ਮਿਡਲ ਈਸਟ ਤੋਂ ਥਾਈਲੈਂਡ ਲਈ ਰਵਾਨਾ ਹੋਇਆ 'USS ਅਬਰਾਹਮ ਲਿੰਕਨ' ! ਜੰਗ ਦਾ ਥਕੇਂਵਾਂ ਲਾਹੁਣਗੇ 5000 ਜਵਾਨ
Wednesday, Sep 02, 2026 - 10:21 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਲੰਬੇ ਸਮੇਂ ਤੋਂ ਤਾਇਨਾਤ ਅਮਰੀਕੀ ਜਲ ਸੈਨਾ ਦਾ ਪ੍ਰਮਾਣੂ ਊਰਜਾ ਨਾਲ ਚੱਲਣ ਵਾਲਾ ਵਿਸ਼ਾਲ ਜੰਗੀ ਬੇੜਾ 'USS ਅਬਰਾਹਮ ਲਿੰਕਨ' ਥਾਈਲੈਂਡ ਦੇ ਲੈਮ ਛਾਬਾਂਗ ਪੋਰਟ 'ਤੇ ਪਹੁੰਚ ਗਿਆ ਹੈ। 250 ਤੋਂ ਵੱਧ ਦਿਨਾਂ ਦੇ ਲਗਾਤਾਰ ਸਮੁੰਦਰੀ ਸਫ਼ਰ ਤੋਂ ਬਾਅਦ ਜਹਾਜ਼ 'ਚ ਮੌਜੂਦ ਲਗਭਗ 5,000 ਅਮਰੀਕੀ ਜਵਾਨਾਂ ਨੂੰ ਆਰਾਮ ਦੇਣ ਲਈ ਇਹ ਸਟੇਅ ਲਈ ਗਈ ਹੈ।
'USS ਅਬਰਾਹਮ ਲਿੰਕਨ' ਮਿਡਲ ਈਸਟ 'ਚ ਅਮਰੀਕੀ ਕਾਰਵਾਈ ਦਾ ਹਿੱਸਾ ਸੀ। ਲਗਭਗ 250 ਦਿਨਾਂ ਤੋਂ ਵੀ ਵੱਧ ਸਮਾਂ ਬਿਨਾਂ ਕਿਸੇ ਬੰਦਰਗਾਹ 'ਤੇ ਰੁਕੇ ਸਮੁੰਦਰ 'ਚ ਰਹਿਣ ਕਾਰਨ ਕ੍ਰੂ ਮੈਂਬਰਾਂ 'ਚ ਮਾਨਸਿਕ ਤਣਾਅ ਅਤੇ ਜ਼ਰੂਰੀ ਸਮਾਨ ਦੀ ਘਾਟ ਵਰਗੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਮਿਡਲ ਈਸਟ 'ਚ ਇਸ ਦੀ ਜਗ੍ਹਾ ਹੁਣ 'USS ਜਾਰਜ ਵਾਸ਼ਿੰਗਟਨ' ਨੇ ਲੈ ਲਈ ਹੈ।
ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
ਜਹਾਜ਼ ਦੇ ਸੈਨਿਕ ਨੇੜਲੇ ਮਸ਼ਹੂਰ ਟੂਰਿਸਟ ਸ਼ਹਿਰ ਪਟਾਇਆ ਵਿੱਚ ਸਮਾਂ ਬਿਤਾਉਣਗੇ। ਸਥਾਨਕ ਪ੍ਰਸ਼ਾਸਨ ਅਤੇ ਪਟਾਇਆ ਦੇ ਮੇਅਰ ਅਨੁਸਾਰ 5,000 ਜਵਾਨਾਂ ਦੇ ਆਉਣ ਨਾਲ ਸਥਾਨਕ ਅਰਥਵਿਵਸਥਾ ਨੂੰ ਕਰੋੜਾਂ ਥਾਈ ਬਾਹਟ ਦਾ ਲਾਭ ਹੋਣ ਦੀ ਉਮੀਦ ਹੈ।
ਹਾਲਾਂਕਿ ਥਾਈਲੈਂਡ ਪ੍ਰਸ਼ਾਸਨ ਨੇ ਅਮਰੀਕੀ ਜਵਾਨਾਂ ਲਈ ਕੁਝ ਖ਼ਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਵਾਨਾਂ 'ਤੇ ਵਾਟਰ-ਸਪੋਰਟਸ ਅਤੇ ਗਾਂਜੇ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸ਼ਹਿਰ 'ਚ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿੱਤੇ ਗਏ ਹਨ। ਥਾਈਲੈਂਡ 'ਚ 4-5 ਦਿਨਾਂ ਦੇ ਆਰਾਮ ਅਤੇ ਜ਼ਰੂਰੀ ਰਸਦ-ਪਾਣੀ ਭਰਨ ਤੋਂ ਬਾਅਦ ਇਹ ਜੰਗੀ ਬੇੜਾ ਅਮਰੀਕਾ ਸਥਿਤ ਆਪਣੇ ਹੋਮ ਪੋਰਟ ਲਈ ਰਵਾਨਾ ਹੋ ਜਾਵੇਗਾ।
ਇਹ ਵੀ ਪੜ੍ਹੋ- ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
