ਪਿਤਾ ਬਣਿਆ ਹੈਵਾਨ; 10 ਮਹੀਨੇ ਦੇ ਮਾਸੂਮ ਨੂੰ ਖਿੜਕੀ ’ਚੋਂ ਸੜਕ ’ਤੇ ਸੁੱਟਿਆ, ਹੋਈ ਮੌਤ

05/22/2022 12:31:37 PM

ਬਾਰਾਂ– ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਰਾਬੀ ਪਿਤਾ ਨੇ  ਆਪਣੇ 10 ਮਹੀਨੇ ਦੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ। ਦੋਸ਼ੀ ਪਿਤਾ ਨੇ ਮਾਸੂਮ ਨੂੰ ਮਾਂ ਦੀ ਗੋਦ 'ਚੋਂ ਖੋਹ ਕੇ ਸੜਕ 'ਤੇ ਸੁੱਟ ਦਿੱਤਾ। ਸੜਕ 'ਤੇ ਡਿੱਗਦੇ ਹੀ ਮਾਸੂਮ ਦਾ ਸਿਰ ਫਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਪਤਨੀ ਨਾਲ ਵਿਆਹ ਮਗਰੋਂ ਗੁੱਸੇ ’ਚ ਆਏ ਵਿਅਕਤੀ ਨੇ ਮਾਸੂਮ ਦੀ ਜਾਨ ਲੈ ਲਈ। ਇਸ ਤੋਂ ਬਾਅਦ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਕਿਸ਼ਨਗੰਜ ਥਾਣਾ ਖੇਤਰ ਦੀ ਹੈ।

ਇਹ ਵੀ ਪੜ੍ਹੋ- 40 ਰੁਪਏ ਲਈ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ, ਜੰਗਲ ’ਚ ਸੁੱਟੀ ਲਾਸ਼

ਦਰਅਸਲ ਕਕੋਲੀ ਮੁਹੱਲੇ ਦੀ ਰਹਿਣ ਵਾਲੀ 20 ਸਾਲਾ ਸਾਇਰਾ ਦਾ ਵਿਆਹ 2 ਸਾਲ ਪਹਿਲਾਂ ਨਾਹਰਗੜ੍ਹ ਵਾਸੀ ਅਸਲਮ ਨਾਲ ਹੋਇਆ ਸੀ। ਅਸਲਮ ਸ਼ਰਾਬ ਪੀ ਕੇ ਪਤਨੀ ਨਾਲ ਰੋਜ਼ ਕੁੱਟਮਾਰ ਕਰਦਾ ਸੀ। 2 ਦਿਨ ਪਹਿਲਾਂ ਦੋਹਾਂ ਵਿਚਕਾਰ ਕਿਸੇ ਗੱਲ ’ਤੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਆਪਣੇ 10 ਮਹੀਨੇ ਦੇ ਮਾਸੂਮ ਨੂੰ ਲੈ ਕੇ ਆਪਣੇ ਪਿਤਾ ਦੇ ਘਰ ਕਿਸ਼ਨਗੰਜ ਆ ਗਈ। ਪਤੀ ਸਹੁਰੇ ਘਰ ਪਹੁੰਚ ਗਿਆ ਅਤੇ ਪਤਨੀ ਨੂੰ ਵਾਪਸ ਚੱਲਣ ਲਈ ਕਹਿਣ ਲੱਗਾ। ਪਤਨੀ ਸਾਇਰਾ ਨੇ ਉਸ ਨੂੰ ਥੋੜ੍ਹੀ ਦੇਰ ’ਚ ਖਾਣਾ ਖਾਣ ਕੇ ਚੱਲਣ ਦੀ ਗੱਲ ਆਖੀ। ਇਸ ਦੌਰਾਨ ਦੋਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਅਸਲਮ ਨੇ ਗੁੱਸੇ ਵਿਚ ਪਤਨੀ ਦੀ ਗੋਦ ’ਚੋਂ ਮਾਸੂਮ ਨੂੰ ਖੋਹ ਕੇ ਖਿੜਕੀ ’ਚੋਂ ਬਾਹਰ ਸੜਕ ’ਤੇ ਸੁੱਟ ਦਿੱਤਾ। ਸੜਕ ’ਤੇ ਸੁੱਟਣ ਨਾਲ ਮਾਸੂਮ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। 

ਇਹ ਵੀ ਪੜ੍ਹੋ: ਕੇਸ ਦੀ ਸਹੀ ਸੁਣਵਾਈ ਨਾ ਕਰਨ ’ਤੇ ਹਾਈ ਕੋਰਟ ਨੇ ਤਹਿਸੀਲਦਾਰ ਨੂੰ ਸੁਣਾਈ ‘ਅਨੋਖੀ ਸਜ਼ਾ’

ਸੜਕ 'ਤੇ ਡਿੱਗਣ ਤੋਂ ਬਾਅਦ 10 ਮਹੀਨਿਆਂ ਦੇ ਬੱਚੇ ਦਾ ਸਿਰ ਫਟ ਗਿਆ। ਇਸ ਕਾਰਨ ਬੱਚੇ ਦਾ ਖੂਨ ਨਿਕਲ ਗਿਆ। ਜਲਦਬਾਜ਼ੀ 'ਚ ਪਰਿਵਾਰ ਵਾਲੇ ਮਾਸੂਮ ਨੂੰ ਕਿਸ਼ਨਗੰਜ ਦੇ ਕਮਿਊਨਿਟੀ ਹੈਲਥ ਹਸਪਤਾਲ ਲੈ ਗਏ। ਜਿੱਥੋਂ ਮਾਸੂਮ ਨੂੰ ਬਾਰਾਂ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇੱਥੇ ਵੀ ਮਾਸੂਮ ਨੂੰ ਗੰਭੀਰ ਹਾਲਤ ਵਿੱਚ ਕੋਟਾ ਐਮ. ਬੀ. ਐਸ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਐਂਬੂਲੈਂਸ ਵਿਚ ਹੀ ਮਾਸੂਮ ਦੀ ਰਸਤੇ ’ਚ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉੱਥੇ ਹੀ ਮਾਂ ਨੇ ਸੂਚਨਾ 'ਤੇ ਪਹੁੰਚੀ ਕਿਸ਼ਨਗੰਜ ਪੁਲਸ ਸਟੇਸ਼ਨ ਨੂੰ ਰਿਪੋਰਟ ਦਿੱਤੀ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ: ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼


Tanu

Content Editor

Related News