16 ਸ਼ਿੰਗਾਰ ਕਰ ਕੇ ਕੁੰਭ ਪੁੱਜੀ ਰਾਖੀ ਸਾਵੰਤ, ਬੋਲੀ- ਗੰਗਾ ''ਚ ਪਾਪ ਧੋਣ ਆਈ ਹਾਂ

02/06/2019 5:01:01 PM

ਪ੍ਰਯਾਗਰਾਜ/ਮੁੰਬਈ— ਡਰਾਮਾ ਕੁਈਨ ਰਾਖੀ ਸਾਵੰਤ ਪ੍ਰਯਾਗਰਾਜ ਕੁੰਭ 'ਚ ਇਸ਼ਨਾਨ ਕਰਨ ਪੁੱਜੀ। ਉਸ ਨਾਲ ਅਭਿਨੇਤਾ ਸੁਦੇਸ਼ ਬੇਰੀ ਵੀ ਨਜ਼ਰ ਆਏ। ਇਸ ਦੌਰਾਨ ਰਾਖੀ 16 ਸ਼ਿੰਗਾਰ 'ਚ ਦਿਸੀ। ਉਸ ਨੇ ਮਾਂਗ 'ਚ ਸਿੰਦੂਰ ਵੀ ਲਗਾਇਆ ਸੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਸ ਨੇ ਵਿਆਹ ਕਰ ਲਿਆ ਹੈ ਤਾਂ ਉਸ ਨੇ ਕਿਹਾ ਕਿ ਉਹ ਅਵਿਆਹੁਤਾ ਹੈ ਅਤੇ ਪ੍ਰਯਾਗਰਾਜ ਕੁੰਭ 'ਚ ਗੰਗਾ 'ਚ ਆਪਣੇ ਪਾਪ ਧੋਣ ਆਈ ਹੈ। ਰਾਖੀ ਪ੍ਰਯਾਗਰਾਜ 'ਚ ਸਿਵਲ ਲਾਈਨ ਸਥਿਤ ਇਕ ਹੋਟਲ 'ਚ ਰੁਕੀ ਹੈ। ਉਸ ਨੇ ਕਿਹਾ ਕਿ ਪ੍ਰਯਾਗਰਾਜ ਪਵਿੱਤਰ ਨਗਰੀ ਹੈ। ਇਸ ਲਈ ਉਹ ਕੁੰਭ 'ਚ ਪੂਰੇ ਰਵਾਇਤੀ ਰੂਪ 'ਚ ਸਿੰਦੂਰ ਲਗਾ ਕੇ ਆਈ ਹੈ। ਉਸ ਨੇ ਕਿਹਾ,''ਮੈਨੂੰ ਗੁੱਸਾ ਜਲਦੀ ਆ ਜਾਂਦਾ ਹੈ, ਇਸ ਲਈ ਮੈਂ ਗੰਗਾ ਮਾਂ ਤੋਂ ਪ੍ਰਾਰਥਨਾ ਕਰਨਾ ਚਾਹੁੰਦੀ ਹਾਂ ਕਿ ਅਜਿਹਾ ਮੇਰੇ ਨਾਲ ਨਾ ਹੋਵੇ।''PunjabKesari

ਰਾਖੀ ਨੇ ਅੱਗੇ ਕਿਹਾ,''ਮੈਂ ਕੁੰਭ ਬਾਰੇ ਹਮੇਸ਼ਾ ਤੋਂ ਸੁਣਦੀ ਆਈ ਹਾਂ ਪਰ ਭੀੜ ਕਾਰਨ ਹਿੰਮਤ ਨਹੀਂ ਕਰ ਪਾਉਂਦੀ ਸੀ। ਮੈਨੂੰ ਪਾਇਲਟ ਬਾਬਾ ਨੇ ਕੁੰਭ ਆਉਣ ਦਾ ਸੱਦਾ ਭੇਜਿਆ ਸੀ। ਇਸ ਲਈ ਮੈਂ ਇੱਥੇ ਆਉਣ ਦਾ ਫੈਸਲਾ ਲਿਆ। ਰਾਖੀ ਬੋਲੀ ਉਸ ਨੂੰ ਕੁੰਭ 'ਚ ਕਾਫੀ ਚੰਗਾ ਲੱਗਾ, ਉੱਥੇ ਉਸ ਨੂੰ ਸੰਨਿਆਸ ਦੇ ਕਈ ਰੂਪ ਦੇਖਣ ਨੂੰ ਮਿਲੇ। ਰਾਖੀ ਨੇ ਇੰਸਟਾਗ੍ਰਾਮ ਪੇਜ਼ 'ਤੇ ਕੁੰਭ ਦੇ ਕਈ ਫੋਟੋ ਅਤੇ ਵੀਡੀਓ ਵੀ ਸ਼ੇਅਰ ਕੀਤੇ। ਰਾਖੀ ਨੇ ਕੁੰਭ ਦੀ ਬਿਹਤਰ ਵਿਵਸਥਾ ਲਈ ਯੋਗੀ ਆਦਿੱਤਿਯਨਾਥ ਦੀ ਰਕਾਰ ਦੀ ਪ੍ਰਸ਼ੰਸਾ ਕੀਤੀ। ਉਸ ਨੇ ਕਿਹਾ ਕਿ ਮੈਨੂੰ ਇਸ ਦੇਸ਼ ਦੀ ਸੰਸਕ੍ਰਿਤੀ 'ਤੇ ਮਾਣ ਹੈ। ਰਾਖੀ ਨਾਲ ਸੈਲਫੀ ਲੈਣ ਵਾਲਿਆਂ ਦੀ ਹੋੜ ਮਚੀ ਰਹੀ।PunjabKesari


DIsha

Content Editor

Related News