ਹੋਰਮੁਜ਼ ਦੇ ਬੰਦ ਹੋਣ ਦਾ ਭਾਰਤ ''ਤੇ ਪਵੇਗਾ ਸਿੱਧਾ ਅਸਰ ! ਮਿਡਲ ਈਸਟ ਤਣਾਅ ਵਿਚਾਲੇ ਰੱਖਿਆ ਮੰਤਰੀ ਨੇ ਜਤਾਈ ਚਿੰਤਾ

Wednesday, Apr 22, 2026 - 10:48 AM (IST)

ਹੋਰਮੁਜ਼ ਦੇ ਬੰਦ ਹੋਣ ਦਾ ਭਾਰਤ ''ਤੇ ਪਵੇਗਾ ਸਿੱਧਾ ਅਸਰ ! ਮਿਡਲ ਈਸਟ ਤਣਾਅ ਵਿਚਾਲੇ ਰੱਖਿਆ ਮੰਤਰੀ ਨੇ ਜਤਾਈ ਚਿੰਤਾ

ਇੰਟਰਨੈਸ਼ਨਲ ਡੈਸਕ- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ 3 ਦਿਨਾਂ ਦੌਰੇ 'ਤੇ ਜਰਮਨੀ ਗਏ ਹੋਏ ਹਨ। ਇਸ ਦੌਰਾਨ ਉਨ੍ਹਾਂ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਆਰਥਿਕ ਅਤੇ ਊਰਜਾ ਸੁਰੱਖਿਆ ਨੂੰ ਲੈ ਕੇ ਅਹਿਮ ਗੱਲਾਂ ਕਹੀਆਂ ਹਨ। ਬਰਲਿਨ ਵਿੱਚ ਜਰਮਨ ਸੰਸਦੀ ਕਮੇਟੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 'ਸਟ੍ਰੇਟ ਆਫ ਹਾਰਮੁਜ਼' ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਭਾਰਤੀ ਸੁਰੱਖਿਆ ਅਤੇ ਆਰਥਿਕ ਸਥਿਰਤਾ 'ਤੇ ਸਿੱਧਾ ਅਸਰ ਪਵੇਗਾ।

ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ, ਜੋ ਆਪਣੀਆਂ ਊਰਜਾ ਲੋੜਾਂ ਲਈ ਪੱਛਮੀ ਏਸ਼ੀਆ 'ਤੇ ਬਹੁਤ ਜ਼ਿਆਦਾ ਨਿਰਭਰ ਹੈ, ਸਮੁੰਦਰੀ ਮਾਰਗਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਾਰਮੁਜ਼ 'ਚ ਤਣਾਅ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਭਾਰਤ ਵਿੱਚ ਮਹਿੰਗਾਈ ਵਧਣ ਦਾ ਖ਼ਤਰਾ ਹੈ।

ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਰੱਖਿਆ ਮੰਤਰੀ ਨੇ ਦੱਸਿਆ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਇੱਕ 'ਪ੍ਰੋ-ਐਕਟਿਵ' ਅਤੇ ਤਾਲਮੇਲ ਵਾਲੀ ਰਣਨੀਤੀ ਅਪਣਾਈ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਭਾਰਤ ਵਿੱਚ ਇੱਕ 'ਮੰਤਰੀਆਂ ਦਾ ਸਮੂਹ' ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ ਤਾਂ ਜੋ ਜ਼ਰੂਰੀ ਵਸਤੂਆਂ ਦੀ ਕਿੱਲਤ ਨਾ ਆਵੇ ਅਤੇ ਨਾਗਰਿਕਾਂ ਨੂੰ ਮਹਿੰਗਾਈ ਤੇ ਕਮੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਜਰਮਨ ਰੱਖਿਆ ਉਦਯੋਗਾਂ ਨੂੰ 'ਆਤਮਨਿਰਭਰ ਭਾਰਤ' ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਹੁਣ ਸਿਰਫ਼ ਖਰੀਦਦਾਰ ਨਹੀਂ ਰਹਿਣਾ ਚਾਹੁੰਦਾ, ਸਗੋਂ ਜਰਮਨੀ ਨਾਲ ਮਿਲ ਕੇ ਰੱਖਿਆ ਉਤਪਾਦਾਂ ਦਾ ਸਾਂਝਾ ਵਿਕਾਸ ਅਤੇ ਉਤਪਾਦਨ ਕਰਨਾ ਚਾਹੁੰਦਾ ਹੈ।

ਰਿਪੋਰਟਾਂ ਅਨੁਸਾਰ, ਇਸ ਦੌਰੇ ਦੌਰਾਨ ਭਾਰਤ ਅਤੇ ਜਰਮਨੀ ਵਿਚਕਾਰ ਪ੍ਰੋਜੈਕਟ 75I ਤਹਿਤ 90,000 ਕਰੋੜ ਰੁਪਏ ਦੇ ਸਬਮਰੀਨ ਸੌਦੇ 'ਤੇ ਵੀ ਗੱਲਬਾਤ ਅੱਗੇ ਵਧਣ ਦੀ ਉਮੀਦ ਹੈ। ਭਾਰਤੀ ਜਲ ਸੈਨਾ ਨੂੰ ਆਪਣੀ ਤਾਕਤ ਵਧਾਉਣ ਲਈ ਅਜਿਹੀਆਂ ਅਤਿ-ਆਧੁਨਿਕ ਪਣਡੁੱਬੀਆਂ ਦੀ ਸਖ਼ਤ ਲੋੜ ਹੈ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ 'ਚ ਜਾ ਵੱਜਾ ਜਹਾਜ਼ ! ਪੈ ਗਿਆ ਪਟਾਕਾ, ਕੈਲੀਫੋਰਨੀਆ ਦੇ ਸਟੋਰ ਪਾਰਕਿੰਗ 'ਚ ਹੋ ਗਿਆ ਕ੍ਰੈਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News