ਰੇਲਵੇ ਦਾ ਤੋਹਫ਼ਾ, ਅਮਰਨਾਥ ਯਾਤਰਾ ਲਈ 3 ਜੁਲਾਈ ਤੋਂ ਚੱਲਣਗੀਆਂ ਸਪੈੱਸ਼ਲ ਟਰੇਨਾਂ

Friday, Jun 28, 2024 - 04:14 PM (IST)

ਰੇਲਵੇ ਦਾ ਤੋਹਫ਼ਾ, ਅਮਰਨਾਥ ਯਾਤਰਾ ਲਈ 3 ਜੁਲਾਈ ਤੋਂ ਚੱਲਣਗੀਆਂ ਸਪੈੱਸ਼ਲ ਟਰੇਨਾਂ

ਜੰਮੂ- ਭਾਰਤੀ ਰੇਲਵੇ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਬੇਸ ਕੈਂਪ ਤੋਂ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਦੋ ਮਹੀਨੇ ਲੰਬੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ 3 ਜੁਲਾਈ ਤੋਂ ਜੰਮੂ ਲਈ ਮੌਜੂਦਾ ਟਰੇਨਾਂ ਦੇ ਫੇਰੇ ਵਧਾਏਗਾ ਅਤੇ ਨਵੀਆਂ ਟਰੇਨਾਂ ਵੀ ਚਲਾਏਗਾ। ਰੇਲਵੇ ਸੂਤਰਾਂ ਨੇ ਦੱਸਿਆ ਕਿ ਸਾਲਾਨਾ ਤੀਰਥ ਯਾਤਰਾ ਲਈ ਦੇਸ਼ ਭਰ ਤੋਂ ਜੰਮੂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਨੇ ਜੰਮੂ ਤੋਂ ਚੱਲਣ ਵਾਲੀਆਂ ਦੋ ਫੈਸਟੀਵਲ ਸਪੈਸ਼ਲ ਰੇਲਗੱਡੀਆਂ ਦੇ ਫੇਰੇ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੇਲਗੱਡੀ ਨੰਬਰ-04075-04076 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ-ਨਵੀਂ ਦਿੱਲੀ ਰਿਜ਼ਰਵ  ਫੈਸਟੀਵਲ ਸਪੈਸ਼ਲ ਰੇਲ ਦੇ ਕੁੱਲ 18 ਫੇਰੇ ਵਧਾਏ ਗਏ ਹਨ ਅਤੇ ਇਹ ਟਰੇਨ 3 ਜੁਲਾਈ ਤੋਂ 1 ਅਗਸਤ ਤੱਕ ਚੱਲੇਗੀ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਭੈਣ ਦੇ ਕਤਲ ਮਗਰੋਂ ਥਾਣੇ ਪੁੱਜਾ ਭਰਾ, ਬੋਲਿਆ- ਕੁਹਾੜੀ ਨਾਲ ਵੱਢ ਦਿੱਤਾ ਗਲ਼

ਇਹ ਟਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਫ਼ਤੇ ਵਿਚ ਦੋ ਵਾਰ ਹਰ ਬੁੱਧਵਾਰ ਅਤੇ ਐਤਵਾਰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ ਹਰ ਵੀਰਵਾਰ ਅਤੇ ਸੋਮਵਾਰ ਨੂੰ ਰਵਾਨਾ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਵੀ 3 ਜੁਲਾਈ ਨੂੰ ਨਵੀਂ ਰੇਲਗੱਡੀ ਚਲਾਈ ਜਾਵੇਗੀ ਅਤੇ ਕਟੜਾ ਤੋਂ ਇਹ ਰੇਲਗੱਡੀ 4 ਜੁਲਾਈ ਨੂੰ ਚੱਲੇਗੀ। ਇਹ ਰੇਲਗੱਡੀ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਊਧਮਪੁਰ ਰੇਲਵੇ ਸਟੇਸ਼ਨ 'ਤੇ ਰੁਕੇਗੀ।

ਇਹ ਵੀ ਪੜ੍ਹੋ- ਭੋਲੇਨਾਥ ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਰਵਾਨਾ, ਮਨੋਜ ਸਿਨਹਾ ਨੇ ਵਿਖਾਈ ਹਰੀ ਝੰਡੀ

ਇਸ ਦੇ ਨਾਲ ਹੀ ਸਫਦਰਜੰਗ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਊਧਮਪੁਰ ਵਿਚਕਾਰ ਚੱਲਣ ਵਾਲੀ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਵੀ ਪੰਜ ਵਾਧੂ ਫੇਰੇ ਲਾਵੇਗੀ। ਇਹ ਟਰੇਨ 1 ਜੁਲਾਈ ਤੋਂ 30 ਜੁਲਾਈ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 04141 ਹਰ ਸੋਮਵਾਰ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਚੱਲੇਗੀ ਅਤੇ ਟਰੇਨ ਨੰਬਰ 04142 ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਊਧਮਪੁਰ ਰੇਲਵੇ ਸਟੇਸ਼ਨ ਤੋਂ ਹਰ ਮੰਗਲਵਾਰ ਨੂੰ ਚੱਲੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Tanu

Content Editor

Related News