ਰੱਖੜੀ ਵਾਲੇ ਦਿਨ ਵਾਪਰੇ ਭਿਆਨਕ ਹਾਦਸੇ ਨੇ ਰੋਲ਼''ਤਾ ਪਰਿਵਾਰ, ਪਿਓ-ਪੁੱਤ ਦੀ ਹੋਈ ਦਰਦਨਾਕ ਮੌਤ
Sunday, Aug 10, 2025 - 02:48 PM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਇੰਦੌਰ ਦੇ ਰਹਿਣ ਵਾਲੇ ਇੱਕ ਪਿਤਾ-ਧੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਧਰਮਰਾਜ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਕਸਰਾਵਾੜ ਥਾਣਾ ਖੇਤਰ ਦੇ ਪਿੰਡ ਭੀਲਗਾਓਂ ਨੇੜੇ ਵਾਪਰਿਆ।
ਉਨ੍ਹਾਂ ਦੱਸਿਆ ਕਿ ਇੰਦੌਰ ਦੇ ਨਯਾ ਬਸੇਰਾ ਦੇ ਛੋਟੀ ਖਜਰਾਨੀ ਦਾ ਰਹਿਣ ਵਾਲਾ ਰਵੀ ਬੜੋਦੀਆ (30) ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਲਈ ਮੋਟਰਸਾਈਕਲ 'ਤੇ ਆਪਣੇ ਮਾਮੇ ਦੇ ਘਰ ਜਾ ਰਿਹਾ ਸੀ, ਜਦੋਂ ਭੀਲਗਾਓਂ ਨੇੜੇ ਇੱਕ ਪੁਲੀ 'ਤੇ ਇੱਕ ਮੋੜ 'ਤੇ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ 'ਕਾਲ਼' ਬਣੀ ਤੇਜ਼ ਰਫ਼ਤਾਰ 'ਥਾਰ' ! 2 ਲੋਕਾਂ ਨੂੰ ਦਰੜਿਆ, ਗੱਡੀ ਦੇ ਵੀ ਉੱਡੇ ਪਰਖੱਚੇ
ਮੀਨਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਰਵੀ ਅਤੇ ਉਸ ਦੀ ਚਾਰ ਸਾਲਾ ਧੀ ਭੂਮਿਕਾ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਮੀਨੂੰ (24) ਅਤੇ ਭਤੀਜਾ ਕਾਨ੍ਹਾ ਮੋਹਤੇ (12) ਜ਼ਖਮੀ ਹੋ ਗਏ। ਕਸਰਾਵਾੜ ਥਾਣਾ ਇੰਚਾਰਜ ਰਾਜੇਂਦਰ ਬਰਮਨ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ- 'ਮੈਂ ਮਰਨ ਜਾ ਰਿਹਾਂ...', ਲਾਈਵ ਆ ਕੇ ਮੁੰਡੇ ਨੇ ਚਾਕੂ ਨਾਲ ਵਿੰਨ੍ਹ ਲਈ ਆਪਣੀ ਛਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e