾਰ ਕੁੱਟਿਆ ਗਿਆ। ਇਸ ਤੋਂ ਬਾਅਦ ਮੇਰੇ ਸਹੁਰੇ ਨੇ ਮੇਰੇ ਨਾਲ ਬਲਾਤਕਾਰ ਕੀਤਾ। ਉਦੋਂ ਤੋਂ ਲੈ ਕੇ ਉਹ ਲਗਾਤਾਰ ਥਾਣੇ ਅਤੇ ਅਧਿਕਾਰੀਆਂ ਦੇ ਗੇੜੇ ਮਾਰ ਰਹੀ ਹੈ। ਕੋਈ ਨਹੀਂ ਸੁਣ ਰਿਹਾ। ਥਾਣੇ ਦਾ ਇੱਕ ਕਾਂਸਟੇਬਲ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਜੇਕਰ ਤੁਸੀਂ 50 ਹਜ਼ਾਰ ਰੁਪਏ ਦਾ ਇੰਤਜ਼ਾਮ ਕਰੋ ਤਾਂ ਉਹ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਦੇਵੇਗਾ।


author

Baljit Singh

Content Editor

Related News