ਜ਼ਰੂਰਤ ਪਈ ਤਾਂ ਲੱਖਾਂ ਦੀ ਗਿਣਤੀ ''ਚ ਟਰੈਕਟਰਾਂ ''ਤੇ ਸੰਸਦ ਪਹੁੰਚਣਗੇ ਕਿਸਾਨ : ਰਾਕੇਸ਼ ਟਿਕੈਤ

03/09/2021 10:10:05 AM

ਸ਼ਯੋਪੁਰ (ਮੱਧ ਪ੍ਰਦੇਸ਼)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਕਿਸਾਨ ਰੈਲੀ ਵਿਚ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਅਸੀ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੱਖਾਂ ਦੀ ਗਿਣਤੀ ਵਿਚ ਟਰੈਕਟਰਾਂ ’ਤੇ ਸੰਸਦ ਪਹੁੰਚਾਂਗੇ। ਟਿਕੈਤ ਨੇ ਨਰੇਂਦਰ ਸਿੰਘ ਤੋਮਰ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ਬਿਨਾਂ ਅਧਿਕਾਰ ਦਾ ਕੇਂਦਰੀ ਖੇਤੀ ਮੰਤਰੀ ਦੱਸਿਆ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ’ਤੇ ਦਿੱਲੀ ਵਿਚ 3,500 ਟਰੈਕਟਰ ਆਏ ਸਨ ਅਤੇ ਉਹ ਕੋਈ ਕਿਰਾਏ ਦੇ ਨਹੀਂ ਸਨ।

ਇਹ ਵੀ ਪੜ੍ਹੋ : ਕੌਮਾਂਤਰੀ ਮਹਿਲਾ ਦਿਵਸ 'ਤੇ ਖ਼ੁਦ ਟਰੈਕਟਰ ਚਲਾ ਟਿਕਰੀ ਸਰਹੱਦ 'ਤੇ ਪਹੁੰਚੀਆਂ ਹਜ਼ਾਰਾਂ ਬੀਬੀਆਂ

ਲੁੱਟਣ ਵਾਲੀ ਸਰਕਾਰ ਹੁਣ ਸੱਤਾ ਵਿਚ ਆ ਗਈ ਹੈ- ਟਿਕੈਤ
ਟਿਕੈਤ ਨੇ ਕਿਹਾ ਕਿ ਤੁਸੀਂ ਜਿਸ ਨੇਤਾ (ਸਥਾਨਕ ਭਾਜਪਾ ਸੰਸਦ ਮੈਂਬਰ ਨਰੇਂਦਰ ਸਿੰਘ ਤੋਮਰ) ਨੂੰ ਚੁਣਿਆ ਹੈ, ਉਹ ਆਪਣੇ ਵਲੋਂ ਜਵਾਬ ਨਹੀਂ ਦੇ ਸਕਦੇ। ਉਹ ਫਾਈਲਾਂ ਨਾਲ ਵਾਪਸ ਜਾਂਦੇ ਸਨ ਅਤੇ ਜਵਾਬ ਨਾਲ ਵਾਪਸ ਆਉਂਦੇ ਸਨ। ਉਨ੍ਹਾਂ ਕਿਹਾ ਕਿ ਲੁੱਟਣ ਵਾਲੀ ਸਰਕਾਰ ਹੁਣ ਸੱਤਾ ਵਿਚ ਆ ਗਈ ਹੈ, ਸਾਨੂੰ ਇਸ ਤੋਂ ਸੁਚੇਤ ਰਹਿਣਾ ਹੋਵੇਗਾ। ਟਿਕੈਤ ਨੇ ਕਿਸਾਨਾਂ ਨੂੰ ਕਿਹਾ ਕਿ ਸ਼ਯੋਪੁਰ ਤੋਂ ਹੀ ਬੈਰੀਕੇਡਿੰਗ ਤੋੜਨੇ ਸ਼ੁਰੂ ਕਰੋ। ਉਨ੍ਹਾਂ ਨੇ ਹਲ ਕ੍ਰਾਂਤੀ ਸ਼ੁਰੂ ਕਰਨ ਦਾ ਐਲਾਨ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਵੱਧ ਕੁਝ ਨਹੀਂ ਕਿਹਾ। 

ਇਹ ਵੀ ਪੜ੍ਹੋ : ਸਿੰਘੂ ਹੱਦ 'ਤੇ ਹੋਈ ਫਾਇਰਿੰਗ, ਬਣਿਆ ਦਹਿਸ਼ਤ ਦਾ ਮਾਹੌਲ

14 ਅਤੇ 15 ਮਾਰਚ 2 ਹੋਰ ਕਿਸਾਨ ਰੈਲੀਆਂ ਨੂੰ ਸੰਬੋਧਨ ਕਰਨਗੇ ਟਿਕੈਤ
ਬੀ.ਕੇ.ਯੂ. ਦੇ ਸੂਬਾ ਸਕੱਤਰ ਅਨਿਲ ਯਾਦਵ ਨੇ ਦੱਸਿਆ ਕਿ ਐਤਵਾਰ ਨੂੰ ਦੱਸਿਆ ਕਿ ਟਿਕੈਤ 14 ਅਤੇ 15 ਮਾਰਚ ਨੂੰ ਰੀਵਾ ਅਤੇ ਜਬਲਪੁਰ ਵਿਚ 2 ਹੋਰ ਕਿਸਾਨ ਰੈਲੀਆਂ ਨੂੰ ਸੰਬੋਧਨ ਕਰਨਗੇ। ਟਿਕੈਤ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਕਿਸਾਨ ਅੰਦੋਲਨ ਦੇ ਪੱਖ ਵਿਚ ਸਮਰਥਨ ਹਾਸਲ ਕਰਨ ਲਈ 5 ਸੂਬਿਆਂ ਉੱਤਰ ਪ੍ਰਦੇਸ਼ , ਉਤਰਾਖੰਡ, ਰਾਜਸਥਾਨ, ਕਰਨਾਟਕ ਅਤੇ ਤੇਲੰਗਾਨਾ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ।

ਨੋਟ : ਟਿਕੈਤ ਦੇ ਸੰਸਦ ਵੱਲ ਕੂਚ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News