ਮੁੰਬਈ 'ਚ 1 ਜੁਲਾਈ ਤੋਂ ਚੱਲਣਗੀਆਂ 350 ਹੋਰ ਸਥਾਨਕ ਰੇਲਾਂ

Wednesday, Jul 01, 2020 - 12:27 AM (IST)

ਮੁੰਬਈ 'ਚ 1 ਜੁਲਾਈ ਤੋਂ ਚੱਲਣਗੀਆਂ 350 ਹੋਰ ਸਥਾਨਕ ਰੇਲਾਂ

ਮੁੰਬਈ - ਕੋਰੋਨਾ ਮਹਾਮਾਰੀ ਵਿਚਾਲੇ ਐਲਾਨੇ ਲਾਕਡਾਊਨ 'ਚ ਛੋਟ ਦੇ ਦੂਜੇ ਪੜਾਅ 'ਚ ਮੁੰਬਈ 'ਚ ਬੁੱਧਵਾਰ ਤੋਂ 350 ਲੋਕਲ ਟਰੇਨਾਂ ਹੋਰ ਚੱਲਣਗੀਆਂ। ਹਾਲਾਂਕਿ ਇਸ ਦੌਰਾਨ ਇਨ੍ਹਾਂ ਟਰੇਨਾਂ 'ਚ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਹੀ ਸਫਰ ਕਰਣ ਦੀ ਇਜਾਜ਼ਤ ਦਿੱਤੀ ਗਈ ਹੈ। ਰੇਲਵੇ ਦਾ ਕਹਿਣਾ ਹੈ ਕਿ ਇਹ ਸੇਵਾਵਾਂ ਆਮ ਲੋਕਾਂ ਲਈ ਨਹੀਂ ਹੋਣਗੀਆਂ। ਰੇਲਵੇ ਮੰਤਰਾਲਾ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ, ਕੇਂਦਰ, ਆਈ.ਟੀ., ਜੀ.ਐੱਸ.ਟੀ., ਕਸਟਮਜ਼, ਡਾਕ, ਰਾਸ਼ਟਰੀਕਰਣ ਬੈਂਕ, ਐੱਮ.ਬੀ.ਪੀ.ਟੀ., ਅਦਾਲਤ, ਰੱਖਿਆ ਅਤੇ ਰਾਜ ਭਵਨ ਦੇ ਸਟਾਫ ਸਮੇਤ ਜ਼ਰੂਰੀ ਕਰਮਚਾਰੀਆਂ ਨੂੰ ਹੀ ਸਫਰ ਕਰਣ ਦੀ ਮਨਜ਼ੂਰੀ ਹੋਵੇਗੀ।

ਸਮਾਚਾਰ ਏਜੰਸੀ ਏ.ਐੱਨ.ਆਈ. ਦੀ ਰਿਪੋਰਟ ਮੁਤਾਬਕ, ਰੇਲਵੇ ਮੰਤਰਾਲਾ ਨੇ ਲੋਕਲ ਟਰੇਨਾਂ ਦੇ ਚਲਾਉਣ ਦੌਰਾਨ ਇਹ ਵੀ ਐਲਾਨ ਕੀਤਾ ਹੈ ਕਿ ਆਮ ਮੁਸਾਫਰਾਂ ਲਈ ਹਾਲੇ ਤੱਕ ਕੋਈ ਸੇਵਾ ਨਹੀਂ ਸ਼ੁਰੂ ਨਹੀਂ ਕੀਤੀ ਗਈ ਹੈ। ਸਿਰਫ ਜ਼ਰੂਰੀ ਕੈਟੇਗਰੀ ਵਾਲੇ ਯਾਤਰੀ ਦੀ ਇਸ ਦੌਰਾਨ ਸਫਰ ਕਰ ਸਕਣਗੇ। ਦੱਸ ਦਈਏ ਕਿ ਮੁੰਬਈ ਦੀ ਲਾਇਫ ਲਾਈਨ ਕਹਾਉਂਦੀ ਲੋਕਲ ਟਰੇਨ ਸੇਵਾ ਪਿਛਲੇ ਕਰੀਬ 3 ਮਹੀਨੇ ਤੋਂ ਬੰਦ ਹੋਣ ਦੇ ਬਾਅਦ 16 ਜੂਨ ਨੂੰ ਕੁੱਝ ਸਰਵਿਸ ਦੇ ਨਾਲ ਸ਼ੁਰੂ ਹੋਈ ਸੀ।

ਦੱਸ ਦਈਏ ਕਿ ਮੁੰਬਈ ਦੇ ਉਪਨਗਰ ਰੇਲਵੇ ਮਾਰਗ 'ਤੇ ਜ਼ਰੂਰੀ ਸੇਵਾਵਾਂ ਲਈ 362 ਲੋਕਲ ਸੇਵਾਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਲ ਸੇਵਾਵਾਂ 'ਚ ਕਰੀਬ ਸਵਾ ਲੱਖ ਕਰਮਚਾਰੀ ਰੋਜ਼ਾਨਾ ਸਫਰ ਕਰਣਗੇ। ਰੇਲਵੇ ਦਾ ਅਨੁਮਾਨ ਹੈ ਕਿ ਸਵਾ ਲੱਖ 'ਚੋਂ 50 ਹਜ਼ਾਰ ਕਰਮਚਾਰੀ ਪੱਛਮੀ ਰੇਲਵੇ 'ਚ ਸਫਰ ਕਰਣਗੇ। ਮੱਧ ਰੇਲਵੇ ਨੇ ਸਪੱਸ਼ਟ ਰੂਪ ਨਾਲ ਕਿਹਾ ਹੈ ਕਿ ਇਹ ਲੋਕਲ ਸੇਵਾਵਾਂ ਸਿਰਫ ਉਨ੍ਹਾਂ ਲੋਕਾਂ ਲਈ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਸੂਬਾ ਸਰਕਾਰ ਨੇ ਜ਼ਰੂਰੀ ਸੇਵਾਵਾਂ ਲਈ ਚਿੰਨ੍ਹਤ ਕੀਤਾ ਹੈ।


author

Inder Prajapati

Content Editor

Related News