ਰਾਜਸਥਾਨ : ਚੰਬਲ ਨਦੀ 'ਚ 50 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 12 ਲਾਸ਼ਾਂ ਬਰਾਮਦ

Wednesday, Sep 16, 2020 - 03:03 PM (IST)

ਰਾਜਸਥਾਨ : ਚੰਬਲ ਨਦੀ 'ਚ 50 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 12 ਲਾਸ਼ਾਂ ਬਰਾਮਦ

ਜੈਪੁਰ- ਰਾਜਸਥਾਨ 'ਚ ਕੋਟਾ ਜ਼ਿਲ੍ਹੇ ਦੇ ਖਾਤੌਲੀ ਥਾਣਾ ਖੇਤਰ 'ਚ ਅੱਜ ਯਾਨੀ ਬੁੱਧਵਾਰ ਨੂੰ ਚੰਬਲ ਨਦੀ 'ਚ ਇਕ ਕਿਸ਼ਤੀ ਪਲਟਣ ਨਾਲ 12 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਕਿਸ਼ਤੀ 'ਚ ਕਰੀਬ 50 ਲੋਕਾਂ ਸਮੇਤ ਕੁਝ ਦੋਪਹੀਆ ਵਾਹਨ ਵੀ ਸਨ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਤੌਲੀ ਦੇ ਚੰਬਲ ਢੀਬਰੀ ਪਿੰਡ ਤੋਂ ਕੁਝ ਦਰਸ਼ਨਾਰਥੀ ਕਿਸ਼ਤੀ ਤੋਂ ਨਦੀ ਪਾਰ ਬੂੰਦੀ ਜ਼ਿਲ੍ਹੇ 'ਚ ਸਥਿਤ ਕਮਲੇਸ਼ਵਰ ਮਹਾਦੇਵ ਦੇ ਮੰਦਰ ਜਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ 'ਤੇ ਸਮਰੱਥਾ ਤੋਂ ਵੱਧ ਭਾਰ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਹੋ ਗਿਆ।

ਹਾਦਸੇ ਤੋਂ ਬਾਅਦ ਕਰੀਬ 30 ਤੋਂ 35 ਵਿਅਕਤੀ ਖ਼ੁਦ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਨਿਕਲ ਗਏ। ਹੁਣ ਤੱਕ 12 ਲਾਸ਼ਾਂ ਕੱਢੀਆਂ ਜਾ ਚੁਕੀਆਂ ਹਨ। ਇਨ੍ਹਾਂ ਚੋਂ ਮਨਸਾਰਾਮ (30) ਉਮਾ ਬਾਈ (27), ਹੇਮਰਾਜ (37), ਪ੍ਰੇਮਬਾਈ ਗੁੱਜਰ (52) ਦੀ ਪਛਾਣ ਹੋਈ ਹੈ। ਇਹ ਚਾਰੋਂ ਕੋਟਾ ਜ਼ਿਲ੍ਹੇ ਦੇ ਬਰਨਾਹਾਲੀ ਪਿੰਡ ਦੇ ਸਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਉੱਚ ਅਧਿਕਾਰੀਆਂ ਨੂੰ ਲਾਪਤਾ ਵਿਅਕਤੀਆਂ ਨੂੰ ਜਲਦ ਤਲਾਸ਼ ਦੇ ਨਿਰਦੇਸ਼ ਦਿੱਤੇ ਹਨ।


author

DIsha

Content Editor

Related News