ਸੀ.ਬੀ.ਆਈ. ਦਫ਼ਤਰ ਨਹੀਂ ਪੁੱਜੇ ਰਾਜੀਵ, ਪੱਤਰ ਭੇਜ ਕੇ ਮੰਗਿਆ ਹੋਰ ਸਮਾਂ

05/27/2019 3:50:43 PM

ਕੋਲਕਾਤਾ— ਕੋਲਕਾਤਾ ਪੁਲਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਸਾਰਦਾ ਚਿਟਫੰਡ ਮਾਮਲੇ 'ਚ ਪੁੱਛ-ਗਿੱਛ ਲਈ ਸੀ.ਬੀ.ਆਈ. ਵਲੋਂ ਸੰਮਨ ਭੇਜੇ ਜਾਣ ਦੇ ਬਾਵਜੂਦ ਸੋਮਵਾਰ ਨੂੰ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਹਾਜ਼ਰ ਨਹੀਂ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਇਕ ਪੱਤਰ ਭੇਜ ਕੇ ਮਾਮਲੇ 'ਚ ਉਸ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਹੈ। ਸੀ.ਆਈ.ਡੀ. ਦੇ ਇਕ ਅਧਿਕਾਰੀ ਸਾਲਟ ਲੇਕ ਸਿਟੀ 'ਚ ਸੀ.ਬੀ.ਆਈ. ਦਫ਼ਤਰ ਪੁੱਜੇ ਅਤੇ ਇਕ ਪੱਤਰ ਸੌਂਪਿਆ। ਇਸ ਪੱਤਰ 'ਚ ਕੁਮਾਰ ਨੇ ਕਿਹਾ ਹੈ ਕਿ ਉਹ ਤਿੰਨ ਦਿਨ ਛੁੱਟੀ 'ਤੇ ਹਨ, ਇਸ ਲਈ ਨਹੀਂ ਆ ਸਕਣਗੇ।

ਸੀ.ਬੀ.ਆਈ. ਸੂਤਰਾਂ ਨੇ ਕਿਹਾ ਕਿ ਏਜੰਸੀ ਨੂੰ ਪੁੱਛ-ਗਿੱਛ ਤੋਂ ਰੋਕਣ ਲਈ ਕੁਮਾਰ ਕੋਈ ਕਾਨੂੰਨੀ ਕਦਮ ਨਹੀਂ ਚੁੱਕ ਸਕੇ, ਇਸ ਲਈ ਅਧਿਕਾਰੀ ਬਾਰਾਸਾਤ ਕੋਰਟ 'ਚ ਮੌਜੂਦ ਸਨ। ਸੀ.ਬੀ.ਆਈ. ਨੇ ਐਤਵਾਰ ਨੂੰ ਆਈ.ਪੀ.ਐੱਸ. ਅਧਿਕਾਰੀ ਨੂੰ ਸੋਮਵਾਰ ਨੂੰ ਏਜੰਸੀ ਦੇ ਸਾਲਟ ਲੇਕ ਦਫ਼ਤਰ 'ਚ ਸੰਮੰਨ ਭੇਜਿਆ ਸੀ। ਸਾਰਦਾ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਘਰ 'ਤੇ ਕੁਮਾਰ ਨਾਲ ਮੁਲਾਕਾਤ ਨਾ ਹੋਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ।


DIsha

Content Editor

Related News