ਸਨਸਨੀਖੇਜ਼ ਵਾਰਦਾਤ; ਰੇਲਵੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ, ਫਰਿੱਜ 'ਚੋਂ ਮਿਲੀ 8 ਸਾਲਾ ਪੁੱਤਰ ਦੀ ਲਾਸ਼

Saturday, Mar 16, 2024 - 02:46 PM (IST)

ਸਨਸਨੀਖੇਜ਼ ਵਾਰਦਾਤ; ਰੇਲਵੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ, ਫਰਿੱਜ 'ਚੋਂ ਮਿਲੀ 8 ਸਾਲਾ ਪੁੱਤਰ ਦੀ ਲਾਸ਼

ਭੋਪਾਲ- ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਵਿਚ ਇਕ ਰੇਲਵੇ ਕਰਮਚਾਰੀ ਅਤੇ ਉਸ ਦੇ 8 ਸਾਲਾ ਪੁੱਤਰ ਦਾ ਉਨ੍ਹਾਂ ਦੇ ਘਰ 'ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਬੱਚੇ ਦੀ ਲਾਸ਼ ਫਰਿੱਜ 'ਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਸਿਵਲ ਲਾਈਨ ਥਾਣੇ ਤਹਿਤ ਆਉਣ ਵਾਲੀ ਮਿਲੇਨੀਅਮ ਕਾਲੋਨੀ 'ਚ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਮਗਰੋਂ ਮ੍ਰਿਤਕ ਰੇਲਵੇ ਕਰਮਚਾਰੀ ਦੀ ਨਾਬਾਲਗ ਧੀ ਲਾਪਤਾ ਹੋ ਗਈ ਅਤੇ ਪੁਲਸ ਨੂੰ ਸ਼ੱਕ ਹੈ ਕਿ ਪਿਤਾ-ਪੁੱਤਰ ਦੇ ਕਤਲ ਮਗਰੋਂ ਉਹ ਆਪਣੇ ਗੁਆਂਢੀ ਨਾਲ ਚੱਲੀ ਗਈ ਹੈ। ਪੁਲਸ ਇੰਸਪੈਕਟ ਆਦਿਤਿਆ ਪ੍ਰਤਾਪ ਸਿੰਘ ਨੇ ਕਿਹਾ ਕਿ ਪੀੜਤ ਰਾਜਕੁਮਾਰ ਵਿਸ਼ਵਕਰਮਾ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਦੋ ਨਾਬਾਲਗ ਬੱਚਿਆਂ ਨਾਲ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਿਸ਼ਵਕਰਮਾ ਦੇ ਭਰਾ ਨੂੰ ਉਨ੍ਹਾਂ ਦੀ ਧੀ ਵਲੋਂ ਇਕ ਵਾਇਸ ਮੈਸੇਜ ਮਿਲਿਆ ਕਿ ਉਸ ਦੇ 19 ਸਾਲਾ ਗੁਆਂਢੀ ਨੇ ਉਸ ਦੇ ਪਿਤਾ ਅਤੇ ਭਰਾ ਦਾ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਭਾਰੀ ਸੁਰੱਖਿਆ ਦਰਮਿਆਨ ਰਾਊਜ਼ ਐਵੇਨਿਊ ਕੋਰਟ ਪਹੁੰਚੇ CM ਕੇਜਰੀਵਾਲ

ਪੁਲਸ ਮੁਤਾਬਕ ਸੂਬੇ ਦੇ ਪਿਪਰੀਆ ਕਸਬੇ ਦੇ ਰਹਿਣ ਵਾਲੇ ਵਿਸ਼ਵਕਰਮਾ ਦੇ ਭਰਾ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ਮਗਰੋਂ ਪੁਲਸ ਘਰ 'ਚ ਦਾਖ਼ਲ ਹੋਈ ਅਤੇ ਵੇਖਿਆ ਕਿ ਵਿਸ਼ਵਕਰਮਾ ਅਤੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਹੈ। ਪੁੱਤਰ ਦੀ ਲਾਸ਼ ਉਨ੍ਹਾਂ ਦੇ ਫਰਿੱਜ 'ਚੋਂ ਬਰਾਮਦ ਹੋਈ। ਪਿਤਾ-ਪੁੱਤਰ ਦਾ ਕਤਲ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਮ੍ਰਿਤਕ ਦੀ ਨਾਬਾਲਗ ਧੀ ਲਾਪਤਾ ਹੈ ਅਤੇ ਸ਼ੱਕ ਹੈ ਕਿ ਉਹ ਦੋਸ਼ੀ ਨਾਲ ਚੱਲੀ ਗਈ ਹੈ। ਇਹ ਪ੍ਰੇਮ ਸਬੰਧਾਂ ਦਾ ਸ਼ੱਕੀ ਮਾਮਲਾ ਲੱਗਦਾ ਹੈ।

ਇਹ ਵੀ ਪੜ੍ਹੋ- ਟਰੈਕਟਰ-ਟਰਾਲੀਆਂ ਨਾਲ ਹੁਣ ਨਹੀਂ ਕਰ ਸਕੋਗੇ ਇਹ ਕੰਮ, ਹਾਈ ਕੋਰਟ ਨੇ ਜਾਰੀ ਕੀਤੇ ਹੁਕਮ

ਪੁਲਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਕੱਠੇ ਕੀਤੇ ਗਏ ਸਬੂਤਾਂ ਮੁਤਾਬਕ ਦੋਸ਼ੀ ਸ਼ੁੱਕਰਵਾਰ ਸਵੇਰੇ ਵਿਸ਼ਵਕਰਮਾ ਦੇ ਘਰ ਗਿਆ ਸੀ। ਪੁਲਸ ਅਧਿਕਾਰੀ ਮੁਤਾਬਕ ਕੁੜੀ ਸਤੰਬਰ 2023 ਵਿਚ ਦੋਸ਼ੀ ਨਾਲ ਚੱਲੀ ਗਈ ਸੀ ਪਰ ਬਾਅਦ 'ਚ ਦੋਸ਼ੀ ਖਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਕਿ ਫੋਰੈਂਸਿਕ ਮਾਹਰਾਂ ਦੀ ਮਦਦ ਨਾਲ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੱਧੀ ਰਾਤ ਘਰ ਅੰਦਰ ਦਾਖ਼ਲ ਹੋਇਆ ਚੋਰ, ਪਿਓ-ਧੀ ਨੂੰ ਮਾਰਿਆ ਚਾਕੂ ਤੇ ਫਿਰ...

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News