'ਤੂੰ ਕਾਲਾ ਹੈਂ, ਮੈਂ ਤੇਰੇ ਨਾਲ ਨਹੀਂ ਰਹਿ ਸਕਦੀ' ਕਹਿ ਛੱਡ ਗਈ ਪਤਨੀ, ਇਨਸਾਫ਼ ਲਈ ਕੋਰਟ ਪਹੁੰਚਿਆ ਪਤੀ
Saturday, Mar 13, 2021 - 01:22 PM (IST)
ਸ਼੍ਰੀਗੰਗਾਨਗਰ- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਤੋਂ ਅਜੀਬੋ-ਗਰੀਬ ਮਾਮਲਾ ਸਾਹਮਣਏ ਆਇਆ ਹੈ। ਇੱਥੇ ਇਕ ਪਤੀ ਆਪਣੀ ਪਤਨੀ ਕੋਲੋਂ ਇਸ ਕਦਰ ਤੰਗ ਹੋਇਆ ਕਿ ਉਸ ਨੂੰ ਕੋਰਟ ਤੋਂ ਮਦਦ ਮੰਗਣੀ ਪਈ। ਪਤੀ ਦਾ ਦੋਸ਼ ਹੈ ਕਿ ਰੰਗ ਕਾਲਾ ਹੋਣ ਕਾਰਨ ਪਤਨੀ ਉਸ ਨੂੰ ਮਾਨਸਿਕ, ਆਰਥਿਕ ਅਤੇ ਸਰੀਰਕ ਰੂਪ ਨਾਲ ਤੰਗ ਕਰ ਰਹੀ ਹੈ। ਇੰਨਾ ਹੀ ਨਹੀਂ ਪਤਨੀ ਕਹਿੰਦੀ ਹੈ ਕਿ 'ਤੂੰ ਕਾਲਾ ਹੈਂ', ਮੈਂ ਤੇਰੇ ਨਾਲ ਨਹੀਂ ਰਹਿ ਸਕਦੀ।
ਇਹ ਵੀ ਪੜ੍ਹੋ : ਜੀਵਨਸਾਥੀ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਣਾ ਮਾਨਸਿਕ ਕਰੂਰਤਾ ਬਰਾਬਰ : ਸੁਪਰੀਮ ਕੋਰਟ
2019 'ਚ ਹੋਇਆ ਸੀ ਵਿਆਹ
ਜਾਣਕਾਰੀ ਅਨੁਸਾਰ ਸ਼੍ਰੀਵਿਜੇਨਗਰ ਦੇ ਵਾਰਡ 6 'ਚ ਰਹਿਣ ਵਾਲੇ ਸੁਮਿਤ ਨੇ ਕੋਰਟ ਰਾਹੀਂ ਹੁਣ ਪੁਲਸ 'ਚ ਪਤਨੀ ਵਿਰੁੱਧ ਤੰਗ ਕਰਨ ਦਾ ਕੇਸ ਦਰਜ ਕਰਵਾਇਆ ਹੈ। ਸੁਮਿਤ ਨੇ ਦੱਸਿਆ ਕਿ ਉਸ ਦਾ ਵਿਆਹ 2019 'ਚ ਸੁਮਰਤੀ ਨਾਲ ਹੋਇਆ ਸੀ ਅਤੇ ਹੁਣ ਦੋਵਾਂ ਦੀ ਇਕ ਧੀ ਵੀ ਹੈ। ਦੋਸ਼ ਹੈ ਕਿ ਸ਼ੁਰੂਆਤ 'ਚ ਸਭ ਠੀਕ ਸੀ ਪਰ ਬਾਅਦ 'ਚ ਪਤਨੀ ਨੇ ਕਾਲੇ ਰੰਗ ਕਾਰਨ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸੁਮਿਤ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਕਹਿੰਦੀ ਹੈ ਕਿ ਤੂੰ ਕਾਲਾ ਹੈਂ, ਮੈਂ ਤੇਰੇ ਨਾਲ ਨਹੀਂ ਰਹਿ ਸਕਦੀ।
ਇਹ ਵੀ ਪੜ੍ਹੋ : ਹਾਈਕੋਰਟ ਦਾ ਫ਼ੈਸਲਾ, ਮੁਸਲਿਮ ਵਿਅਕਤੀ ਬਿਨਾਂ ਤਲਾਕ ਕਰ ਸਕਦਾ ਹੈ ਦੂਜਾ ਵਿਆਹ ਪਰ ਜਨਾਨੀ ਨਹੀਂ
ਪਤਨੀ ਨੇ ਪਿਤਾ ਤੇ ਭਰਾ ਨਾਲ ਮਿਲ ਕੀਤੀ ਕੁੱਟਮਾਰ
ਸੁਮਿਤ ਨੇ ਅੱਗੇ ਦੱਸਿਆ ਕਿ ਉਸ ਦੀ ਪਤਨੀ ਨੇ ਹਾਦਸੇ 'ਚ ਜ਼ਖਮੀ ਹੋਏ ਆਪਣੇ ਭਰਾ ਦਾ ਇਲਾਜ ਕਰਵਾਉਣ ਲਈ 50 ਹਜ਼ਾਰ ਰੁਪਏ ਲਏ ਸਨ। ਉਸ ਦੇ ਸਹੁਰੇ ਪਰਿਵਾਰ ਨੇ ਉਕਤ ਰੁਪਏ ਵੀ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਪਿਛਲੇ ਮਹੀਨੇ ਸੁਮਰਤੀ ਨੇ ਆਪਣੇ ਪਿਤਾ ਕ੍ਰਿਸ਼ਨ ਲਾਲ ਅਤੇ 2 ਭਰਾਵਾਂ ਨੂੰ ਘਰ ਬੁਲਾਇਆ ਅਤੇ ਆਪਣੇ ਪਤੀ ਦੇ ਖਾਣੇ 'ਚ ਨਸ਼ੀਲੀ ਚੀਜ਼ ਮਿਲ ਕੇ ਬੇਹੋਸ਼ ਕਰ ਦਿੱਤਾ। ਪਿਤਾ ਅਤੇ ਭਰਾ ਦੀ ਮਦਦ ਨਾਲ ਪਤਨੀ ਨੇ ਸੁਮਿਤ ਦੇ ਹੱਥ-ਪੈਰ ਬੰਨ੍ਹ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ ਗੁਆਂਢੀ ਪਹੁੰਚੇ ਅਤੇ ਉਨ੍ਹਾਂ ਨੇ ਸੁਮਿਤ ਦੀ ਜਾਨ ਬਚਾਈ। ਪੂਰੀ ਘਟਨਾ ਤੋਂ ਬਾਅਦ ਪਤਨੀ ਘਰੋਂ 25 ਹਜ਼ਾਰ ਰੁਪਏ ਅਤੇ ਗਹਿਣੇ ਲੈ ਕੇ ਚੱਲੀ ਗਈ। ਸੁਮਿਤ ਦਾ ਕਹਿਣਾ ਹੈ ਕਿ ਵਿਆਹ ਦੇ ਸਮੇਂ ਤੋਂ ਹੀ ਉਸ ਦੀ ਪਤਨੀ ਉਸ ਦਾ ਰੰਗ ਕਾਲਾ ਦੱਸ ਕੇ ਉਸ ਨਾਲ ਘਰ ਵਸਾਉਣ ਤੋਂ ਇਨਕਾਰ ਕਰ ਰਹੀ ਹੈ। ਇਸ ਸੰਬੰਧ 'ਚ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਤਨੀ ਨੂੰ ਤਲਾਕ ਦਿੱਤੇ ਬਿਨਾਂ ਫੌਜੀ ਪਤੀ ਨੇ ਕੀਤਾ ਦੂਜਾ ਵਿਆਹ, ਮਾਮਲਾ ਦਰਜ