ਭਾਰਤ-ਬੈਲਜੀਅਮ ’ਚ ਵਪਾਰ, ਰੱਖਿਆ ਤੇ ਤਕਨਾਲੋਜੀ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ

Friday, Sep 04, 2026 - 04:03 PM (IST)

ਭਾਰਤ-ਬੈਲਜੀਅਮ ’ਚ ਵਪਾਰ, ਰੱਖਿਆ ਤੇ ਤਕਨਾਲੋਜੀ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਵਿਚਾਲੇ ਵੀਰਵਾਰ ਨੂੰ ਹੋਈ ਵਿਆਪਕ ਗੱਲਬਾਤ ’ਚ ਦੋਵਾਂ ਦੇਸ਼ਾਂ ਨੇ ਵਪਾਰ, ਰੱਖਿਆ, ਮਹੱਤਵਪੂਰਨ ਖਣਿਜਾਂ, ਸਵੱਛ ਊਰਜਾ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ’ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ। ਮੋਦੀ ਨੇ ਕਿਹਾ ਕਿ ਮੌਜੂਦਾ ਗਲੋਬਲ ਉਥਲ-ਪੁਥਲ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਨੇ ਆਪਣੀ ਰਫਤਾਰ ਬਣਾਈ ਰੱਖੀ ਹੈ।

ਮੋਦੀ ਨੇ ਕਿਹਾ ਕਿ ਭਾਰਤ ਨੇ ਪਿਛਲੀ ਤਿਮਾਹੀ ’ਚ 7.8 ਫੀਸਦੀ ਦੀ ਵਾਧਾ ਦਰ ਦਰਜ ਕੀਤੀ ਹੈ ਅਤੇ ਦੇਸ਼ ਦੀ ਵਿਕਾਸ ਗਾਥਾ ਦੁਨੀਆ ਲਈ ਵਿਸ਼ਵਾਸ ਅਤੇ ਨਵੇਂ ਮੌਕਿਆਂ ਦਾ ਸੋਮਾ ਬਣ ਰਹੀ ਹੈ। ਉਨ੍ਹਾਂ ਭਾਰਤ-ਬੈਲਜੀਅਮ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਦੁਵੱਲੇ ਸਬੰਧਾਂ ਦਾ ਪ੍ਰਮੁੱਖ ਥੰਮ੍ਹ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਮਿਲਟਰੀ ਆਦਾਨ-ਪ੍ਰਦਾਨ ਅਤੇ ਸਿਖਲਾਈ ਵਧਾਉਣ ਦੇ ਨਾਲ ਰੱਖਿਆ ਉਪਕਰਣਾਂ ਦੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਨਵੇਂ ਮੌਕੇ ਤਲਾਸ਼ਣਗੇ। ਅਪਰਾਧ ਨਾਲ ਨਜਿੱਠਣ ਲਈ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸਬੰਧਤ ਏਜੰਸੀਆਂ ਵਿਚਾਲੇ ਸਹਿਯੋਗ ਮਜ਼ਬੂਤ ਕਰਨ ’ਤੇ ਵੀ ਸਹਿਮਤੀ ਬਣੀ।

ਦੋਵਾਂ ਦੇਸ਼ਾਂ ਨੇ ਸਵੱਛ ਊਰਜਾ, ਮਹੱਤਵਪੂਰਨ ਖਣਿਜਾਂ ਦੇ ਪ੍ਰੋਸੈਸਿੰਗ ਤੇ ਰੀਸਾਈਕਲਿੰਗ ਅਤੇ ਸੈਮੀਕੰਡਕਟਰ ਖੇਤਰ ’ਚ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ। ਯੂਨੀਵਰਸਿਟੀਆਂ, ਖੋਜ ਅਤੇ ਸਟਾਰਟਅੱਪਸ ਵਿਚਾਲੇ ਸੰਪਰਕ ਮਜ਼ਬੂਤ ਕਰਨ ਅਤੇ ਹੁਨਰਾਂ ਦੀ ਆਵਾਜਾਈ ਸੌਖਾਲੀ ਬਣਾਉਣ ਲਈ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਸਮਝੌਤੇ ਨੂੰ ਜਲਦ ਅੰਤਿਮ ਰੂਪ ਦੇਣ ਦੀ ਗੱਲ ਵੀ ਕਹੀ ਗਈ। ਮੋਦੀ ਨੇ ਯੂਕ੍ਰੇਨ ਅਤੇ ਪੱਛਮੀ ਏਸ਼ੀਆ ਦੇ ਸੰਘਰਸ਼ਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਕੀਤੇ ਜਾਣ ਦੀ ਵਕਾਲਤ ਕੀਤੀ ਅਤੇ ਅੱਤਵਾਦ ਦੇ ਸਾਰੇ ਰੂਪਾਂ ਨੂੰ ਖਤਮ ਕਰਨ ਦੀ ਵਚਨਬੱਧਤਾ ਦੁਹਰਾਈ।

ਇਨੋਵੇਸ਼ਨ ਨਾਲ ਵਿਕਸਤ ਭਾਰਤ ਦੀ ਰਫਤਾਰ ਵਧਾਏ ਵਾਹਨ ਉਦਯੋਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਵਾਹਨ ਉਦਯੋਗ ਨੂੰ ਇਨੋਵੇਸ਼ਨ ਨੂੰ ਰਫਤਾਰ ਦੇਣ, ਉੱਤਮਤਾ ਹਾਸਲ ਕਰਨ ਅਤੇ 2047 ਤੱਕ ਵਿਕਸਤ ਭਾਰਤ ਦੇ ਟੀਚੇ ਦੀ ਦਿਸ਼ਾ ’ਚ ਸਾਹਸੀ ਕਦਮ ਚੁੱਕਣ ਦਾ ਸੱਦਾ ਦਿੱਤਾ ਹੈ। ‘ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼’ (ਸਿਆਮ) ਦੇ ਸਾਲਾਨਾ ਸੰਮੇਲਨ 2026 ’ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਦਾ ਸੁਨੇਹਾ ਪੜ੍ਹਿਆ ਗਿਆ।

ਮੋਦੀ ਨੇ ਕਿਹਾ ਕਿ ਹਾਲ ਹੀ ’ਚ ਹੋਏ ਮੁਕਤ ਵਪਾਰ ਸਮਝੌਤਿਆਂ ਨਾਲ ਭਾਰਤੀ ਉਦਯੋਗ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਮਿਲ ਰਹੀ ਹੈ। ਅਜਿਹੇ ’ਚ ਭਾਰਤ ਦਾ ਵਾਹਨ ਖੇਤਰ ਗਲੋਬਲ ਪੱਧਰ ’ਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਨ ਦੀ ਬਿਹਤਰ ਸਥਿਤੀ ’ਚ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ’ਚ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਸ਼ਾਮਲ ਰਿਹਾ ਹੈ। ਅਰਥਵਿਵਸਥਾ ਦੇ ਵਿਸਥਾਰ ਨਾਲ ਵਾਹਨਾਂ ਦੀ ਮੰਗ ਵੀ ਵਧ ਰਹੀ ਹੈ। ਰਾਜਮਾਰਗਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਵਿਸਥਾਰ ਨਾਲ ਲੋਕਾਂ ਅਤੇ ਸਾਮਾਨ ਦੀ ਆਵਾਜਾਈ ਆਸਾਨ ਹੋਈ ਹੈ ਅਤੇ ਵਾਹਨ ਉਦਯੋਗ ਲਈ ਨਵੇਂ ਮੌਕੇ ਪੈਦਾ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News