ਹਿਮਾਚਲ ਦੇ ਕਈ ਹਿੱਸਿਆਂ ''ਚ ਬਾਰਿਸ਼, ਤਿੰਨ ਸੜਕਾਂ ਆਵਾਜਾਈ ਲਈ ਬੰਦ

06/29/2024 6:01:08 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਸ਼ਨੀਵਾਰ ਨੂੰ ਬਾਰਿਸ਼ ਹੋਈ ਅਤੇ 30 ਜੂਨ ਤੋਂ 2 ਜੁਲਾਈ ਤੱਕ ਸੂਬੇ 'ਚ ਮੋਹਲੇਧਾਰ ਬਾਰਿਸ਼ ਅਤੇ ਹਨ੍ਹੇਰੀ ਦੀ ਭਵਿੱਖਬਾਣੀ ਕਰਦੇ ਹੋਏ 'ਓਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਮੌਸਮ ਕੇਂਦਰ ਨੇ ਦੱਸਿਆ ਕਿ ਧਰਮਪੁਰ ਵਿੱਚ 62.4 ਮਿਲੀਮੀਟਰ, ਧਰਮਸ਼ਾਲਾ ਵਿੱਚ 52.4 ਮਿਲੀਮੀਟਰ, ਕਸੌਲੀ ਵਿੱਚ 39 ਮਿਲੀਮੀਟਰ, ਜੁਬਾਰਹੱਟੀ ਵਿੱਚ 33.6 ਮਿਲੀਮੀਟਰ, ਬੈਜਨਾਥ ਵਿੱਚ 20 ਮਿਲੀਮੀਟਰ, ਤਿਸਾ ਵਿੱਚ 17 ਮਿਲੀਮੀਟਰ, ਸੈਂਜ ਵਿੱਚ 13 ਮਿਲੀਮੀਟਰ, ਸ਼ਿਮਲਾ ਵਿੱਚ 11.20 ਮਿਲੀਮੀਟਰ ਅਤੇ ਸੋਲਾਨ ਵਿੱਚ 11.20 ਮਿਲੀਮੀਟਰ ਅਤੇ ਚੌਪਾਲ 'ਚ 10 ਮਿਲੀਮੀਟਰ ਬਾਰਿਸ਼ ਹੋਈ।

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਅਨੁਸਾਰ, ਕਾਂਗੜਾ, ਕੁੱਲੂ ਅਤੇ ਕਿਨੌਰ ਜ਼ਿਲ੍ਹਿਆਂ ਵਿੱਚ ਤਿੰਨ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਰਾਜ ਵਿੱਚ 76 ਟਰਾਂਸਫਾਰਮਰ ਖਰਾਬ ਹੋ ਗਏ ਹਨ। ਮੌਸਮ ਵਿਗਿਆਨ ਕੇਂਦਰ ਨੇ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਬਾਗਬਾਨੀ, ਖੜ੍ਹੀਆਂ ਫਸਲਾਂ, ਕਮਜ਼ੋਰ ਢਾਂਚੇ, ਕੱਚੇ ਮਕਾਨਾਂ ਅਤੇ ਝੌਂਪੜੀਆਂ ਦੇ ਨੁਕਸਾਨ ਦੀ ਸੰਭਾਵਨਾ ਬਾਰੇ ਵੀ ਸੁਚੇਤ ਕੀਤਾ।


Rakesh

Content Editor

Related News