ਰੱਖੜੀ ''ਤੇ ਮਿਲ ਰਿਹਾ ਹੈ ਇਹ ਸਪੈਸ਼ਲ ਆਫਰ

08/28/2015 11:37:25 AM

ਨਵੀਂ ਦਿੱਲੀ- ਰੱਖੜੀ ਤੋਂ ਪਹਿਲਾਂ ਪਿਆਜ਼ ਨੇ ਰਸੋਈ ਦਾ ਜਾਇਕਾ ਵਿਗਾੜ ਦਿੱਤਾ ਹੈ ਪਰ ਹੁਣ ਮਹਿਲਾਵਾਂ ਲਈ ਚੰਗੀ ਖਬਰ ਹੈ। ਜੇਕਰ ਤੁਸੀਂ ਇਕ ਹਜ਼ਾਰ ਰੁਪਏ ਦੀ ਰੱਖੜੀ ਖਰੀਦੋਗੇ ਤਾਂ ਤੁਹਾਨੂੰ ਇਕ ਕਿਲੋ ਪਿਆਜ਼ ਫ੍ਰੀ ਮਿਲਣਗੇ। ਅਜਿਹਾ ਗਾਜ਼ੀਆਬਾਦ ''ਚ ਰੱਖੜੀ ਵੇਚਣ ਵਾਲੇ ਦੁਕਾਨਦਾਰਾਂ ਨੇ ਰੱਖੜੀ ਖਰੀਦਣ ਵਾਲੀਆਂ ਭੈਣਾਂ ਲਈ ਸਪੈਸ਼ਲ ਆਫਰ ਦਿੱਤਾ ਹੈ। ਦੁਕਾਨਦਾਰਾਂ ਦੇ ਬਾਹਰ ਬੈਨਰ ਲਗਾ ਕੇ ਦੁਕਾਨਦਾਰ ਇਸ ਆਫਰ ਦਾ ਪੂਰਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਹਨ। ਇਸ ਆਫਰ ਨਾਲ ਮਹਿਲਾਵਾਂ ਅਤੇ ਲੜਕੀਆਂ ਖੂਬ ਆਕਰਸ਼ਿਤ ਹੋ ਰਹੀਆਂ ਹਨ। ਗਾਜ਼ੀਆਬਾਦ ''ਚ ਇਸ ਸਪੈਸ਼ਲ ਆਫਰ ਦੇ ਚਲਦਿਆਂ ਰੱਖੜੀ ਦੀ ਵੱਧ-ਚੜ ਕੇ ਖਰੀਦਦਾਰੀ ਕੀਤੀ ਜਾ ਰਹੀ ਹੈ। ਰੱਖੜੀ ਦੇ ਇਸ ਤਿਉਹਾਰ ''ਤੇ ਰੱਖੜੀ ਦੇ ਕਾਰੋਬਾਰੀਆਂ ਨੂੰ ਇਸ ਆਫਰ ਨਾਲ ਕਾਫੀ ਮੁਨਾਫਾ ਹੋ ਰਿਹਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

 


Related News