ਵਧਦੇ ਗਲੋਬਲ ਤਣਾਅ ਵਿਚਾਲੇ ਨੀਦਰਲੈਂਡ ਦਾ ਵੱਡਾ ਫ਼ੈਸਲਾ, ਅਮਰੀਕਾ-ਕੈਨੇਡਾ ਤੋਂ 86 ਟਨ ਸੋਨਾ ਹਟਾ ਕੇ ਲੰਡਨ ਭੇਜਿਆ

Friday, Sep 04, 2026 - 01:22 AM (IST)

ਵਧਦੇ ਗਲੋਬਲ ਤਣਾਅ ਵਿਚਾਲੇ ਨੀਦਰਲੈਂਡ ਦਾ ਵੱਡਾ ਫ਼ੈਸਲਾ, ਅਮਰੀਕਾ-ਕੈਨੇਡਾ ਤੋਂ 86 ਟਨ ਸੋਨਾ ਹਟਾ ਕੇ ਲੰਡਨ ਭੇਜਿਆ

ਐਮਸਟਰਡਮ (ਇੰਟ.) : ਨੀਦਰਲੈਂਡ ਨੇ ਅਮਰੀਕਾ ਅਤੇ ਕੈਨੇਡਾ ਵਿਚ ਰੱਖਿਆ ਆਪਣਾ 86 ਟਨ ਸੋਨਾ ਕੱਢ ਕੇ ਲੰਡਨ ਭੇਜ ਦਿੱਤਾ ਹੈ। ਡੱਚ ਸੈਂਟਰਲ ਬੈਂਕ (ਡੀ. ਐੱਨ. ਬੀ.) ਦੇ ਮੁਤਾਬਕ, ਇਹ ਟ੍ਰਾਂਸਫਰ ਮਾਰਚ ਤੋਂ ਅਗਸਤ ਦੇ ਵਿਚਕਾਰਲੇ ਮਹੀਨਿਆਂ ਵਿਚ ਕੀਤਾ ਗਿਆ। ਹੁਣ ਇਹ ਸੋਨਾ ਬੈਂਕ ਆਫ਼ ਇੰਗਲੈਂਡ ਵਿਚ ਰੱਖਿਆ ਗਿਆ ਹੈ। ਡੀ.ਐੱਨ.ਬੀ. ਨੇ ਦੱਸਿਆ ਕਿ ਸੰਕਟ ਦੀ ਸਥਿਤੀ ਵਿਚ ਲੰਡਨ ’ਚ ਰੱਖਿਆ ਸੋਨਾ ਜ਼ਿਆਦਾ ਆਸਾਨੀ ਨਾਲ ਖ਼ਰੀਦਿਆ-ਵੇਚਿਆ ਜਾ ਸਕਦਾ ਹੈ। ਬੈਂਕ ਨੇ ਇਸ ਫ਼ੈਸਲੇ ਦੇ ਪਿੱਛੇ ਦੁਨੀਆ ਵਿਚ ਵਧਦੇ ਸਿਆਸੀ ਤਣਾਅ ਦਾ ਵੀ ਹਵਾਲਾ ਦਿੱਤਾ ਹੈ। ਇਸ ਟ੍ਰਾਂਸਫਰ ਤੋਂ ਪਹਿਲਾਂ ਡੀ. ਐੱਨ. ਬੀ. ਦੇ ਕੁੱਲ ਸੋਨੇ ਦਾ 31.3 ਫੀਸਦੀ ਨਿਊਯਾਰਕ ਅਤੇ 19.7 ਫੀਸਦੀ ਓਟਾਵਾ ਵਿਚ ਰੱਖਿਆ ਗਿਆ ਸੀ। ਟ੍ਰਾਂਸਫਰ ਤੋਂ ਬਾਅਦ ਦੋਵਾਂ ਥਾਵਾਂ ’ਤੇ ਸੋਨੇ ਦੀ ਹਿੱਸੇਦਾਰੀ ਘਟ ਕੇ 18.5 ਫੀਸਦੀ ਰਹਿ ਗਈ। ਉੱਥੇ ਹੀ, ਲੰਡਨ ਵਿਚ ਰੱਖੇ ਸੋਨੇ ਦੀ ਹਿੱਸੇਦਾਰੀ 18.1 ਫੀਸਦੀ ਤੋਂ ਵਧ ਕੇ 32.1 ਫੀਸਦੀ ਹੋ ਗਈ ਹੈ। ਨੀਦਰਲੈਂਡ ’ਚ 30.8 ਫੀਸਦੀ ਸੋਨਾ ਹੁਣ ਵੀ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤ 'ਚ ਦੱਖਣੀ ਅਫ਼ਰੀਕਾ ਦੇ ਰਾਜਦੂਤ ਪ੍ਰੋਟੋਕਾਲ ਉਲੰਘਣਾ ਦੇ ਦੋਸ਼ਾਂ ਤੋਂ ਮੁਕਤ

27 ਟਨ ਸੋਨਾ ਨਿਊਯਾਰਕ-ਓਟਾਵਾ ਤੋਂ ਨੀਦਰਲੈਂਡ ਪਹੁੰਚਿਆ

ਡੀ. ਐੱਨ. ਬੀ. ਦੇ ਮੁਤਾਬਕ, ਇਸ ਪੂਰੀ ਪ੍ਰਕਿਰਿਆ ਵਿਚ 27 ਟਨ ਸੋਨੇ ਦੀਆਂ ਛੜਾਂ ਨਿਊਯਾਰਕ ਅਤੇ ਓਟਾਵਾ ਤੋਂ ਨੀਦਰਲੈਂਡ ਦੇ ਜਾਇਸਟ ਪਹੁੰਚਾਈਆਂ ਗਈਆਂ, ਫਿਰ ਇਸ ਨੂੰ ਲੰਡਨ ਭੇਜਿਆ ਗਿਆ। ਸੋਨੇ ਦੀਆਂ ਛੜਾਂ ਨੂੰ ਇਸ ਦੌਰਾਨ ਪਿਘਲਾਉਣ ਦੀ ਲੋੜ ਨਹੀਂ ਪਈ। ਹਾਲਾਂਕਿ, ਅਟਲਾਂਟਿਕ ਮਹਾਸਾਗਰ ਤੋਂ ਪਾਰ ਇੰਨੀ ਵੱਡੀ ਮਾਤਰਾ ਵਿਚ ਸੋਨਾ ਕਿਸ ਤਰ੍ਹਾਂ ਪਹੁੰਚਾਇਆ ਗਿਆ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਾਕੀ 59 ਟਨ ਸੋਨੇ ਨੂੰ ਲੰਡਨ ਭੇਜਣ ਲਈ ਵੱਖਰਾ ਤਰੀਕਾ ਅਪਣਾਇਆ ਗਿਆ। ਇਸ ਲਈ ਨਿਊਯਾਰਕ ਵਿਚ ਰੱਖਿਆ ਸੋਨਾ ਵੇਚ ਦਿੱਤਾ ਗਿਆ ਅਤੇ ਉਸ ਦੇ ਬਰਾਬਰ ਮਾਤਰਾ ਦਾ ਸੋਨਾ ਲੰਡਨ ’ਚ ਖ਼ਰੀਦ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News