ਰਾਜਸਥਾਨ : ਪਾਕਿਸਤਾਨ ਤੋਂ ਆਏ 8 ਸ਼ਰਨਾਰਥੀਆਂ ਨੂੰ ਦਿੱਤੀ ਗਈ ਭਾਰਤ ਦੀ ਨਾਗਰਿਕਤਾ

12/31/2019 12:00:49 PM

ਕੋਟਾ— ਰਾਜਸਥਾਨ ਦੇ ਕੋਟਾ 'ਚ ਪਾਕਿਸਤਾਨ ਤੋਂ ਆਏ 8 ਲੋਕਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਤੋਹਫਾ ਮਿਲ ਗਿਆ ਹੈ। ਇਨ੍ਹਾਂ ਸਾਰੇ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਸੋਮਵਾਰ ਨੂੰ ਅਧਿਕਾਰਤ ਰੂਪ ਨਾਲ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ। ਜ਼ਿਲਾ ਕਲੈਕਟਰ ਓਮਪ੍ਰਕਾਸ਼ ਕਸੇਰਾ ਨੇ ਇਨ੍ਹਾਂ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਪ੍ਰਮਾਣ ਪੱਤਰ ਦਿੱਤਾ, ਜੋ ਲਗਭਗ 2 ਦਹਾਕਿਆਂ ਤੋਂ ਕੋਟਾ 'ਚ ਰਹਿ ਰਹੇ ਹਨ। ਇਹ ਸਾਰੇ ਲੋਕ ਸਿੰਧੀ ਭਾਈਚਾਰੇ ਦੇ ਹਨ ਅਤੇ 90 ਦੇ ਦਹਾਕੇ 'ਚ ਭਾਰਤ ਆਏ ਸਨ। ਹਾਲਾਂਕਿ ਇਹ ਲੋਕ ਕੋਟਾ 'ਚ ਵਸਣ ਤੋਂ ਪਹਿਲਾਂ ਪ੍ਰਵਾਸੀ ਦੀ ਤਰ੍ਹਾਂ ਜੀਵਨ ਬਿਤਾ ਰਹੇ ਸਨ।

ਗ੍ਰਹਿ ਮੰਤਰਾਲੇ ਕੋਲ ਪੈਂਡਿੰਗ ਹੈ ਅਰਜ਼ੀ
ਜ਼ਿਲਾ ਕਲੈਕਟਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ 8 ਲੋਕਾਂ ਲਈ ਨਾਗਰਿਕਤਾ ਦੀ ਅਰਜ਼ੀ ਭੇਜੀ ਸੀ। ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਪ੍ਰਮਾਣ ਪੱਤਰ ਭੇਜ ਦਿੱਤਾ ਹੈ, ਜਿਸ ਨੂੰ ਅਸੀਂ ਉਨ੍ਹਾਂ ਲੋਕਾਂ ਨੂੰ ਸੌਂਪ ਦਿੱਤਾ ਹੈ। ਜਿਨ੍ਹਾਂ 8 ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ ਹੈ, ਉਨ੍ਹਾਂ ਲੋਕਾਂ ਦੇ ਨਾਂ ਗੁਰੂਦਾਸਮਲ, ਵਿਦਿਆ ਕੁਮਾਰੀ, ਆਈਲਮਲ, ਸੁਸ਼ੀਲਾ ਬਾਈ, ਰੂਕਮਣੀ, ਨਰੇਸ਼ ਕੁਮਾਰ, ਸੇਵਕ ਅਤੇ ਕੌਸ਼ਲਿਆ ਬਾਈ ਹੈ। ਨਾਗਰਿਕਤਾ ਮਿਲਣ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਕਿਹਾ ਕਿ ਉਹ ਇੰਨੇ ਖੁਸ਼ ਹਨ ਕਿ ਉਹ ਇਸ ਨੂੰ ਬਿਆਨ ਨਹੀਂ ਕਰ ਸਕਦੇ ਹਨ। ਉੱਥੇ ਹੀ ਇਨ੍ਹਾਂ ਲੋਕਾਂ ਦੀ ਨਾਗਰਿਕਤਾ ਲਈ ਦਿੱਤੀ ਗਈ ਅਰਜ਼ੀ ਗ੍ਰਹਿ ਮੰਤਰਾਲੇ ਕੋਲ ਪੈਂਡਿੰਗ ਹੈ ਅਤੇ ਆਈ.ਬੀ. ਦੀ ਜਾਂਚ ਦੇ ਬਾਅਦ ਹੀ ਇਸ 'ਤੇ ਆਖਰੀ ਫੈਸਲਾ ਲਿਆ ਜਾਵੇਗਾ।


DIsha

Content Editor

Related News