ਬਿਹਾਰ: ਅਗਵਾ ਰੇਲ ਕਰਮਚਾਰੀਆਂ ਨੂੰ ਨਕਸਲੀਆਂ ਨੇ ਕੀਤਾ ਰਿਹਾਅ
Wednesday, Dec 20, 2017 - 05:42 PM (IST)

ਲਖੀਸਰਾਏ— ਬਿਹਾਰ ਦੇ ਮਸੂਦਨ ਰੇਲਵੇ ਸਟੇਸ਼ਨ ਦੇ ਸਹਾਇਕ ਮਾਸਟਰ ਅਤੇ ਇਕ ਹੋਰ ਰੇਲ ਕਰਮਚਾਰੀ ਨੂੰ ਨਕਲੀਆਂ ਨੇ ਰਿਹਾਅ ਕਰ ਦਿੱਤਾ ਹੈ। ਨਕਸਲੀਆਂ ਵੱਲੋਂ ਮਸੂਦਨ ਰੇਲਵੇ ਸਟੇਸ਼ਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਨਕਸਲੀ ਐਸ.ਐਮ ਮੁਕੇਸ਼ ਕੁਮਾਰ ਅਤੇ ਪੋਰਟਰ ਨੀਰੇਂਦਰ ਮੰਡਲ ਨੂੰ ਅਗਵਾ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਸੁਰੱਖਿਆ ਬਲ ਅਗਵਾ ਰੇਲ ਕਰਮਚਾਰੀਆਂ ਨੂੰ ਰਿਹਾਅ ਕਰਵਾਉਣ 'ਚ ਜੁੱਟ ਗਿਆ ਸੀ।
ਲਖੀਸਰਾਏ ਐਸ.ਪੀ ਅਰਵਿੰਦ ਠਾਕੁਰ ਦਾ ਕਹਿਣਾ ਹੈ ਕਿ ਰੇਲ ਕਰਮਚਾਰੀਆਂ ਨੂੰ ਨਕਸਲੀਆਂ ਦੀ ਹਿਰਾਸਤ 'ਚੋਂ ਰਿਹਾਅ ਕਰਵਾਉਣ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ।
ਨਕਸਲੀਆਂ ਵੱਲੋਂ ਮੰਗਲਵਾਰ ਦੀ ਦੇਰ ਰਾਤ ਮਸੂਦਨ ਰੇਲਵੇ ਸਟੇਸ਼ਨ 'ਤੇ ਹਮਲਾ ਬੋਲਿਆ ਗਿਆ। ਨਕਸਲੀਆਂ ਵੱਲੋਂ ਬੁੱਧਵਾਰ ਨੂੰ ਬਿਹਾਰ ਝਾਰਖੰਡ ਬੰਦ ਕਰਨ ਅਤੇ ਰੇਲ ਆਵਾਜਾਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬਹੁਤ ਸਮੇਂ ਤੋਂ ਕਿਊਲ-ਜਮਾਲਪੁਰ ਰੂਟ 'ਤੇ ਟਰੇਨ ਆਵਾਜਾਈ ਬੰਦ ਹੈ। ਇਸ ਦੇ ਨਾਲ ਭਾਗਲਪੁਰ ਸਟੇਸ਼ਨ 'ਤੇ ਵੀ ਕਈ ਟਰੇਨਾਂ ਰੋਕ ਦਿੱਤੀਆਂ ਗਈਆਂ ਸਨ।