ਅਰਬ ਸਾਗਰ ''ਚ ਘੱਟ ਦਬਾਅ ਨਾਲ ਗੋਆ ''ਚ ਤੇਜ਼ ਹਵਾਵਾਂ ਅਤੇ ਬਾਰਿਸ਼

06/03/2020 12:19:00 PM

ਪਣਜੀ-ਅਰਬ ਸਾਗਰ 'ਚ ਘੱਟ ਦਬਾਅ ਦਾ ਖੇਤਰ ਬਣਨ ਨਾਲ ਗੋਆ 'ਚ ਅੱਜ ਭਾਵ ਬੁੱਧਵਾਰ ਸਵੇਰਸਾਰ ਭਾਰੀ ਬਾਰਿਸ਼ ਹੋਣ ਨਾਲ ਤੇਜ਼ ਹਵਾਵਾਂ ਵੀ ਚੱਲੀਆਾਂ, ਜਿਸ ਨਾਲ ਤੱਟੀ ਸੂਬਿਆਂ ਦੇ ਕੁਝ ਹੇਠਲੇ ਇਲਾਕਿਆਂ 'ਚ ਹੜ੍ਹ ਦੀ ਸਥਿਤ ਪੈਦਾ ਹੋ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ) ਨੇ ਸਮੁੰਦਰ ਚ ਤੇਜ਼ ਲਹਿਰਾਂ ਕਾਰਨ ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਨੂੰ ਕਿਹਾ ਹੈ। ਗੋਆ ਸਰਕਾਰ ਦੁਆਰਾ ਨਿਯੁਕਤ ਇਕ ਜੀਵਨ ਰੱਖਿਅਕ ਏਜੰਸੀ 'ਦ੍ਰਿਸ਼ਟੀ' ਨੇ ਲੋਕਾਂ ਨੂੰ ਸਮੁੰਦਰ 'ਚ ਨਾ ਜਾਣ ਦੀ ਅਪੀਲ ਕੀਤੀ ਹੈ ਅਤੇ 105 ਕਿਲੋਮੀਟਰ ਲੰਬੀ ਸੂਬਾ ਤੱਟੀ ਰੇਖਾ ਦੇ ਕੋਲ ਜ਼ਿਆਦਾਤਰ ਸਥਾਨਾਂ 'ਤੇ ਲਾਲ ਝੰਡੇ ਲਾਏ ਹਨ।

PunjabKesari

ਮੌਸਮ ਵਿਭਾਗ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਸੀ ਕਿ ਅਗਲੇ 24 ਘੰਟਿਆਂ 'ਚ ਕਰਨਾਟਕ-ਗੋਆ ਤੱਟਾਂ 'ਚੇ ਹੋਰ ਪੂਰਬੀ ਮੱਧ ਅਰਬ ਸਾਗਰ ਦੇ ਕੋਲ 50-60 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਉਮੀਦ ਹੈ। ਇਸ ਦੇ ਚੱਲਦਿਆਂ ਸੂਬੇ ਦੇ ਕਈ ਹੇਠਲੇ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ਕਈ ਸੜਕਾਂ ਡੁੱਬ ਗਈਆਂ। ਸੜਕਾਂ 'ਤੇ ਜਾਮ ਘੱਟ ਹੈ ਕਿਉਂਕਿ ਲੋਕ ਘਰਾਂ 'ਚ ਹੀ ਰਹਿ ਰਹੇ ਹਨ।

ਪਣਜੀ ਮੇਅਰ ਉਦੈ ਮਦਿਕੜ ਨੇ ਕਿਹਾ ਹੈ ਕਿ ਬਾਰਿਸ਼ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਤਾਲਾਬੰਦੀ ਦੌਰਾਨ ਵੀ ਮਾਨਸੂਨ ਪਹਿਲਾਂ ਕੰਮ ਜਾਰੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਅੱਜ ਸਥਿਤੀ ਦਾ ਮੁਲਾਂਕਣ ਕਰਾਂਗੇ। ਹੜ੍ਹ ਦਾ ਪਾਣੀ ਕੱਢਣ ਲਈ ਸਾਡੇ ਕਰਮਚਾਰੀ ਤਾਇਨਾਤ ਹਨ। 

ਮੌਸਮ ਵਿਭਾਗ ਮੁਤਾਬਕ ਅਰਬ ਸਾਗਰ 'ਚ ਘੱਟ ਦਬਾਅ ਦੇ ਖੇਤਰ ਕਾਰਨ ਚੱਕਰਵਾਤੀ ਤੂਫਾਨ ਨਿਸਰਗ ਦੇ ਪੈਦਾ ਹੋਣ ਦੀ ਸੰਭਾਵਨਾ ਹੈ ਜੋ ਬੁੱਧਵਾਰ ਦੁਪਹਿਰ ਉੱਤਰ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਤੱਟ 'ਤੇ ਪਹੁੰਚੇਗਾ ਅਤੇ ਇਸ ਨੂੰ ਪਾਰ ਕਰ ਜਾਵੇਗਾ। ਆਈ.ਐੱਮ.ਡੀ ਦੇ ਸੀਨੀਅਰ ਮੌਸਮ ਵਿਗਿਆਨਿਕ ਰਾਹੁਲ ਮੋਹਨ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਦੱਖਣੀ-ਪੱਛਮੀ ਮਾਨਸੂਨ ਕੇਰਲ ਪਹੁੰਚ ਗਈ ਹੈ ਅਤੇ 6 ਜੂਨ ਤੱਕ ਗੋਆ ਪਹੁੰਚੇਗਾ।


Iqbalkaur

Content Editor

Related News