'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ

Tuesday, Jul 19, 2022 - 03:17 PM (IST)

'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ

ਰੋਹਤਕ– ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ 30 ਦਿਨਾਂ ਦੀ ਪੈਰੋਲ ਦੀ ਮਿਆਦ 17 ਜੁਲਾਈ ਨੂੰ ਖ਼ਤਮ ਹੋ ਗਈ ਹੈ। ਰਾਮ ਰਹੀਮ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ’ਚ ਰਿਹਾ। ਸੋਮਵਾਰ ਸ਼ਾਮ 5 ਵਜੇ ਰਾਮ ਰਹੀ ਸੁਨਾਰੀਆ ਜੇਲ੍ਹ ਵਾਪਸ ਪਹੁੰਚ ਗਿਆ। ਇਸ ਤੋਂ ਪਹਿਲਾਂ ਐਤਵਾਰ ਰਾਤ 11 ਵਜੇ ਉਹ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਨਾਲ ਇੰਸਟਾਗ੍ਰਾਮ ’ਤੇ ਲਾਈਵ ਆਇਆ। ਜਨਤਕ ਤੌਰ ’ਤੇ ਦੋਵੇਂ 5 ਸਾਲਾਂ ਬਾਅਦ ਇਕੱਠੇ ਦਿਸੇ। ਹਾਲਾਂਕਿ, ਇਸ 30 ਦਿਨਾਂ ਦੀ ਮਿਆਦ ’ਚ ਉਹ ਆਪਣੇ ਪਰਿਵਾਰ ਖਾਸ ਕਰਕੇ ਪੁੱਤਰ, ਧੀਆਂ ਦੇ ਨਾਲ ਜਨਤਕ ਰੂਪ ਨਾਲ ਸਾਹਮਣੇ ਨਹੀਂ ਆਇਆ, ਨਾ ਹੀ ਉਨ੍ਹਾਂ ਦਾ ਕਿਤੇ ਰਾਮ ਰਹੀਮ ਨੇ ਜ਼ਿਕਰ ਕੀਤਾ। 

ਐਤਵਾਰ ਰਾਤ ਹਨੀਪ੍ਰੀਤ ਨੇ ਡੇਰਾ ਪ੍ਰੇਮੀਆਂ ਦੇ ਸਵਾਲਾਂ ਨੂੰ ਰਾਮ ਰਹੀਮ ਦੇ ਸਾਹਮਣੇ ਰੱਖਿਆ ਅਤੇ ਉਸ ਤੋਂ ਜਵਾਬ ਮੰਗੇ। ਪੂਰੇ ਇਕ ਘੰਟਾ 40 ਮਿੰਟਾਂ ਦੇ ਲਾਈਵ ਪ੍ਰੋਗਰਾਮ ’ਚ ਰਾਮ ਰਹੀਮ ਨੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣਾ ਬਲੱਡ ਗਰੁੱਪ ਬਦਲ ਜਾਣ ਦਾ ਦਾਅਵਾ ਕੀਤਾ। ਲਾਈਵ ਪ੍ਰੋਗਰਾਮ ’ਚ ਰਾਮ ਰਹੀਮ ਨੇ ਦਾਅਵਾ ਕੀਤਾ ਕਿ ਉਸਦਾ ਬਲੱਡ ਗਰੁੱਪ ਪਹਿਲਾਂ O+ve ਸੀ। ਸ਼ਾਹ ਸਤਨਾਮ ਜਦੋਂ ਜੋਤੀ-ਜੋਤ ਸਮਾਉਣ ਲੱਗੇ ਤਾਂ ਉਸਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਛੱਡ ਕੇ ਨਾ ਜਾਓ। ਉਨ੍ਹਾਂ ਕਿਹਾ ਕਿ ਮੈਂ ਤਾਂ ਤੇਰੇ ਅੰਦਰ ਹੀ ਹਾਂ, ਮੈਂ ਇੱਥੇ ਹੀ ਹਾਂ ਅਤੇ ਇੱਥੇ ਹੀ ਰਹਾਂਗਾ।ਇਸ ਤੋਂ ਬਾਅਦ ਉਨ੍ਹਾਂ ਦਾ ਬਲੱਡ ਗਰੁੱਪ O-ve ਹੋ ਗਿਆ। ਹਾਲਾਂਕਿ, ਉਸਨੇ ਇਸਦਾ ਕੋਈ ਮੈਡੀਕਲ ਸਬੂਤ ਪੇਸ਼ ਨਹੀਂ ਕੀਤਾ। ਰਾਮ ਰਹੀਮ ਮੁਤਾਬਕ, ਪੁਰਾਣੇ ਡ੍ਰਾਈਵਿੰਗ ਲਾਈਸੈਂਸ ’ਤੇ ਉਸਦਾ ਬਲੱਡ ਗਰੁੱਪ O+ve ਸੀ। ਇਸ ਤੋਂ ਇਲਾਵਾ ਉਸਨੇ ਕਿਹਾ ਕਿ ਉਹ 8 ਸਾਲਾਂ ਦੀ ਉਮਰ ’ਚ ਹੀ ਟ੍ਰੈਕਟਰ ਦਾ ਗਿਅਰ ਠੀਕ ਕਰਨ ਲੱਗਾ ਸੀ। ਰਾਮ ਰਹੀਮ ਨੇ ਕਿਹਾ ਕਿ ਲੋਕਾਂ ਦੀ ਖੁਸ਼ੀ ਲਈ ਉਹ ਹਨੀਪ੍ਰੀਤ ਦੇ ਨਾਲ ਆਇਆ ਹੈ। ਹਨੀਪ੍ਰੀਤ ਮੇਰੀ ਧੀ ਹੈ, ਰੂਹਾਨੀ ਧੀ ਹੈ, ਇਹ ਮੈਨੂੰ ਬਖ਼ਸ਼ੀ ਹੈ। ਰਾਮ ਜੀ ਮੇਰੀ ਧੀ ਨੂੰ ਸਲਾਮਤ ਰੱਖਣਗੇ। ਜੇਲ੍ਹ ਵਾਪਸੀ ਤੋਂ ਪਹਿਲਾਂ ਉਹ ਇਸ ਪੂਰੇ ਪ੍ਰੋਗਰਾਮ ’ਚ ਖੂਬ ਹਾਸਾ-ਮਜ਼ਾਕ ਕਰ ਰਿਹਾ ਸੀ। ਲਾਈਵ ਦੌਰਾਨ ਉਸਨੇ ਗਾਣਿਆਂ ਦੇ ਟਿਪਸ ਦਿੱਤੇ ਅਤੇ ਲੱਡੂਆਂ ਦਾ ਪ੍ਰਸਾਦ ਵੀ ਵੰਡਿਆ।

 

ਉੱਥੇ ਹੀ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਕਿਹਾ ਕਿ ਰਾਮ ਰਹੀਮ ਨੂੰ 1 ਮਹੀਨੇ ਦੀ ਪੈਰੋਲ ਮਿਲੀ ਸੀ ਜਿਸ ਨੂੰ ਪੂਰੀ ਕਰਕੇ ਸੋਮਵਾਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਪਰਤ ਆਇਆ ਹੈ। ਉਹ ਇਕ ਧਾਰਮਿਕ ਗੁਰੂ ਹੈ। ਲੋਕਾਂ ਦੀ ਉਸ ਵਿਚ ਆਸਥਾ ਹੈ, ਉਹ ਵਿਸ਼ਾ ਵੱਖਰਾ ਹੈ ਪਰ ਰੋਹਤਕ ’ਚ ਉਹ ਇਕ ਆਮ ਕੈਦੀ ਦੇ ਰੂਪ ’ਚ ਰਹਿ ਰਿਹਾ ਹੈ। ਅੱਗੇ ਵੀ ਆਮਕੈਦੀ ਦੀ ਤਰ੍ਹਾਂ ਜੋ ਸੁਵਿਧਾਵਾਂ ਜਾਂ ਪੈਰੋਲ ਉਨ੍ਹਾਂ ਨੂੰ ਮਿਲਦੀ ਹੈ ਉਹ ਮਿਲਦੀ ਰਹੇਗੀ।

ਦੱਸ ਦੇਈਏ ਕਿ ਅਗਸਤ 2017 ’ਚ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਜ਼ਬਰ-ਜਨਾਹ ਦੇ ਮਾਮਲੇ ’ਚ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਪੰਚਕੂਲਾ ’ਚ ਹਿੰਸਾ ਭੜਕ ਗਈ ਸੀ। ਸੁਰੱਖਿਆ ਕਾਰਨਾਂ ਦੇ ਚਲਦੇ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀਂ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਇਆ ਗਿਆ ਸੀ। ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਹੈ। ਇਕ ਮਹੀਨਾ ਪਹਿਲਾਂ ਉਸਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। 


author

Rakesh

Content Editor

Related News