ਰਾਜਨਾਥ ਸਿੰਘ 10 ਸਤੰਬਰ ਨੂੰ 'ਰਾਫ਼ੇਲ' ਨੂੰ ਕਰਨਗੇ ਹਵਾਈ ਫ਼ੌਜ 'ਚ ਸ਼ਾਮਲ

08/28/2020 2:07:00 PM

ਨਵੀਂ ਦਿੱਲੀ- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਫੇਲ ਲੜਾਕੂ ਜਹਾਜ਼ਾਂ ਨੂੰ ਰਸਮੀ ਰੂਪ ਨਾਲ 10 ਸਤੰਬਰ ਨੂੰ ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ.) 'ਚ ਸ਼ਾਮਲ ਕਰਨਗੇ। ਇਸ ਲਈ ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਇਕ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਆਯੋਜਨ ਲਈ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪੈਲੀ ਨੂੰ ਵੀ ਸੱਦਾ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਇਹ ਸਮਾਗਮ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਰੂਸ ਤੋਂ ਵਾਪਸੀ ਤੋਂ ਬਾਅਦ ਕੀਤਾ ਜਾਵੇਗਾ। ਰਾਜਨਾਥ ਸਿੰਘ ਰੂਸ 'ਚ 4 ਤੋਂ 6 ਸਤੰਬਰ ਤੱਕ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ 'ਚ ਸ਼ਾਮਲ ਹੋਣ ਵਾਲੇ ਹਨ।

PunjabKesariਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਦੋਸਤੀ ਨੂੰ ਚਿੰਨ੍ਹਿਤ ਕਰਨ ਲਈ ਫਰਾਂਸ ਦੇ ਰੱਖਿਆ ਮੰਤਰੀ ਨੂੰ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਸੱਦਾ ਭੇਜਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ 5 ਰਾਫ਼ੇਲ ਲੜਾਕੂ ਜਹਾਜ਼ 29 ਜੁਲਾਈ ਨੂੰ ਫਰਾਂਸ ਤੋਂ ਭਾਰਤ ਪਹੁੰਚੇ ਅਤੇ ਦੇਸ਼ 'ਚ 24 ਘੰਟਿਆਂ ਅੰਦਰ ਵਿਆਪਕ ਸਿਖਲਾਈ ਸ਼ੁਰੂ ਕਰ ਦਿੱਤੀ ਸੀ। ਇਹ ਫਰਾਂਸੀਸੀ ਲੜਾਕੂ ਜਹਾਜ਼ ਹਵਾਈ ਫ਼ੌਜ ਦੇ 17 ਗੋਲਡਨ ਏਰੋ ਸਕੁਐਰਡਨ ਦਾ ਹਿੱਸਾ ਹਨ। ਲੜਾਕੂ ਜਹਾਜ਼ ਪਹਿਲਾਂ ਹੀ ਲੱਦਾਖ ਖੇਤਰ 'ਚ ਉਡਾਣ ਭਰ ਚੁੱਕੇ ਹਨ। ਦੇਸ਼ 'ਚ ਜੋ 5 ਰਾਫ਼ੇਲ ਪਹੁੰਚੇ ਹਨ, ਉਨ੍ਹਾਂ 'ਚ ਤਿੰਨ ਇਕ ਸੀਟ ਵਾਲੇ ਹਨ ਅਤੇ 2 'ਚ 2 ਸੀਟਾਂ ਲੱਗੀਆਂ ਹਨ।


DIsha

Content Editor

Related News