ਬੱਦਲਾਂ ਦਾ ਕਹਿਰ: ਕਿਤੇ ਬਾਰਸ਼ ਹੋਈ, ਕਿਤੇ ਬੱਦਲ ਫਟਿਆ ਤਾਂ ਕੀਤਾ ਆਇਆ ਭੂਚਾਲ

07/11/2017 1:59:07 PM

ਦੇਹਰਾਦੂਨ— ਰਾਤਭਰ ਬਾਰਸ਼ ਵਿਚਕਾਰ ਉਤਰਾਖੰਡ ਦੇ ਪਹਾੜੀ ਇਲਾਕੇ ਚਮੋਲੀ 'ਚ ਭੂਚਾਲ ਦੇ ਝਟਕੇ ਆਉਣ ਨਾਲ ਲੋਕਾਂ 'ਚ ਡਰ ਦਾ ਮਾਹੌਲ ਹੈ। ਚਮੋਲੀ ਜ਼ਿਲੇ 'ਚ ਸੋਮਵਾਰ ਦੇਰ ਰਾਤੀ ਤੋਂ ਮੰਗਲਵਾਰ ਸਵੇਰੇ ਤੱਕ ਬਾਰਸ਼ ਜਾਰੀ ਰਹੀ। ਬੀਤੀ ਰਾਤ ਬੱਦਲ ਫੱਟਣ ਨਾਲ ਘਾਟ ਦੇ ਧੁਰਮਾ ਕੁੰਡੀ ਪਿੰਡ 'ਚ ਘਰਾਂ 'ਚ ਮਲਬਾ ਦਾਖ਼ਲ ਹੋ ਗਿਆ। ਮਲਬੇ ਨਾਲ ਖੇਤੀ ਜ਼ਮੀਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗੋਪੇਸ਼ਵਰ ਨੇੜੇ ਮੰਡਲ ਘਾਟੀ 'ਚ ਵੀ ਬਾਰਸ਼ ਨਾਲ ਖੇਤੀ ਨੂੰ ਨੁਕਸਾਨ ਹੋਇਆ ਹੈ। ਬਾਰਸ਼, ਜ਼ਮੀਨ ਖਿੱਸਕਣ ਨਾਲ ਚਮੋਲੀ ਜ਼ਿਲੇ 'ਚ 15 ਸੰਪਰਕ ਮੋਟਰ ਮਾਰਗ ਬੰਦ ਪਏ ਹਨ। ਸਵੇਰੇ ਕਰੀਬ 3 ਵਜੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ ਦਾ ਕੇਂਦਰ ਜ਼ਿਲੇ ਦੇ ਸਲਨਾ ਪਿੰਡ ਸੀ।

PunjabKesari

ਮੌਸਮ ਵਿਭਾਗ ਨੇ ਭਾਰੀ ਬਾਰਸ਼ ਦੀ ਚੇਤਾਵਨੀ ਨੂੰ ਦੇਖਦੇ ਹੋਏ ਰੁਦਰਪ੍ਰਯਾਗ ਜ਼ਿਲਾ ਪ੍ਰਸ਼ਾਸਨ ਨੇ ਅਗਲੇ ਆਦੇਸ਼ਾਂ ਤੱਕ ਕੇਦਾਰਨਾਥ ਯਾਤਰਾ ਨੂੰ ਰੋਕਿਆ ਹੈ। ਸੋਨਪ੍ਰਯਾਗ ਤੋਂ ਕੇਦਾਰਨਾਥ ਲਈ ਪੈਦਲ ਮਾਰਗ ਤੋਂ ਯਾਤਰੀ ਨਹੀਂ ਛੱਡੇ ਗਏ। ਧਾਮ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਯਾਤਰੀਆਂ ਨੂੰ ਸੁਰੱਖਿਅਤ ਗੌਰੀਕੁੰਡ ਪਹੁੰਚਾਇਆ ਜਾ ਰਿਹਾ ਹੈ। ਮੰਗਲਵਾਰ ਸਵੇਰੇ ਬੱਦਲ ਛਾਏ ਰਹੇ। ਕੇਦਾਰਨਾਥ 'ਚ ਸਵੇਰੇ ਬਾਰਸ਼ ਹੋਈ, ਜਿਸ ਨਾਲ ਧਾਮ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਬਦਰੀਨਾਥ ਹਾਈਵੇਅ ਸ਼ੁਰੂ ਰਿਹਾ। ਬਦਰੀਨਾਥ ਅਤੇ ਹੇਮਕੁੰਡ ਯਾਤਰਾ ਜਾਰੀ ਹੈ। ਬਡਕੋਟ 'ਚ ਯਮੁਨੋਤਰੀ ਰਾਜਮਾਰਗ 'ਤੇ ਯਮੁਨਾ ਪੁੱਲ ਨੈਨਬਾਗ ਵਿਚਕਾਰ ਸੋਮਵਾਰ ਨੂੰ ਦੇਰ ਸ਼ਾਮ ਆਏ ਮਲਬੇ ਦੇ ਕਾਰਨ ਆਵਾਜਾਈ 'ਚ ਪਰੇਸ਼ਾਨੀ ਹੋ ਰਹੀ ਸੀ। ਮਾਰਗ ਸਵੇਰੇ 8.30 ਵਜੇ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ।


Related News