ਹੁਣ ਇੰਗਲੈਂਡ ਨੇ ਵੀ ਮਾਰ ਲਈ ਜੰਗ ''ਚ ਐਂਟਰੀ ! ਜੰਗੀ ਜਹਾਜ਼ HMS Duncan ਕਰ''ਤਾ ਤਾਇਨਾਤ
Tuesday, Mar 03, 2026 - 05:34 PM (IST)
ਇੰਟਰਨੈਸ਼ਨਲ ਡੈਸਕ- ਇਰਾਨ-ਅਮਰੀਕਾ ਦੀ ਜੰਗ ਹੋਰ ਭਿਆਨਕ ਰੂਪ ਧਾਰਨ ਕਰਨ ਵੱਲ ਕਦਮ ਵਧਾ ਰਹੀ ਹੈ। ਸਾਈਪ੍ਰਸ ਸਥਿਤ ਬ੍ਰਿਟਿਸ਼ ਰਾਇਲ ਏਅਰ ਫੋਰਸ ਦੇ ਅੱਡੇ 'ਅਕਰੋਤੀਰੀ' 'ਤੇ ਹੋਏ ਡਰੋਨ ਹਮਲੇ ਨੇ ਪੱਛਮੀ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਖ਼ਤਰੇ ਨਾਲ ਨਜਿੱਠਣ ਲਈ ਬ੍ਰਿਟੇਨ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਰਾਇਲ ਨੇਵੀ ਦੇ ਜੰਗੀ ਜਹਾਜ਼ HMS Duncan ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
ਇਹ ਜਹਾਜ਼ ਇੱਕ 'ਟਾਈਪ-45' ਡਿਸਟ੍ਰੋਇਰ ਹੈ, ਜੋ ਕਿ ਦੁਨੀਆ ਦੇ ਸਭ ਤੋਂ ਉੱਨਤ ਹਵਾਈ ਰੱਖਿਆ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸੈਂਕੜੇ ਕਿਲੋਮੀਟਰ ਦੂਰੋਂ ਹੀ ਆਉਣ ਵਾਲੇ ਡਰੋਨਾਂ ਅਤੇ ਮਿਜ਼ਾਈਲਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਢੇਰ ਕਰਨ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ- ਇਰਾਨ ਖ਼ਿਲਾਫ਼ ਜੰਗ 'ਚ ਅਮਰੀਕਾ ਨੂੰ ਵੱਡਾ ਝਟਕਾ ! ਇਸ ਦੇਸ਼ ਨੇ ਛੱਡਿਆ ਸਾਥ
ਜ਼ਿਕਰਯੋਗ ਹੈ ਕਿ ਐਤਵਾਰ ਅੱਧੀ ਰਾਤ ਨੂੰ ਇਕ ਇਰਾਨੀ 'ਸ਼ਾਹੇਦ' ਟਾਈਪ ਡਰੋਨ ਨੇ RAF ਅਕਰੋਤੀਰੀ ਦੇ ਰਨਵੇਅ 'ਤੇ ਹਮਲਾ ਕੀਤਾ ਸੀ। ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨੇ ਯੂਰਪੀ ਧਰਤੀ 'ਤੇ ਜੰਗ ਦੀ ਦਸਤਕ ਦੇ ਦਿੱਤੀ ਹੈ। ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ ਪੁਸ਼ਟੀ ਕੀਤੀ ਹੈ ਕਿ ਹਮਲਾ ਇਰਾਨੀ ਡਰੋਨ ਦੁਆਰਾ ਕੀਤਾ ਗਿਆ ਸੀ। ਬ੍ਰਿਟੇਨ ਤੋਂ ਇਲਾਵਾ ਫਰਾਂਸ ਵੀ ਆਪਣੇ ਐਂਟੀ-ਮਿਜ਼ਾਈਲ ਅਤੇ ਐਂਟੀ-ਡਰੋਨ ਸਿਸਟਮ ਸਾਈਪ੍ਰਸ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
ਬ੍ਰਿਟੇਨ ਨੇ ਆਪਣੇ ਫੌਜੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਅਕਰੋਤੀਰੀ ਬੇਸ ਤੋਂ ਹਟਾ ਕੇ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਹੈ। ਏਅਰਬੇਸ 'ਤੇ ਹਾਈ ਅਲਰਟ ਜਾਰੀ ਹੈ ਅਤੇ ਵਾਧੂ ਰਾਡਾਰ ਸਿਸਟਮ ਤਾਇਨਾਤ ਕੀਤੇ ਗਏ ਹਨ। ਬ੍ਰਿਟਿਸ਼ ਅਧਿਕਾਰੀਆਂ ਅਨੁਸਾਰ, ਭਾਵੇਂ ਉਹ ਸਿੱਧੇ ਤੌਰ 'ਤੇ ਇਰਾਨ ਵਿਰੁੱਧ ਹਮਲਾਵਰ ਕਾਰਵਾਈ ਵਿੱਚ ਸ਼ਾਮਲ ਨਹੀਂ ਹਨ, ਪਰ ਉਹ ਆਪਣੇ ਹਿੱਤਾਂ ਅਤੇ ਫੌਜੀ ਅੱਡਿਆਂ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕਣਗੇ। ਇਸ ਤੋਂ ਪਹਿਲਾਂ ਗ੍ਰੀਸ ਵੀ ਆਪਣੇ F-16 ਜਹਾਜ਼ਾਂ ਨਾਲ ਸਾਈਪ੍ਰਸ ਦੀ ਮਦਦ ਲਈ ਅੱਗੇ ਆ ਚੁੱਕਾ ਹੈ। ਬ੍ਰਿਟੇਨ ਦੇ ਇਸ ਕਦਮ ਮਗਰੋਂ ਇਸ ਜੰਗ ਦੇ ਹੋਰ ਭਿਆਨਕ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦੇ ਇਕ ਫ਼ੈਸਲੇ ਨੇ ਸਾਰੀ ਦੁਨੀਆ ਨੂੰ ਪਾ'ਤਾ ਵਖ਼ਤ ! ਭਾਰਤੀਆਂ ਨੂੰ ਵੀ ਚੁਕਾਉਣੀ ਪਵੇਗੀ 'ਕੀਮਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
