ਬਿਹਾਰ: ਵਿਦਿਆਰਥੀਆਂ ਨੂੰ ਰੇਲ ਮੰਤਰੀ ਦੀ ਅਪੀਲ- ਰੇਲਵੇ ਤੁਹਾਡੀ ਸੰਪਤੀ ਹੈ, ਇਸ ਨੂੰ ਸੁਰੱਖਿਅਤ ਰੱਖੋ

Wednesday, Jan 26, 2022 - 04:34 PM (IST)

ਬਿਹਾਰ: ਵਿਦਿਆਰਥੀਆਂ ਨੂੰ ਰੇਲ ਮੰਤਰੀ ਦੀ ਅਪੀਲ- ਰੇਲਵੇ ਤੁਹਾਡੀ ਸੰਪਤੀ ਹੈ, ਇਸ ਨੂੰ ਸੁਰੱਖਿਅਤ ਰੱਖੋ

ਪਟਨਾ– ਆਰ.ਆਰ.ਬੀ. ਦੀ ਐੱਨ.ਟੀ.ਪੀ.ਸੀ. ਪ੍ਰੀਖਿਆ ’ਚ ਕਥਿਤੀ ਧਾਂਧਲੀ ਦੇ ਵਿਰੋਧ ’ਚ ਬੁੱਧਵਾਰ ਨੂੰ ਤੀਜੇ ਦਿਨ ਵੀ ਵਿਦਿਆਰਥੀਆਂ ਨੇ ਬਿਹਾਰ ’ਚ ਪ੍ਰਦਰਸ਼ਨ ਕਰਕੇ ਰੇਲ ਆਵਾਜਾਈ ਨੂੰ ਰੋਕ ਦਿੱਤਾ। ਵਿਦਿਆਰਥੀਆਂ ਦੇ ਹੰਗਾਮੇ ਤੋਂ ਬਾਅਦ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਨ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਰੇਲਵੇ ਤੁਹਾਡੀ ਸੰਪਤੀ ਹੈ, ਇਸ ਨੂੰ ਸੁਰੱਖਿਅਤ ਰੱਖੋ। ਉਤੇ ਹੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਪ੍ਰੀਖਿਆ ਨਾਲ ਸੰਬੰਧਿਤ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਮੈਂ ਆਪਣੇ ਵਿਦਿਆਰਥੀ ਮਿੱਤਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਰੇਲਵੇ ਤੁਹਾਡੀ ਸੰਪਤੀ ਹੈ, ਤੁਸੀਂ ਆਪਣੀ ਸੰਪਤੀ ਨੂੰ ਸੰਭਾਲਕੇ ਰੱਖੋ। ਤੁਹਾਡੀਆਂ ਜੋ ਸ਼ਿਕਾਇਤਾਂ ਅਤੇ ਬਿੰਦੂ ਹੁਣ ਤਕ ਉਭਰ ਕੇ ਆਏ ਹਨ ਉਨ੍ਹਾਂ ਸਭ ਨੂੰ ਅਸੀਂ ਗੰਭੀਰਤਾਂ ਨਾਲ ਵੇਖਾਂਗੇ। ਕੋਈ ਵੀ ਵਿਦਿਆਰਥੀ ਕਾਨੂੰਨ ਨੂੰ ਆਪਣੇ ਹੱਥਾਂ ’ਚ ਨਾ ਲਵੇ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਕੁਝ ਲੋਕ ਇਸਦਾ ਗਲਤ ਫਾਇਦਾ ਚੁੱਕ ਰਹੇ ਹਨ, ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਵਿਦਿਆਰਥੀਆਂ ਨੂੰ ਭਰਮ ’ਚ ਨਾ ਪਾਓ। ਇਹ ਵਿਦਿਆਰਥੀ, ਦੇਸ਼ ਦਾ ਮਾਮਲਾ ਹੈ, ਇਸ ਨੂੰ ਸਾਨੂੰ ਸੰਵੇਦਨਸ਼ੀਲਤਾ ਨਾਲ ਲੈਣਾ ਚਾਹੀਦਾ ਹੈ। ਐੱਨ.ਟੀ.ਪੀ.ਸੀ. ਪ੍ਰੀਖਿਆ ਨੂੰ ਲੈ ਕੇ ਉਨ੍ਹਾਂ ਕਿਹਾ ਕਿ 1 ਲੱਖ, 40 ਹਜ਼ਾਰ ਵੈਕੰਸੀਆਂ ਹਨ ਅਤੇ 1 ਕਰੋੜ ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ ਹਨ।


author

Rakesh

Content Editor

Related News