ਜੰਮੂ-ਕਸ਼ਮੀਰ ''ਚ ਕਾਰ ''ਤੇ ਵੱਡਾ ਪੱਥਰ ਡਿੱਗਣ ਨਾਲ ਸਾਬਕਾ ਸਰਪੰਚ ਦੀ ਮੌਤ

Wednesday, Jul 15, 2026 - 01:20 PM (IST)

ਜੰਮੂ-ਕਸ਼ਮੀਰ ''ਚ ਕਾਰ ''ਤੇ ਵੱਡਾ ਪੱਥਰ ਡਿੱਗਣ ਨਾਲ ਸਾਬਕਾ ਸਰਪੰਚ ਦੀ ਮੌਤ

ਬਨਿਹਾਲ/ਜੰਮੂ -  ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਬੁੱਧਵਾਰ ਨੂੰ ਇਕ ਸਾਬਕਾ ਸਰਪੰਚ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇਕ ਵੱਡਾ ਪੱਥਰ ਉਸ ਦੀ ਕਾਰ 'ਤੇ ਡਿੱਗ ਗਿਆ ਜਿਸ ਦੀ ਜਾਣਕਾਰੀ ਪੁਲਸ ਨੇ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਅਨੁਸਾਰ, 60 ਸਾਲਾ ਮੁਹੰਮਦ ਇਕਬਾਲ ਤਾਂਤਰੇ ਆਪਣੀ ਕਾਰ 'ਚ ਸੇਰੀ ਪਿੰਡ ਤੋਂ ਰਾਮਬਨ ਸ਼ਹਿਰ ਜਾ ਰਹੇ ਸਨ। ਇਸ ਦੌਰਾਨ, ਤ੍ਰਿਸ਼ੂਲ ਮੋੜ ਦੇ ਨੇੜੇ ਇਕ ਪਹਾੜੀ ਤੋਂ ਇਕ ਵੱਡਾ ਪੱਥਰ ਡਿੱਗ ਕੇ ਉਸਦੀ ਕਾਰ 'ਤੇ ਆ ਡਿੱਗਿਆ।

ਇਸ ਦੌਰਾਨ ਰਾਮਬਨ ਸਟੇਸ਼ਨ ਹਾਊਸ ਅਫਸਰ (SHO) ਵਿਕਰਮ ਸਿੰਘ ਪਰਿਹਾਰ ਨੇ ਕਿਹਾ ਕਿ ਇਕ ਵੱਡਾ ਪੱਥਰ ਤਾਂਤਰੇ ਦੇ ਸਿਰ 'ਤੇ ਵੱਜਿਆ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਤਾਂਤਰੇ ਨੂੰ ਤੁਰੰਤ ਰਾਮਬਨ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਅਨੁਸਾਰ,  ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਜ਼ਮੀਨ ਖਿਸਕਣ ਅਤੇ ਚੱਟਾਨਾਂ ਡਿੱਗਣ ਦਾ ਖ਼ਤਰਾ ਰਹਿੰਦਾ ਹੈ, ਖਾਸ ਕਰਕੇ ਮਾਨਸੂਨ ਦੇ ਮੌਸਮ ਦੌਰਾਨ। ਅਧਿਕਾਰੀਆਂ ਨੇ ਯਾਤਰੀਆਂ ਨੂੰ ਅਜਿਹੇ ਸੰਵੇਦਨਸ਼ੀਲ ਖੇਤਰਾਂ 'ਚੋਂ ਲੰਘਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।


author

Sunaina

Content Editor

Related News