ਰਾਜਸਥਾਨ : 4 ਲੱਖ ਦੀ ਰਿਸ਼ਵਤ ਲੈਂਦੇ ਵਧੀਕ ਕਮਿਸ਼ਨਰ ਸਮੇਤ 5 ਗ੍ਰਿਫ਼ਤਾਰ
Monday, Feb 28, 2022 - 03:24 AM (IST)
ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਏ. ਸੀ. ਬੀ. ਭੀਲਵਾੜਾ ਦੀ ਵਿਸ਼ੇਸ਼ ਜਾਂਚ ਯੂਨਿਟ ਨੇ ਐਤਵਾਰ ਨੂੰ ਕਮਰਸ਼ੀਅਲ ਟੈਕਸ ਵਿਭਾਗ, ਭੀਲਵਾੜਾ ਸਰਕਲ ਦੇ ਵਧੀਕ ਕਮਿਸ਼ਨਰ (ਜੀ. ਐੱਸ. ਟੀ.) ਮੁਹੰਮਦ ਹੁਸੈਨ ਅੰਸਾਰੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਕਾਰਵਾਈ ਵਿੱਚ 2 ਅਫਸਰਾਂ ਅਤੇ 3 ਦਲਾਲਾਂ ਸਮੇਤ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
ਏ. ਸੀ. ਬੀ. ਦੇ ਡਾਇਰੈਕਟਰ ਜਨਰਲ ਬੀ. ਐੱਲ. ਸੋਨੀ ਨੇ ਦੱਸਿਆ ਕਿ ਹੈੱਡਕੁਆਰਟਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀ. ਐੱਸ. ਟੀ. (ਵਪਾਰਕ ਕਰ ਵਿਭਾਗ, ਰਾਜਸਥਾਨ) ਦੇ ਭੀਲਵਾੜਾ ਵਿੱਚ ਟੈਕਸ ਚੋਰੀ ਦਾ ਇੱਕ ਰੈਕੇਟ ਚੱਲ ਰਿਹਾ ਹੈ। ਇਸ ਨਾਲ ਸਰਕਾਰ ਨੂੰ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ। ਸੋਨੂੰ ਨੇ ਦੱਸਿਆ ਕਿ ਇਸ ’ਤੇ ਏ. ਸੀ. ਬੀ. ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵਿੱਚ ਏ. ਐੱਸ. ਪੀ. ਬਜਰੰਗ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ। ਪੜਤਾਲ ਤੋਂ ਬਾਅਦ ਟੀਮ ਨੇ ਵਧੀਕ ਕਮਿਸ਼ਨਰ ਮੁਹੰਮਦ ਹੁਸੈਨ ਅੰਸਾਰੀ ਅਤੇ ਹੋਰ ਅਧਿਕਾਰੀਆਂ ਤੇ ਦਲਾਲਾਂ ਸਮੇਤ ਕੁੱਲ 5 ਵਿਅਕਤੀਆਂ ਨੂੰ 4 ਲੱਖ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।