''ਨਵੇਂ ਨਕਸ਼ੇ ''ਚ ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਜਾਵੇ ਭਾਰਤ ਦਾ ਹਿੱਸਾ..!'' ਵਿਦੇਸ਼ ਮੰਤਰਾਲੇ ਨੇ UN ਨੂੰ ਨੂੰ ਕੀਤੀ ਅਪੀਲ

Sunday, Sep 06, 2026 - 03:17 PM (IST)

''ਨਵੇਂ ਨਕਸ਼ੇ ''ਚ ਕਸ਼ਮੀਰ ਤੇ ਲੱਦਾਖ ਨੂੰ ਦਿਖਾਇਆ ਜਾਵੇ ਭਾਰਤ ਦਾ ਹਿੱਸਾ..!'' ਵਿਦੇਸ਼ ਮੰਤਰਾਲੇ ਨੇ UN ਨੂੰ ਨੂੰ ਕੀਤੀ ਅਪੀਲ

ਨਵੀਂ ਦਿੱਲੀ- ਭਾਰਤ ਨੇ ਨਵੇਂ ਵਿਸ਼ਵ ਨਕਸ਼ੇ 'ਤੇ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਸਮੇਤ ਭਾਰਤ ਦਾ ਪੂਰੇ ਇਲਾਕਾ ਭਾਰਤ ਦੇ ਅਧਿਕਾਰਤ ਨਕਸ਼ੇ ਅਨੁਸਾਰ ਹੀ ਦਿੱਸਣਾ ਚਾਹੀਦਾ ਹੈ। ਭਾਰਤ ਦੇ ਇਲਾਕੇ ਨੂੰ ਗਲਤ ਜਾਂ ਗੁੰਮਰਾਹਕੁੰਨ ਤਰੀਕੇ ਨਾਲ ਦਿਖਾਉਣਾ ਸਾਨੂੰ ਸਵੀਕਾਰ ਨਹੀਂ ਹੈ। ਭਾਰਤ ਦੀਆਂ ਸਰਹੱਦਾਂ ਅਟੱਲ ਹਨ ਅਤੇ ਇਸ ਨਾਲ ਸਮਝੌਤਾ ਨਹੀਂ ਹੋ ਸਕਦਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ (ਯੂ.ਐਨ.) ਦੇ ਉਸ ਮਤੇ ਦੇ ਹੱਕ 'ਚ ਵੋਟ ਦਿੱਤੀ, ਜਿਸ 'ਚ ਵਿਸ਼ਵ ਨਕਸ਼ੇ 'ਤੇ ਦੇਸ਼ਾਂ ਅਤੇ ਮਹਾਂਦੀਪਾਂ ਦੇ ਆਕਾਰ ਨੂੰ ਉਨ੍ਹਾਂ ਦੇ ਅਸਲ ਖੇਤਰ ਦੇ ਨੇੜੇ ਦਿਖਾਉਣ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਭਾਰਤ ਨੇ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਕਿਸੇ ਇਕ ਖਾਸ ਨਕਸ਼ੇ ਨੂੰ ਮਨਜ਼ੂਰੀ ਦੇਣਾ ਨਹੀਂ ਹੈ

ਦਰਅਸਲ, ਸੰਯੁਕਤ ਰਾਸ਼ਟਰ ਮਹਾਸਭਾ ਨੇ ਸ਼ੁੱਕਰਵਾਰ ਨੂੰ ਦੁਨੀਆ ਦੇ ਨਕਸ਼ੇ ਨੂੰ ਨਵੇਂ ਤਰੀਕੇ ਨਾਲ ਪ੍ਰਦਰਸ਼ਿਤ ਕਰਨ ਲਈ ਇਕ ਮਤਾ ਪਾਸ ਕੀਤਾ। ਇਹ ਬਦਲਾਅ ਕਿਸੇ ਵੀ ਦੇਸ਼ ਜਾਂ ਮਹਾਂਦੀਪ ਦੇ ਅਸਲ ਖੇਤਰ ਨੂੰ ਨਹੀਂ ਬਦਲੇਗਾ, ਸਿਰਫ ਨਕਸ਼ੇ 'ਤੇ ਉਨ੍ਹਾਂ ਦਾ ਆਕਾਰ ਪਹਿਲਾਂ ਤੋਂ ਕੁਝ ਛੋਟਾ ਜਾਂ ਵੱਡਾ ਦਿਖਾਈ ਦੇਵੇਗਾ।

ਮੌਜੂਦਾ ਸਮੇਂ ਦੁਨੀਆ 'ਚ ਮਰਕੇਟਰ ਨਕਸ਼ਾ ਕਾਫੀ ਇਸਤੇਮਾਲ ਹੁੰਦਾ ਹੈ। ਇਸ 'ਚ, ਨਕਸ਼ੇ ਦੇ ਧਰੁਵਾਂ ਕੋਲ ਇਲਾਕੇ ਆਪਣੇ ਅਸਲੀ ਆਕਾਰ ਤੋਂ ਵੱਡੇ ਦਿਖਾਈ ਦਿੰਦੇ ਹਨ। ਨਵੇਂ ਤਰੀਕੇ ਨੂੰ ਇਕਵਲ ਏਰੀਆ (ਬਰਬਾਰ ਖੇਤਰ) ਪ੍ਰੋਜੈਕਸ਼ਨ ਕਿਹਾ ਗਿਆ ਹੈ। ਇਸ 'ਚ ਅਫਰੀਕਾ ਪਹਿਲਾਂ ਤੋਂ ਵੱਡਾ, ਜਦੋਂ ਕਿ ਯੂਰਪ ਅਤੇ ਉੱਤਰੀ ਅਮਰੀਕਾ ਛੋਟੇ ਨਜ਼ਰ ਆਉਣਗੇ। ਏਸ਼ੀਆ ਦੇ ਕੁਝ ਹਿੱਸੇ ਵੀ ਪਹਿਲਾਂ ਦੀ ਤੁਲਨਾ 'ਚ ਛੋਟੇ ਦਿਖਾਈ ਦੇ ਸਕਦੇ ਹਨ। 

ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਨਵੇਂ ਨਕਸ਼ੇ 'ਤੇ ਕੋਈ ਇਤਰਾਜ਼ ਨਹੀਂ ਹੈ। ਭਾਰਤ ਨੇ ਬਰਾਬਰ ਖੇਤਰ ਦੇ ਨਕਸ਼ੇ ਦੇ ਪ੍ਰਸਤਾਵ ਦੇ ਹੱਕ 'ਚ ਵੋਟ ਦਿੱਤੀ। ਉਸ ਦਾ ਇਤਰਾਜ਼ ਨਕਸ਼ੇ 'ਚ ਭਾਰਤ ਦੇ ਖੇਤਰ ਨੂੰ ਗਲਤ ਢੰਗ ਨਾਲ ਦਰਸਾਉਣ ਦੀ ਸੰਭਾਵਨਾ ਨੂੰ ਲੈ ਕੇ ਹੈ। ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਮਤਾ ਕਿਸੇ ਖਾਸ ਨਕਸ਼ੇ, ਮੈਪਿੰਗ ਦੇ ਢੰਗ ਜਾਂ ਦੇਸ਼ਾਂ ਦੀਆਂ ਸਰਹੱਦਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲਈ, ਭਾਰਤ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ ਅਤੇ ਕਿਹਾ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਸਮੇਤ ਭਾਰਤ ਦੇ ਪੂਰੇ ਪ੍ਰਭੂਸੱਤਾ ਸੰਪੰਨ ਖੇਤਰ ਨੂੰ ਭਾਰਤ ਦੇ ਅਧਿਕਾਰਤ ਨਕਸ਼ੇ ਅਨੁਸਾਰ ਦਰਸਾਇਆ ਜਾਣਾ ਚਾਹੀਦਾ ਹੈ। ਭਾਰਤ ਦੇ ਖੇਤਰ ਦਾ ਕੋਈ ਵੀ ਗਲਤ ਜਾਂ ਗੁੰਮਰਾਹਕੁੰਨ ਚਿੱਤਰਣ ਸਵੀਕਾਰ ਨਹੀਂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News