ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਹੋਇਆ 'ਕੋਰੋਨਾ', ਇਕ ਦਿਨ ਪਹਿਲਾਂ ਪਤਨੀ ਆਈ ਸੀ ਪਾਜ਼ੇਟਿਵ

Thursday, Apr 29, 2021 - 10:38 AM (IST)

ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਹ ਜਾਣਕਾਰੀ ਖ਼ੁਦ ਗਹਿਲੋਤ ਨੇ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਟੈਸਟ ਕਰਵਾਉਣ 'ਤੇ ਵੀਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਹਾਲਾਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਹਨ ਅਤੇ ਉਹ ਠੀਕ ਮਹਿਸੂਸ ਕਰ ਰਹੇ ਹਾਂ। ਗਹਿਲੋਤ ਨੇ ਕਿਹਾ ਕਿ ਉਹ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਏਕਾਂਤਵਾਸ 'ਚ ਰਹਿ ਕੇ ਕੰਮ ਜਾਰੀ ਰੱਖਣਗੇ।

PunjabKesariਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਯਾਨੀ ਬੁੱਧਵਾਰ ਨੂੰ ਗਹਿਲੋਤ ਦੀ ਪਤਨੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਗਹਿਲੋਤ ਨੇ ਟਵੀਟ ਕਰ ਕੇ ਕਿਹਾ ਸੀ,''ਮੇਰੀ ਪਤਨੀ ਸੁਨੀਤਾ ਗਹਿਲੋਤ ਕੋਵਿਡ ਪਾਜ਼ੇਟਿਵ ਆ ਗਈ ਹੈ। ਪ੍ਰੋਟੋਕਾਲ ਅਨੁਸਾਰ ਹੋਮ ਆਈਸੋਲੇਸ਼ਨ 'ਚ ਉਨ੍ਹਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਹੈ। ਹੁਣ ਮੈਂ ਚੌਕਸੀ ਵਜੋਂ ਆਈਸੋਲੇਸ਼ਨ 'ਚ ਰਹਿ ਕੇ ਡਾਕਟਰਾਂ ਅਤੇ ਅਧਿਕਾਰੀਆਂ ਨਾਲ ਸ਼ਾਮ 8.30 ਵਜੇ ਰੋਜ਼ਾਨਾ ਹੋਣ ਵਾਲੀ ਕੋਵਿਡ ਸਮੀਖਿਆ ਬੈਠਕ ਲਵਾਂਗਾ।'' ਦੱਸਣਯੋਗ ਹੈ ਕਿ ਰਾਜਸਥਾਨ 'ਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਬੁੱਧਵਾਰ ਨੂੰ ਸੂਬੇ 'ਚ ਰਿਕਾਰਡ 16,613 ਨਵੇਂ ਕੋਰੋਨਾ ਮਾਮਲੇ ਮਿਲੇ ਅਤੇ 120 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 8,303 ਲੋਕ ਠੀਕ ਵੀ ਹੋਏ। 

ਇਹ ਵੀ ਪੜ੍ਹੋ : CM ਅਸ਼ੋਕ ਗਹਿਲੋਤ ਦੀ ਪਤਨੀ ਨੂੰ ਹੋਇਆ ਕੋਰੋਨਾ, ਮੁੱਖ ਮੰਤਰੀ ਨੇ ਖੁਦ ਨੂੰ ਕੀਤਾ ਇਕਾਂਤਵਾਸ


DIsha

Content Editor

Related News