5 ਸਾਲਾਂ ’ਚ 3000 ਨਵੀਆਂ ਟਰੇਨਾਂ ਸ਼ੁਰੂ ਕਰੇਗਾ ਰੇਲਵੇ, ਖ਼ਤਮ ਹੋ ਜਾਵੇਗਾ ਵੇਟਿੰਗ ਟਿਕਟ ਦਾ ਝੰਝਟ

Friday, Nov 17, 2023 - 11:27 AM (IST)

5 ਸਾਲਾਂ ’ਚ 3000 ਨਵੀਆਂ ਟਰੇਨਾਂ ਸ਼ੁਰੂ ਕਰੇਗਾ ਰੇਲਵੇ, ਖ਼ਤਮ ਹੋ ਜਾਵੇਗਾ ਵੇਟਿੰਗ ਟਿਕਟ ਦਾ ਝੰਝਟ

ਨਵੀਂ ਦਿੱਲੀ (ਭਾਸ਼ਾ)- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਨੂੰ ਕਿਹਾ ਕਿ ਰੇਲਵੇ ਦੀ ਮੌਜੂਦਾ ਯਾਤਰੀ ਸਮਰੱਥਾ ਨੂੰ 800 ਕਰੋੜ ਤੋਂ ਵਧਾ ਕੇ 1000 ਕਰੋੜ ਕਰਨ ਲਈ ਉਹ ਅਗਲੇ 4-5 ਸਾਲਾਂ ’ਚ 3000 ਨਵੀਆਂ ਰੇਲਗੱਡੀਆਂ ਸ਼ੁਰੂ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਵੈਸ਼ਨਵ ਨੇ ਇਹ ਵੀ ਕਿਹਾ ਕਿ ਯਾਤਰਾ ਦੇ ਸਮੇਂ ਨੂੰ ਘਟਾਉਣਾ ਉਨ੍ਹਾਂ ਦੇ ਮੰਤਰਾਲੇ ਦਾ ਇਕ ਹੋਰ ਮਹੱਤਵਪੂਰਨ ਟੀਚਾ ਹੈ। ਵੈਸ਼ਨਵ ਨੇ ਇੱਥੇ ਰੇਲ ਭਵਨ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਮੇਂ ਲਗਭਗ 800 ਕਰੋੜ ਯਾਤਰੀ ਸਾਲਾਨਾ ਰੇਲਗੱਡੀ ਰਾਹੀਂ ਸਫ਼ਰ ਕਰ ਰਹੇ ਹਨ। ਸਾਨੂੰ 4 ਤੋਂ 5 ਸਾਲਾਂ ਵਿਚ ਇਸ ਸਮਰੱਥਾ ਨੂੰ ਵਧਾ ਕੇ 1000 ਕਰੋੜ ਕਰਨਾ ਹੋਵੇਗਾ ਕਿਉਂਕਿ ਆਬਾਦੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਵੀਆਂ ਟਰੇਨਾਂ ਸ਼ੁਰੂ ਤੋਂ 2027 ਤੱਕ ਵੇਟਿੰਗ ਟਿਕਟ ਦਾ ਝੰਝਟ ਖ਼ਤਮ ਹੋ ਜਾਵੇਗਾ ਅਤੇ ਸਾਰਿਆਂ ਨੂੰ ਕਨਫਰਮ ਟਿਕਟ ਮਿਲੇਗਾ।

ਇਹ ਵੀ ਪੜ੍ਹੋ : ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ

ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ 3000 ਵਾਧੂ ਟਰੇਨਾਂ ਦੀ ਲੋੜ ਹੈ, ਜੋ ਯਾਤਰੀਆਂ ਦੀ ਇਸ ਵਧੀ ਹੋਈ ਗਿਣਤੀ ਨੂੰ ਸਹੂਲਤ ਦੇਣ ਵਿਚ ਮਦਦ ਕਰੇਗੀ। ਰੇਲਵੇ ਸੂਤਰਾਂ ਮੁਤਾਬਕ ਇਸ ਵੇਲੇ 69000 ਨਵੇਂ ਕੋਚ ਉਪਲਬਧ ਹਨ ਅਤੇ ਹਰ ਸਾਲ ਰੇਲਵੇ ਕਰੀਬ 5000 ਨਵੇਂ ਕੋਚ ਬਣਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨਾਲ ਰੇਲਵੇ ਹਰ ਸਾਲ 200 ਤੋਂ 250 ਨਵੀਆਂ ਟਰੇਨਾਂ ਲਿਆ ਸਕਦਾ ਹੈ, ਜੋ ਕਿ 400 ਤੋਂ 450 ਵੰਦੇ ਭਾਰਤ ਟਰੇਨਾਂ ਤੋਂ ਇਲਾਵਾ ਹਨ। ਇਹ ਰੇਲ ਗੱਡੀਆਂ ਆਉਣ ਵਾਲੇ ਸਾਲਾਂ ਵਿਚ ਰੇਲਵੇ ਵਿਚ ਸ਼ਾਮਲ ਹੋਣ ਜਾ ਰਹੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News