ਰਾਜਸਥਾਨ ''ਚ ਬੇਕਾਰ ਪਏ ਹਨ PM ਕੇਅਰਜ਼ ਫੰਡ ਤੋਂ ਦਿੱਤੇ ਗਏ 592 ਵੈਂਟੀਲੇਟਰ
Sunday, May 23, 2021 - 11:13 AM (IST)
ਰਾਜਸਥਾਨ- ਦੇਸ਼ ਭਰ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਉੱਥੇ ਹੀ ਰਾਜਸਥਾਨ 'ਚ ਪੀ.ਐੱਮ. ਕੇਅਰਜ਼ ਫੰਡ ਤੋਂ ਦਿੱਤੇ ਗਏ 592 ਵੈਂਟੀਲੇਟਰ ਦੀ ਵਰਤੋਂ ਨਹੀਂ ਹੋ ਸਕੀ ਸੀ। ਗਹਿਲੋਤ ਸਰਕਾਰ ਵਲੋਂ 16 ਮਈ ਤੱਕ ਭਾਰਤ ਇਲੈਕਟ੍ਰਿਕਲ ਲਿਮਟਿਡ (ਬੀ.ਈ.ਐੱਲ.) ਨੂੰ 571 ਸ਼ਿਕਾਇਤਾਂ ਕੀਤੀਆਂ ਗਈਆਂ ਪਰ ਸਿਰਫ਼ 180 ਦਾ ਹੀ ਹੱਲ ਕੀਤਾ ਗਿਆ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ, ਸੂਬੇ ਨੂੰ ਪੀ.ਐੱਮ. ਕੇਅਰਜ਼ ਦੇ ਮਾਧਿਅਮ ਨਾਲ 1,900 ਵੈਂਟੀਲੇਟਰ ਮਿਲੇ ਹਨ, ਜਿਨ੍ਹਾਂ 'ਚੋਂ 1500 ਬੀ.ਈ.ਐੱਲ. ਵਲੋਂ ਬਣਾਏ ਗਏ ਸਨ ਅਤੇ 400 AgVa ਹੈਲਥਕੇਅਰ ਵਲੋਂ ਪ੍ਰਦਾਨ ਕੀਤੇ ਗਏ ਸਨ। ਸਿਹਤ ਮੰਤਰੀ ਰਘੁ ਸ਼ਰਮਾ ਅਨੁਸਾਰ, ਸੂਬੇ 'ਚ ਹੁਣ ਕੁੱਲ 2,523 ਵੈਂਟੀਲੇਟਰ ਹਨ, ਜਿਨ੍ਹਾਂ 'ਚੋਂ ਬੀ.ਈ.ਐੱਲ. ਅਤੇ AgVa ਵਲੋਂ ਪ੍ਰਦਾਨ ਕੀਤੇ ਗਏ 1900 ਵੈਂਟੀਲੇਟਰ ਸ਼ਾਮਲ ਹਨ।
ਸੂਬਾ ਕੋਵਿਡ ਪੋਰਟਲ ਅਨੁਸਾਰ, ਰਾਜਸਥਾਨ 'ਚ ਵੈਂਟੀਲੇਟਰ ਨਾਲ ਕੁੱਲ 2530 ਆਈ.ਸੀ.ਯੂ. ਬੈੱਡ ਹਨ, ਜਿਨ੍ਹਾਂ 'ਚੋਂ 2314 ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸ਼ਨੀਵਾਰ ਨੂੰ 216 ਬੈੱਡ ਖਾਲੀ ਪਏ ਸਨ। ਦੱਸਣਯੋਗ ਹੈ ਕਿ ਇਸ ਅੰਕੜੇ 'ਚ ਨਿੱਜੀ ਹਸਪਤਾਲਾਂ 'ਚ ਉਪਲੱਬਧ ਵੈਂਟੀਲੇਟਰ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਵੱਖ-ਵੱਖ ਕਾਰਨਾਂ ਕਰ ਕੇ 13 ਮਈ ਤੱਕ 592 ਪੀ.ਐੱਮ. ਕੇਅਰਜ਼ ਵੈਂਟੀਲੇਟਰ ਦੀ ਵਰਤੋਂ ਨਹੀਂ ਕੀਤੀ ਜਾ ਸਕੀ। ਘੱਟੋ-ਘੱਟ 366 ਮਸ਼ੀਨਾਂ ਨੇ ਦਬਾਅ 'ਚ ਕਮੀ, ਕੰਪ੍ਰੇਸ਼ਰ ਦੀ ਖ਼ਰਾਬੀ ਅਤੇ ਸੈਂਸਰ ਦੀ ਅਸਫ਼ਲਤਾ ਵਰਗੀਆਂ ਸਮੱਸਿਆਵਾਂ ਦੇਖੀਆਂ ਗਈਆਂ। ਬਾਕੀ ਮਸ਼ੀਨਾਂ ਇੰਸਟਾਲਮੈਂਟ ਦੀ ਉਡੀਕ ਕਰ ਰਹੀਆਂ ਸਨ ਜਾਂ ਉਨ੍ਹਾਂ ਦੇ ਪੁਰਜੇ ਗਾਇਬ ਸਨ।
ਸੂਤਰਾਂ ਅਨੁਸਾਰ,''ਇਨ੍ਹਾਂ 'ਚੋਂ ਘੱਟੋ-ਘੱਟ 727 ਵੈਂਟੀਲੇਟਰ ਵੱਖ-ਵੱਖ ਮੈਡੀਕਲ ਕਾਲਜਾਂ 'ਚ ਚੁਣੌਤੀਆਂ ਦੇ ਬਾਵਜੂਦ ਇਸਤੇਮਾਲ ਕੀਤੇ ਜਾ ਰਹੇ ਸਨ।