ਭਾਰਤੀ ਰਾਜਦੂਤ ਕਵਾਤਰਾ ਦੀ ਅਮਰੀਕੀ ਸੰਸਦ ਮੈਂਬਰ ਹੁਈਜ਼ੇਂਗਾ ਨਾਲ ਮੁਲਾਕਾਤ, ਊਰਜਾ, ਰੱਖਿਆ ਤੇ ਵਪਾਰ ’ਤੇ ਚਰਚਾ
Thursday, Sep 03, 2026 - 09:07 AM (IST)
ਵਾਸ਼ਿੰਗਟਨ (ਏਜੰਸੀ) : ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਰਿਪਬਲੀਕਨ ਸੰਸਦ ਮੈਂਬਰ ਬਿਲ ਹੁਈਜ਼ੇਂਗਾ ਨਾਲ ਮੁਲਾਕਾਤ ਕਰ ਕੇ ਭਾਰਤ-ਅਮਰੀਕਾ ਸਬੰਧਾਂ ਵਿਚ ਹਾਲੀਆ ਤਰੱਕੀ ਅਤੇ ਦੁਵੱਲੇ ਸਹਿਯੋਗ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਗੱਲਬਾਤ ਵਿਚ ਰੱਖਿਆ, ਵਪਾਰ, ਤਕਨਾਲੋਜੀ ਅਤੇ ਊਰਜਾ ਸੁਰੱਖਿਆ ਵਰਗੇ ਪ੍ਰਮੁੱਖ ਖੇਤਰ ਸ਼ਾਮਲ ਰਹੇ। ਕਵਾਤਰਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਮੁਲਾਕਾਤ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੱਖਣ ਅਤੇ ਮੱਧ ਏਸ਼ੀਆ ’ਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਉਪ-ਕਮੇਟੀ ਦੇ ਚੇਅਰਮੈਨ ਹੁਈਜ਼ੇਂਗਾ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਸਿੰਧੂ ਜਲ ਸੰਧੀ ਮਾਮਲਾ: ਪਾਕਿ ਵੱਲੋਂ ਭਾਰਤ ਨੂੰ ਸੰਧੀ ਦੇ ਦਾਇਰੇ 'ਚ ਰਹਿ ਕੇ ਗੱਲਬਾਤ ਕਰਨ ਦਾ ਸੱਦਾ
ਭਾਰਤੀ ਰਾਜਦੂਤ ਨੇ ਅਮਰੀਕੀ ਸੰਸਦ ਮੈਂਬਰ ਨੂੰ ਊਰਜਾ ਸੁਰੱਖਿਆ ਦੇ ਖੇਤਰ ਵਿਚ ਭਾਰਤ ਦੀ ਵਧਦੀ ਭਾਈਵਾਲੀ ਅਤੇ ਊਰਜਾ ਸਪਲਾਈ ਦੇ ਸਰੋਤਾਂ ਵਿਚ ਵਿਭਿੰਨਤਾ ਲਿਆਉਣ ਦੀ ਨਵੀਂ ਦਿੱਲੀ ਦੀ ਪਹਿਲਕਦਮੀ ਤੋਂ ਜਾਣੂ ਕਰਵਾਇਆ। ਦੋਹਾਂ ਦੇਸ਼ਾਂ ਵਿਚਾਲੇ ਖੇਤਰੀ ਮੁੱਦਿਆਂ ’ਤੇ ਵਧਦੇ ਸਹਿਯੋਗ ’ਤੇ ਵੀ ਵਿਚਾਰ-ਵਟਾਂਦਰਾ ਹੋਇਆ। ਕਵਾਤਰਾ ਨੇ ਅਮਰੀਕੀ ਕਾਂਗਰਸ ਵਿਚ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ-ਪੱਖੀ ਸਮਰਥਨ ਵਧਾਉਣ ਵਿਚ ਹੁਈਜ਼ੇਂਗਾ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
