ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 91 ਹਜ਼ਾਰ ਦੇ ਪਾਰ ਪਹੁੰਚੀ

Monday, Sep 07, 2020 - 01:48 PM (IST)

ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 91 ਹਜ਼ਾਰ ਦੇ ਪਾਰ ਪਹੁੰਚੀ

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਯਾਨੀ ਸੋਮਵਾਰ ਸਵੇਰੇ ਇਸ ਦੇ 722 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 91 ਹਜ਼ਾਰ 678 ਪਹੁੰਚ ਗਈ। ਉੱਥੇ ਹੀ 10 ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 1147 'ਤੇ ਪਹੁੰਚ ਗਿਆ। ਮੈਡੀਕਲ ਵਿਭਾਗ ਅਨੁਸਾਰ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 108 ਮਾਮਲੇ ਜੈਪੁਰ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜੋਧਪੁਰ 'ਚ 81, ਕੋਟਾ 78, ਅਲਵਰ 64, ਬੀਕਾਨੇਰ 38, ਬੂੰਦੀ 33, ਝਾਲਾਵਾੜ 23, ਰਾਜਸਮੰਦ 31, ਸੀਕਰ 22, ਪਾਲੀ ਅਤੇ ਭੀਲਵਾੜਾ 21-21, ਚਿਤੌੜਗੜ੍ਹ 20, ਬਾੜਮੇਰ 16, ਨਾਗੌਰ 10, ਧੌਲਪੁਰ 12, ਉਦੇਪੁਰ 'ਚ 9, ਸਿਰੌਹੀ 8, ਗੰਗਾਨਗਰ ਅਤੇ ਚੁਰੂ 'ਚ 7-7 ਅਤੇ ਸਵਾਈਮਾਧੋਪੁਰ 'ਚ 6 ਨਵੇਂ ਮਾਮਲੇ ਸਾਹਮਣੇ ਆਏ।

ਜੋਧਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 13 ਹਜ਼ਾਰ 441 ਪਹੁੰਚ ਗਈ ਹੈ, ਜੋ ਪ੍ਰਦੇਸ਼ 'ਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਜੈਪੁਰ 'ਚ 12 ਹਜ਼ਾਰ 824, ਅਲਵਰ 8367, ਅਜਮੇਰ 4699, ਉਦੇਪੁਰ 2569, ਬਾੜਮੇਰ 2364, ਭੀਲਵਾੜਾ 2318, ਬੀਕਾਨੇਰ 4885, ਚਿਤੌੜਗੜ੍ਹ 1055, ਚੁਰੂ 1112, ਧੌਲਪੁਰ 2375, ਗੰਗਾਨਗਰ 734, ਝਾਲਾਵਾੜ 1897, ਕੋਟਾ 6424, ਨਾਗੌਰ 2564, ਪਾਲੀ 4291, ਰਾਜਸਮੰਦ 1317, ਸਵਾਈਮਾਧੋਪੁਰ 597, ਪ੍ਰਤਾਪਗੜ੍ਹ 536, ਬੂੰਦੀ 767 ਸੀਕਰ 2807, ਸਿਰੋਹੀ 1398 ਅਤੇ ਬਾਂਸਵਾੜਾ ਕੋਰੋਨਾ ਦੇ 720 ਮਾਮਲੇ ਪਹੁੰਚ ਗਏ।

ਸੂਬੇ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 24 ਲੱਖ 71 ਹਜ਼ਾਰ 540 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 23 ਲੱਖ 78 ਹਜ਼ਾਰ 102 ਲੋਕਾਂ ਦੀ ਰਿਪੋਰਟ ਨੈਗੇਟਿਵ ਮਿਲੀ, ਜਦੋਂ ਕਿ 1760 ਲੋਕਾਂ ਦੀ ਹਾਲੇ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਸੂਬੇ 'ਚ ਹੁਣ ਤੱਕ 74 ਹਜ਼ਾਰ 969 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਇਨ੍ਹਾਂ 'ਚੋਂ 73 ਹਜ਼ਾਰ 823 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ। ਸੂਬੇ 'ਚ ਹੁਣ 15 ਹਜ਼ਾਰ 562 ਸਰਗਰਮ ਮਾਮਲੇ ਹਨ।


author

DIsha

Content Editor

Related News