ਰਾਜਸਥਾਨ 'ਚ PM ਮੋਦੀ ਦੇ ਪ੍ਰੋਗਰਾਮ 'ਚੋਂ ਹਟਾਇਆ ਗਿਆ ਗਹਿਲੋਤ ਦਾ ਭਾਸ਼ਣ, ਦੋਸ਼ਾਂ 'ਤੇ PMO ਨੇ ਦਿੱਤੀ ਇਹ ਸਫਾਈ
Thursday, Jul 27, 2023 - 03:41 PM (IST)
ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੀਕਰ ਵਾਲੇ ਪ੍ਰੋਗਰਾਮ 'ਚ ਉਨ੍ਹਾਂ ਦਾ ਪਹਿਲਾਂ ਤੋਂ ਤੈਅ ਸੰਬੋਧਨ ਪ੍ਰੋਗਰਾਮ ਹਟਾ ਦਿੱਤਾ ਹੈ। ਪੀ.ਐੱਮ. ਮੋਦੀ ਸੀਕਰ ਦੇ ਕਸਬੇ 'ਚ ਇਕ ਪ੍ਰੋਗਰਾਮ 'ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਨ ਰਾਜਸਥਾਨ ਪਹੁੰਚੇ। ਉਹ 1.25 ਲੱਖ ਪੀ.ਐੱਮ. ਕਿਸਾਨ ਸਮ੍ਰਿਧੀ ਕੇਂਦਰ (PMKSK) ਦੇਸ਼ ਨੂੰ ਸਮਰਪਿਤ ਕਰਨਗੇ।
ਉਥੇ ਹੀ ਪੀ.ਐੱਮ.ਓ. ਨੇ ਵੀ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੱਤਾ ਹੈ, ਉਸਦਾ ਕਹਿਣਾ ਹੈ ਕਿ ਸੀ.ਐੱਮ. ਗਹਿਲੋਤ ਨੂੰ ਬੁਲਾਇਆ ਹੈ। ਉਥੇ ਹੀ ਸੂਤਰਾਂ ਮੁਤਾਬਕ, ਸੀਕਰ 'ਚ ਦੋ ਵੱਖ-ਵੱਖ ਆਯੋਜਨ ਹੋ ਰਹੇ ਹਨ। ਇਕ ਹੈ ਸਰਕਾਰੀ ਈਵੈਂਟ ਅਤੇ ਇਕ ਪਾਰਟੀ ਦਾ ਈਵੈਂਟ ਹੈ। ਸਰਕਾਰੀ ਪ੍ਰੋਗਰਾਮ ਇਸ ਲਈ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਜੋ ਗਹਿਲੋਤ ਇਸ ਵਿਚ ਸ਼ਾਮਲ ਹੋ ਸਕਣ। ਹਾਲਾਂਕਿ, ਉਹ ਵੀਸੀ ਰਾਹੀਂ ਸੀਕਰ 'ਚ ਇਸ ਫਿਜੀਕਲ ਪ੍ਰੋਗਰਾਮ 'ਚ ਸ਼ਾਮਲ ਹੋਣਾ ਚਾਹੁੰਦੇ ਸਨ, ਜੋ ਆਮ ਪ੍ਰਕਿਰਿਆ ਜਾਂ ਪ੍ਰੋਟੋਕੋਲ ਦੇ ਅਨੁਸਾਰ ਨਹੀਂ ਹੈ।
ਗਹਿਲੋਤ ਨੇ ਟਵੀਟ ਰਾਹੀਂ ਕੀਤਾ ਪੀ.ਐੱਮ. ਮੋਦੀ ਦਾ ਸਵਾਗਤ
ਗਹਿਲੋਤ ਨੇ ਵੀਰਵਾਰ ਸਵੇਰੇ ਇਸ ਬਾਰੇ ਟਵੀਟ ਕੀਤਾ ਅਤੇ ਪੀ.ਐੱਮ. ਮੋਦੀ ਤੋਂ ਮੰਗ ਕੀਤੀ ਕਿ ਉਹ 'ਅਗਨੀਵੀਰ ਯੋਜਨਾ' ਨੂੰ ਵਾਪਸ ਲੈ ਕੇ ਫੌਜ 'ਚ ਸਥਾਈ ਭਰਤੀ ਜਾਰੀ ਰੱਖਣ, ਜਾਤੀਗਤ ਜਨਗਣਨਾ ਦੇ ਸੂਬਾ ਸਰਕਾਰ ਦੇ ਸੰਕਲਪ ਪ੍ਰਸਤਾਵ 'ਤੇ ਫੈਸਲਾ ਕਰਨ। ਗਹਿਲੋਤ ਨੇ ਟਵੀਟ ਕੀਤਾ ਕਿ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ, ਅੱਜ ਤੁਸੀਂ ਰਾਜਸਥਾਨ ਪਧਾਰ ਰਹੇ ਹੋ। ਤੁਹਾਡੇ ਦਫਤਰ ਪੀ.ਐੱਮ.ਓ.ਨੇ ਮੇਰਾ ਪਹਿਲਾਂ ਤੋਂ ਤੈਅ ਤਿੰਨ ਮਿੰਟਾਂ ਦਾ ਸੰਬੋਧ ਪ੍ਰੋਗਰਾਮ ਹਟਾ ਦਿੱਤਾ ਹੈ, ਇਸ ਲਈ ਮੈਂ ਭਾਸ਼ਣ ਰਾਹੀਂ ਤੁਹਾਡਾ ਸਵਾਗਤ ਨਹੀਂ ਕਰ ਸਕਾਂਗਾ। ਮੈਂ ਇਸ ਟਵੀਟ ਰਾਹੀਂ ਤੁਹਾਡਾ ਰਾਜਸਥਾਨ 'ਚ ਤਹਿਦਿਲ ਤੋਂ ਸਵਾਗਤ ਕਰਦਾ ਹਾਂ।