ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਪੂਰਾ ਕਰੇਗੀ ਨਵੀਂ ਸਿੱਖਿਆ ਨੀਤੀ: ਰਾਜਨਾਥ
Wednesday, Sep 16, 2020 - 04:05 PM (IST)
ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਭਰੋਸਾ ਜ਼ਾਹਰ ਕੀਤਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 'ਆਤਮਨਿਰਭਰ ਭਾਰਤ' ਬਣਾਉਣ ਦੇ ਦੇਸ਼ ਦੇ ਸੰਕਲਪ ਨੂੰ ਪੂਰਾ ਕਰੇਗੀ। ਸਿੰਘ ਨੇ ਇੱਥੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲਾ ਵਲੋਂ ਨਵੀਂ ਸਿੱਖਿਆ ਨੀਤੀ 2020 'ਤੇ ਆਯੋਜਿਤ ਵੇਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਨੌਜਵਾਨਾਂ ਦੀ ਵੱਡੀ ਗਿਣਤੀ ਹੈ ਅਤੇ ਭਾਰਤ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿਚੋਂ ਇਕ ਹੈ। ਨੌਜਵਾਨ ਸਾਡੀ ਉਹ ਤਾਕਤ ਹੈ, ਜਿਨ੍ਹਾਂ ਦੀ ਮਦਦ ਨਾਲ ਅਸੀਂ ਵੱਡੇ ਤੋਂ ਵੱਡਾ ਮੁਕਾਮ ਹਾਸਲ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਅਜਿਹੀ ਨੀਤੀ ਹੈ, ਜਿਸ 'ਚ ਢਾਈ ਲੱਖ ਗ੍ਰਾਮ ਪੰਚਾਇਤਾਂ, 6600 ਬਲਾਕ ਅਤੇ 676 ਜ਼ਿਲ੍ਹਿਆਂ ਦੀ ਭਾਗੀਦਾਰੀ ਰਹੀ ਹੈ। ਇਹ ਵੱਡੀ ਗਿਣਤੀ 'ਚ ਅਧਿਆਪਕਾਂ, ਵਿਦਵਾਨ, ਮਾਪੇ ਅਤੇ ਹੋਰ ਨਾਗਰਿਕਾਂ ਵਲੋਂ ਦਿੱਤੇ ਗਏ ਦੋ ਲੱਖ ਤੋਂ ਵਧੇਰੇ ਸੁਝਾਵਾਂ ਨੂੰ ਧਿਆਨ 'ਚ ਰੱਖ ਕੇ नਨੀਤੀ ਤਿਆਰ ਕੀਤੀ ਗਈ ਹੈ।
ਰਾਜਨਾਥ ਨੇ ਕਿਹਾ ਕਿ ਇਕ ਕਹਾਵਤ ਹੈ ਕਿ ਜ਼ਿੰਦਗੀ ਸੁਧਾਰਨੀ ਹੈ, ਤਾਂ ਕਾਰੋਬਾਰ ਵਿਚ ਨਿਵੇਸ਼ ਕਰਨਾ ਚਾਹੀਦਾ ਹੈ ਪਰ ਪੀੜ੍ਹੀਆਂ ਸੁਧਾਰਨੀਆਂ ਹਨ ਤਾਂ ਸਿੱਖਿਆ 'ਚ ਨਿਵੇਸ਼ ਕਰਨਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਇਹ ਨੀਤੀ, ਸਾਡੇ ਦੇਸ਼ ਭਰ ਦੇ ਗਿਆਨਵਾਨ ਲੋਕਾਂ ਵਲੋਂ ਕੀਤੇ ਗਏ, ਧਾਰਨਾਤਮਕ ਨਿਵੇਸ਼ ਦਾ ਵਿਚਾਰ ਹੈ। ਇਹ ਸਹੀ ਮਾਇਨਿਆਂ 'ਚ ਇਕ ਰਾਸ਼ਟਰੀ ਨੀਤੀ ਹੈ। ਇਸ ਦਾ ਲਾਗੂ ਹੋਣਾ ਸਿੱਖਿਆ ਦੇ ਖੇਤਰ ਵਿਚ ਇਤਿਹਾਸਕ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਵਿਸ਼ਵਾਸ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਪੂਰੀ ਸਿੱਖਿਆ ਵਿਵਸਥਾ ਊਰਜਾ ਭਰਪੂਰ ਅਤੇ ਸਮਰਥ ਬਣੇਗੀ। ਆਤਮਨਿਰਭਰ ਭਾਰਤ ਬਣਾਉਣ ਦਾ ਜੋ ਸੰਕਲਪ ਲਿਆ ਗਿਆ ਹੈ, ਉਹ ਰਾਸ਼ਟਰੀ ਸਿੱਖਿਆ ਨੀਤੀ ਦੇ ਵਲੋਂ ਪ੍ਰਭਾਵੀ ਢੰਗ ਨਾਲ ਪੂਰਾ ਹੋਵੇਗਾ।