ਮਿਡਲ ਈਸਟ ''ਚ ਛਿੜੀ ਇਕ ਹੋਰ ਜੰਗ ! ਫ਼ੌਜੀ ਜਵਾਨਾਂ ਸਣੇ ਘੱਟੋ-ਘੱਟ 117 ਦੀ ਗਈ ਜਾਨ
Monday, Sep 07, 2026 - 09:27 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਦੌਰਾਨ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਯਮਨ ਦੇ ਪੱਛਮੀ ਸੂਬਿਆਂ ਤਾਇਜ਼ ਅਤੇ ਹੁਦੇਦਾਹ 'ਚ ਯਮਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸਰਕਾਰੀ ਫ਼ੌਜ ਅਤੇ ਹੂਤੀ ਬਾਗ਼ੀਆਂ ਵਿਚਾਲੇ ਪਿਛਲੇ 4 ਦਿਨਾਂ ਤੋਂ ਭਿਆਨਕ ਲੜਾਈ ਜਾਰੀ ਹੈ। ਅਧਿਕਾਰੀਆਂ ਅਨੁਸਾਰ ਵੀਰਵਾਰ ਤੋਂ ਸ਼ੁਰੂ ਹੋਏ ਇਸ ਖ਼ੂਨੀ ਟਕਰਾਅ 'ਚ ਹੁਣ ਤੱਕ ਦੋਵਾਂ ਪਾਸਿਆਂ ਦੇ ਘੱਟੋ-ਘੱਟ 117 ਲੋਕ ਮਾਰੇ ਜਾ ਚੁੱਕੇ ਹਨ।
ਫ਼ੌਜ ਨਾਲ ਜੁੜੇ ਇੱਕ ਸੀਨੀਅਰ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਇਸ ਲੜਾਈ 'ਚ 54 ਸਰਕਾਰੀ ਜਵਾਨ ਮਾਰੇ ਗਏ ਹਨ, ਜਦਕਿ ਹੂਤੀਆਂ ਕਬਜ਼ੇ ਵਾਲੇ ਹਸਪਤਾਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲੜਾਈ 'ਚ 63 ਹੂਤੀ ਲੜਾਕੇ ਵੀ ਮਾਰੇ ਗਏ ਹਨ।
ਇਹ ਵੀ ਪੜ੍ਹੋ- ਭਾਰਤ ਖ਼ਤਮ ਕਰਵਾਏਗਾ ਰੂਸ-ਯੂਕ੍ਰੇਨ ਦੀ ਜੰਗ ! ਪੋਲੈਂਡ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
ਰਣਨੀਤਕ ਤੌਰ 'ਤੇ ਮਹੱਤਵਪੂਰਨ 'ਬਾਬ ਅਲ-ਮੰਦੇਬ' ਖਾੜੀ ਨੇੜੇ ਹੂਤੀਆਂ ਦੀ ਵੱਡੀ ਘੁਸਪੈਠ ਨੂੰ ਰੋਕਣ ਲਈ ਸਰਕਾਰੀ ਜੰਗੀ ਜਹਾਜ਼ਾਂ ਨੇ ਹੂਤੀਆਂ ਦੇ ਟਿਕਾਣਿਆਂ 'ਤੇ ਭਾਰੀ ਬੰਬਾਰੀ ਕੀਤੀ ਸੀ, ਜਿਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਇਹ ਭਿਆਨਕ ਟਕਰਾਅ ਹੋ ਗਿਆ। ਹਾਲਾਂਕਿ ਫ਼ੌਜ ਨੇ ਰਾਤੋ-ਰਾਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੱਛਮੀ ਤਾਇਜ਼ ਦੇ ਕਈ ਅਹਿਮ ਇਲਾਕਿਆਂ ਨੂੰ ਹੂਤੀਆਂ ਦੇ ਕਬਜ਼ੇ ਤੋਂ ਵਾਪਸ ਛੁਡਵਾ ਲਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੀ ਸ਼ਾਂਤੀ ਤੋਂ ਬਾਅਦ ਪੱਛਮੀ ਯਮਨ 'ਚ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਜ਼ਮੀਨੀ ਲੜਾਈ ਮੰਨੀ ਜਾ ਰਹੀ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਮੁੜ ਹਿੰਸਾ ਭੜਕਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਦੇ ਨਾਲ-ਨਾਲ ਮਿਡਲ ਈਸਟ ਨੂੰ ਇਕ ਹੋਰ ਜੰਗ ਝੱਲਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਹੋਵੇਗੀ ਖ਼ਤਮ ! ਪੁਤਿਨ ਮਗਰੋਂ ਜ਼ੈਲੇਂਸਕੀ ਨੇ ਵੀ ਕੀਤਾ ਹਮਲੇ ਰੋਕਣ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
