2400 ਕਿਲੋ ਦਾ ਘੰਟਾ, 108 ਫੁੱਟ ਲੰਬੀ ਅਗਰਬੱਤੀ, ਰਾਮ ਲੱਲਾ ਲਈ ਦੇਸ਼-ਵਿਦੇਸ਼ ਤੋਂ ਆ ਰਹੇ ਤੋਹਫ਼ੇ

Thursday, Jan 11, 2024 - 06:21 PM (IST)

ਅਯੁੱਧਿਆ- 22 ਜਨਵਰੀ 2024 ਦਾ ਦਿਨ ਬੇਹੱਦ ਖ਼ਾਸ ਹੋਣ ਵਾਲਾ ਹੈ। ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਇਤਿਹਾਸਕ ਸਮਾਰੋਹ ਹੋਣ ਜਾ ਰਿਹਾ ਹੈ। ਇਸ ਲਈ ਰਾਮ ਮੰਦਰ 'ਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਖ਼ਾਸ ਮੌਕੇ ਨੂੰ ਹੋਰ ਖ਼ਾਸ ਬਣਾਉਣ ਲਈ ਦੇਸ਼-ਵਿਦੇਸ਼ ਤੋਂ ਅਯੁੱਧਿਆ ਲਈ ਤੋਹਫ਼ੇ ਭੇਜੇ ਜਾ ਰਹੇ ਹਨ। ਇਨ੍ਹਾਂ ਤੋਹਫਿਆਂ ਵਿਚ 108 ਫੁੱਟ ਲੰਬੀ ਅਗਰਬੱਤੀ, 2400 ਕਿਲੋ ਦਾ ਘੰਟਾ, 1100 ਕਿਲੋਗ੍ਰਾਮ ਵਜ਼ਨੀ ਇਕ ਵਿਸ਼ਾਲ ਦੀਵਾ, ਸੋਨੇ ਦੇ ਪਾਦੂਕੋਣ, 10 ਫੁੱਟ ਉੱਚਾ ਤਾਲਾ ਅਤੇ ਚਾਬੀ ਅਤੇ ਇਕੱਠੇ 8 ਦੇਸ਼ਾਂ ਦਾ ਸਮਾਂ ਦੱਸਣ ਵਾਲੀ ਇਕ ਘੜੀ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।

ਇਹ ਵੀ ਪੜ੍ਹੋ-  ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ

ਬਸ ਇੰਨਾ ਹੀ ਨਹੀਂ ਨੇਪਾਲ ਦੇ ਜਨਕਪੁਰ ਤੋਂ ਵੀ ਤੋਹਫੇ ਪਹੁੰਚੇ ਹਨ। ਮਾਤਾ ਸੀਤਾ ਦੀ ਜਨਮ ਭੂਮੀ ਨੇਪਾਲ ਦੇ ਜਨਕਪੁਰ ਤੋਂ ਭਗਵਾਨ ਸ਼੍ਰੀਰਾਮ ਲਈ 3000 ਤੋਂ ਵਧੇਰੇ ਤੋਹਫ਼ੇ ਅਯੁੱਧਿਆ ਪਹੁੰਚੇ ਹਨ। ਇਨ੍ਹਾਂ ਵਿਚ ਚਾਂਦੀ ਦੀਆਂ ਚੱਪਲਾਂ, ਗਹਿਣੇ ਅਤੇ ਕੱਪੜਿਆਂ ਸਮੇਤ ਕਈ ਹੋਰ ਤੋਹਫ਼ੇ ਸ਼ਾਮਲ ਹਨ। ਲਗਭਗ 30 ਵਾਹਨਾਂ ਦੇ ਕਾਫ਼ਿਲੇ ਵਿਚ ਰੱਖ ਕੇ ਇਨ੍ਹਾਂ ਤੋਹਫ਼ਿਆਂ ਨੂੰ ਲਿਆਂਦਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ- ਰਾਮ ਮੰਦਰ: ਅਯੁੱਧਿਆ ਪਹੁੰਚ ਰਹੀ 108 ਫੁੱਟ ਲੰਬੀ ਅਗਰਬੱਤੀ, 50 ਕਿਲੋਮੀਟਰ ਤੱਕ ਫੈਲਾਏਗੀ ਖੁਸ਼ਬੂ

ਗੁਜਰਾਤ ਤੋਂ ਆ ਰਹੀ 108 ਫੁੱਟ ਲੰਬੀ ਅਗਰਬੱਤੀ

ਗੁਜਰਾਤ ਤੋਂ ਅਯੁੱਧਿਆ 3610 ਕਿਲੋਗ੍ਰਾਮ ਭਾਰੀ ਅਗਰਬੱਤੀ ਲਿਆਂਦੀ ਜਾ ਰਹੀ ਹੈ।108 ਫੁੱਟ ਲੰਬੀ ਇਸ ਅਗਰਬੱਤੀ ਨੂੰ ਲੈ ਕੇ ਇਕ ਟਰੱਕ ਰਾਹੀਂ ਲਿਆਂਦਾ ਜਾ ਰਿਹਾ ਹੈ। ਗੁਜਰਾਤ 'ਚ ਤਿਆਰ ਕੀਤੀ ਗਈ ਇਸ ਅਗਰਬੱਤੀ ਨੂੰ ਬਣਾਉਣ 'ਚ 6 ਮਹੀਨੇ ਲੱਗੇ। ਇਹ ਅਗਰਬੱਤੀ ਕਰੀਬ ਡੇਢ ਮਹੀਨੇ ਬਲੇਗੀ ਅਤੇ 50 ਕਿਲੋਮੀਟਰ ਦੇ ਇਲਾਕੇ 'ਚ ਖੁਸ਼ਬੂ ਫੈਲਾਏਗੀ। 

PunjabKesari

ਗੁਜਰਾਤ ਤੋਂ ਆ ਰਿਹਾ ਵਿਸ਼ਾਲ ਨਗਾੜਾ

ਸੋਨੇ ਦੀ ਪਰਤ ਚੜ੍ਹਿਆ ਇਹ 56 ਇੰਚ ਦਾ ਵਿਸ਼ਾਲ ਨਗਾੜਾ ਰਾਮ ਮੰਦਰ 'ਚ ਸਥਾਪਤ ਕੀਤਾ ਜਾਵੇਗਾ। ਗੁਜਰਾਤ ਦੇ ਦਰਿਆਪੁਰ ਤੋਂ ਇਹ ਨਗਾੜਾ ਭੇਜਿਆ ਗਿਆ ਹੈ। ਮੰਦਰ ਦੇ ਵਿਹੜੇ ਵਿਚ 56 ਇੰਚ ਦਾ ਇਹ ਨਗਾੜਾ ਸਥਾਪਤ ਕੀਤਾ ਜਾਵੇਗਾ। ਵਡੋਦਰਾ ਦੇ ਰਹਿਣ ਵਾਲੇ ਕਿਸਾਨ ਅਰਵਿੰਦਭਾਈ ਮੰਗਲਭਾਈ ਪਟੇਲ ਨੇ 1100 ਕਿਲੋਗ੍ਰਾਮ ਵਜ਼ਨ ਦਾ ਇਕ ਵਿਸ਼ਾਲ ਦੀਵਾ ਤਿਆਰ ਕੀਤਾ ਹੈ। ਇਹ ਦੀਵਾ 9.25 ਫੁੱਟ ਉੱਚਾ ਅਤੇ 8 ਫੁੱਟ ਚੌੜਾ ਹੈ। ਇਸ ਦੀ ਸਮਰੱਥਾ 851 ਕਿਲੋਗ੍ਰਾਮ ਘਿਓ ਦੀ ਹੈ। ਇਹ ਦੀਵਾ ਸੋਨਾ, ਚਾਂਦੀ, ਤਾਂਬਾ ਅਤੇ ਲੋਹੇ ਤੋਂ ਮਿਲ ਕੇ ਬਣਿਆ ਹੈ।

ਇਹ ਵੀ ਪੜ੍ਹੋ- ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ 'ਮੌਨ ਵਰਤ' ਤੋੜੇਗੀ 85 ਸਾਲਾ ਬਜ਼ੁਰਗ

PunjabKesari

ਸੂਰਤ ਤੋਂ ਆ ਰਹੀ ਖ਼ਾਸ ਸਾੜ੍ਹੀ

ਮਾਤਾ ਸੀਤਾ ਲਈ ਰਾਮ ਮੰਦਰ ਅਤੇ ਸ਼੍ਰੀਰਾਮ ਦੀ ਤਸਵੀਰ ਵਾਲੀ ਖ਼ਾਸ ਸਾੜੀ ਸੂਰਤ ਤੋਂ ਆ ਰਹੀ ਹੈ।  ਦੇਸ਼ ਦੇ ਪ੍ਰਮੁੱਖ ਕੱਪੜਾ ਕੇਂਦਰ ਗੁਰਜਾਰ ਦੇ ਸੂਰਤ ਸ਼ਹਿਰ ਵਿਚ ਇਹ ਖ਼ਾਸ ਸਾੜ੍ਹੀ ਤਿਆਰ ਕੀਤੀ ਗਈ ਹੈ। 

ਇਹ ਵੀ ਪੜ੍ਹੋ-  ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ

PunjabKesari

ਯੂ. ਪੀ. ਤੋਂ ਆ ਰਿਹਾ 400 ਕਿਲੋ ਵਜ਼ਨ ਦਾ ਤਾਲਾ ਅਤੇ ਚਾਬੀ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਤਾਲਾ ਬਣਾਉਣ ਵਾਲੇ ਸੱਤਿਆ ਪ੍ਰਕਾਸ਼ ਸ਼ਰਮਾ ਨੇ 10 ਫੁੱਟ ਉੱਚਾ, 4.6 ਫੁੱਟ ਚੌੜਾ ਅਤੇ 9.5 ਇੰਚ ਮੋਟਾਈ ਵਾਲਾ 400 ਕਿਲੋਗ੍ਰਾਮ ਵਜ਼ਨ ਦਾ ਤਾਲਾ ਤਿਆਰ ਕੀਤਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਤਾਲਾ ਅਤੇ ਚਾਬੀ ਹੈ। ਇਸ ਨੂੰ ਰਾਮ ਮੰਦਰ ਲਈ ਭੇਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਰਾਮ ਮੰਦਰ 'ਚ ਲੱਗੇਗਾ 2400 ਕਿਲੋ ਦਾ ਘੰਟਾ, 2 ਕਿਲੋਮੀਟਰ ਤਕ ਗੂੰਜੇਗੀ ਆਵਾਜ਼

PunjabKesari

8 ਦੇਸ਼ਾਂ ਦਾ ਇਕੋਂ ਸਮੇਂ 'ਚ ਸਮਾਂ ਦੱਸ ਵਾਲੀ ਲਖਨਊ ਤੋਂ ਆਈ ਖ਼ਾਸ ਘੜੀ

ਲਖਨਊ ਸਥਿਤ ਇਕ ਸਬਜ਼ੀ ਵਿਕਰੇਤਾ ਨੇ ਖਾਸ ਰੂਪ ਨਾਲ ਇਕ ਅਜਿਹੀ ਘੜੀ ਡਿਜ਼ਾਈਨ ਕੀਤੀ ਹੈ, ਜੋ ਇਕ ਹੀ ਸਮੇਂ ਵਿਚ ਸਮਾਂ ਦੱਸਦੀ ਹੈ। 52 ਸਾਲ ਦੇ ਅਨਿਲ ਕੁਮਾਰ ਸਾਹੂ ਨੇ 75 ਸੈਂਟੀਮੀਟਰ ਵਿਆਸ ਵਾਲੀ ਘੜੀ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਤੋਹਫ਼ੇ ਵਿਚ ਦਿੱਤੀ ਹੈ। ਇਹ ਘੜੀ ਭਾਰਤ, ਜਾਪਾਨ, ਰੂਸ, ਦੁਬਈ, ਚੀਨ, ਸਿੰਗਾਪੁਰ, ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਦਾ ਸਮਾਂ ਇਕੋਂ ਸਮੇਂ ਦੱਸਦੀ ਹੈ।

PunjabKesari

2400 ਕਿਲੋ ਦਾ ਘੰਟਾ

ਘੁੰਘਰੂ ਘੰਟੀ ਉਦਯੋਗ ਦੀ ਨਗਰੀ ਏਟਾ ਦੇ ਜਲੇਸਰ ਤੋਂ 2400 ਕਿਲੋ ਦਾ ਘੰਟਾ ਬੁੱਧਵਾਰ ਸਵੇਰੇ ਅਯੁੱਧਿਆ ਪਹੁੰਚਿਆ। ਅਸ਼ਟਧਾਤੂ ਦੇ ਇਸ ਘੰਟੇ ਨੂੰ ਸੈਂਕੜੇ ਵਪਾਰੀ ਫੁੱਲਾਂ ਨਾਲ ਸਜੇ ਰੱਥ 'ਤੇ ਅਯੁੱਧਿਆ ਲਿਆਏ ਹਨ। ਜਿਸਨੂੰ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੂੰ ਸਮਰਪਿਤ ਕੀਤਾ ਗਿਆ। ਇਸ ਘੰਟੇ ਦੀ ਆਵਾਜ਼ ਸ਼ਾਤ ਮਾਹੌਲ 'ਚ ਕਰੀਬ 2 ਕਿਲੋਮੀਟਰ ਤਕ ਸੁਣਾਈ ਦੇ ਸਕਦੀ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Tanu

Content Editor

Related News