ਰਾਮਲੱਲਾ ਦਾ ਹੋਇਆ ਸੂਰਿਆ ਤਿਲਕ, ਦੇਖਣ ਨੂੰ ਮਿਲਿਆ ਅਦਭੁੱਤ ਨਜ਼ਾਰਾ
Wednesday, Apr 17, 2024 - 06:24 PM (IST)
ਅਯੁੱਧਿਆ- ਰਾਮ ਨੌਮੀ ਮੌਕੇ ਬੁੱਧਵਾਰ ਨੂੰ ਅਯੁੱਧਿਆ 'ਚ ਰਾਮਲੱਲਾ ਦਾ 'ਸੂਰਿਆ ਤਿਲਕ' ਸ਼ੀਸ਼ੇ ਅਤੇ ਲੈਂਸ ਨਾਲ ਯੁਕਤ ਇਕ ਵਿਸਤ੍ਰਿਤ ਵਿਧੀ ਰਾਹੀਂ ਕੀਤਾ ਗਿਆ। ਇਸ ਤੰਤਰ ਰਾਹੀਂ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੀ ਮੂਰਤੀ ਦੇ ਮੱਥੇ 'ਤੇ ਪਹੁੰਚੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਲੋਂ 22 ਜਨਵਰੀ ਨੂੰ ਉਦਘਾਟਨ ਕੀਤੇ ਗਏ ਨਵੇਂ ਮੰਦਰ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਮੰਦਰ ਦੇ ਬੁਲਾਰੇ ਪ੍ਰਕਾਸ਼ ਗੁਪਤਾ ਨੇ ਦੱਸਿਆ,''ਸੂਰਿਆ ਤਿਲਕ ਲਗਭਗ 4-5 ਮਿੰਟ ਲਈ ਕੀਤਾ ਗਿਆ ਸੀ, ਜਦੋਂ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੀ ਮੂਰਤੀ ਦੇ ਮੱਥੇ 'ਤੇ ਕੇਂਦਰਿਤ ਸਨ।'' ਗੁਪਤਾ ਨੇ ਕਿਹਾ,''ਮੰਦਰ ਪ੍ਰਸ਼ਾਸਨ ਨੇ ਭੀੜ ਤੋਂ ਬਚਣ ਲਈ ਸੂਰਿਆ ਤਿਲਕ ਦੇ ਸਮੇਂ ਭਗਤਾਂ ਨੂੰ ਗਰਭਗ੍ਰਹਿ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ।'' ਸੀ.ਐੱਸ.ਆਈ.ਆਰ.-ਸੀ.ਬੀ.ਆਰ.ਆਈ, ਰੂੜਕੀ ਦੇ ਮੁੱਖ ਵਿਗਿਆਨੀ ਡਾ. ਡੀ.ਪੀ. ਕਾਨੂਨਗੋ ਨੇ ਕਿਹਾ,''ਯੋਜਨਾ ਅਨੁਸਾਰ ਦੁਪਹਿਰ 12 ਵਜੇ ਰਾਮਲੱਲਾ ਦਾ ਸੂਰਿਆ ਤਿਲਕ ਕੀਤਾ ਗਿਆ।''
ਇਸ ਪ੍ਰਣਾਲੀ ਦਾ ਪ੍ਰੀਖਣ ਵਿਗਿਆਨੀਆਂ ਨੇ ਮੰਗਲਵਾਰ ਨੂੰ ਕੀਤਾ ਸੀ। ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ.ਐੱਸ.ਆਈ.ਆਰ.)-ਸੀਬੀਆਰਆਈ ਰੂੜਕੀ ਦੇ ਵਿਗਿਆਨੀ ਡਾ. ਐੱਸ.ਕੇ. ਪਾਣੀਗ੍ਰਹੀ ਨੇ ਦੱਸਿਆ ਸੀ,''ਸੂਰਿਆ ਤਿਲਕ ਪ੍ਰਾਜੈਕਟ ਦਾ ਮੂਲ ਮਕਸਦ ਰਾਮ ਨੌਮੀ ਦੇ ਦਿਨ ਦੁਪਹਿਰ ਦੇ ਸਮੇਂ ਭਗਵਾਨ ਰਾਮ ਦੇ ਮੱਥੇ 'ਤੇ ਸੂਰਜ ਦੀ ਰੋਸ਼ਨੀ ਲਿਆਂਦੀ ਜਾਵੇਗੀ।'' ਉਨ੍ਹਾਂ ਦੱਸਿਆ ਸੀ,''ਸੂਰਿਆ ਤਿਲਕ ਪ੍ਰਾਜੈਕਟ ਦੇ ਅਧੀਨ ਹਰ ਸਾਲ ਚੇਤ ਮਹੀਨੇ ਸ਼੍ਰੀ ਰਾਮ ਨੌਮੀ 'ਤੇ ਦੁਪਹਿਰ 12 ਵਜੇ ਭਗਵਾਨ ਰਾਮ ਦੇ ਮੱਥੇ 'ਤੇ ਸੂਰਜ ਦੀ ਰੋਸ਼ਨੀ ਨਾਲ ਤਿਲਕ ਕੀਤਾ ਜਾਵੇਗਾ। ਹਰ ਸਾਲ ਇਸ ਦਿਨ ਆਸਮਾਨ 'ਤੇ ਸੂਰਜ ਦੀ ਸਥਿਤੀ ਬਦਲਦੀ ਹੈ।'' ਉਨ੍ਹਾਂ ਕਿਹਾ ਕਿ ਵਿਸਤ੍ਰਿਤ ਗਣਨਾ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਰਾਮ ਨੌਮੀ ਦੀ ਤਾਰੀਖ਼ ਹਰ 19 ਸਾਲ 'ਚ ਦੋਹਰਾਈ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e