ਤਾਮਿਲਨਾਡੂ ''ਚ ਟਰੇਨ ''ਚ ਭਿਆਨਕ ਅਗਨੀਕਾਂਡ ਮਗਰੋਂ ਰੇਲਵੇ ਦੀ ਯਾਤਰੀਆਂ ਨੂੰ ਅਪੀਲ

Saturday, Aug 26, 2023 - 01:02 PM (IST)

ਤਾਮਿਲਨਾਡੂ ''ਚ ਟਰੇਨ ''ਚ ਭਿਆਨਕ ਅਗਨੀਕਾਂਡ ਮਗਰੋਂ ਰੇਲਵੇ ਦੀ ਯਾਤਰੀਆਂ ਨੂੰ ਅਪੀਲ

ਚੇਨਈ- ਤਾਮਿਲਨਾਡੂ ਦੇ ਦੱਖਣੀ ਰੇਲਵੇ ਨੇ ਸ਼ਨੀਵਾਰ ਨੂੰ ਯਾਤਰੀਆਂ ਨੂੰ ਟਰੇਨ ਵਿਚ ਕੋਈ ਜਲਣਸ਼ੀਲ ਜਾ ਵਿਸਫੋਟਕ ਪਦਾਰਥ ਆਪਣੇ ਨਾਲ ਨਾ ਲੈ ਕੇ ਜਾਣ ਦੀ ਅਪੀਲ ਕੀਤੀ ਹੈ। ਰੇਲਵੇ ਨੇ ਇਸ ਦੇ ਨਾਲ ਹੀ ਕਿਹਾ ਕਿ ਇਸ ਦਾ ਉਲੰਘਣ ਕਰਨਾ ਰੇਲਵੇ ਐਕਟ ਤਹਿਤ ਸਜ਼ਾਯੋਗ ਅਪਰਾਧ ਹੈ। ਰੇਲਵੇ ਨੇ ਜਾਰੀ ਇਕ ਬਿਆਨ 'ਚ ਰੇਲਵੇ ਨੇ ਕਿਹਾ ਕਿ ਜਲਣਸ਼ੀਲ ਵਸਤੂਆਂ ਅਤੇ ਵਿਸਫੋਟਕਾਂ ਨੂੰ ਲੈ ਕੇ ਜਾਣਾ ਰੇਲਵੇ ਐਕਟ ਦੇ ਤਹਿਤ ਸਜ਼ਾਯੋਗ ਅਪਰਾਧ ਹੈ। ਇਸ ਵਿਚ ਜਲਣਸ਼ੀਲ ਵਸਤੂਆਂ ਅਤੇ ਵਿਸਫੋਟਕ ਪਦਾਰਥ ਜਿਵੇਂ ਗੈਸ ਸਿਲੰਡਰ, ਪਟਾਕੇ, ਤੇਜ਼ਾਬ, ਮਿੱਟੀ ਦਾ ਤੇਲ, ਪੈਟਰੋਲ, ਥਰਮਿਕ ਵੈਲਡਿੰਗ, ਸਟੋਵ ਆਦਿ ਨੂੰ ਲੈ ਕੇ ਜਾਣ ਦੀ ਮਨਾਹੀ ਹੈ ਅਤੇ ਰੇਲਵੇ ਐਕਟ ਦੇ ਤਹਿਤ ਸਜ਼ਾਯੋਗ ਅਪਰਾਧ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਤਾਮਿਲਨਾਡੂ ਵਿਚ ਰੇਲ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਦਰਦਨਾਕ ਮੌਤ

ਦੱਸ ਦੇਈਏ ਕਿ ਮਦੁਰੈ ਯਾਡਰ ਵਿਚ ਇਕ ਨਿੱਜੀ ਟੂਰ ਗਰੁੱਪ ਦੇ ਕੋਚ ਨੂੰ ਅੱਗ ਲੱਗ ਗਈ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ। ਗੈਰ-ਕਾਨੂੰਨੀ ਰੂਪ ਨਾਲ ਗੈਸ-ਸਿਲੰਡਰ, ਸਟੋਵ ਅਤੇ ਹੋਰ ਜਲਣਸ਼ੀਲ ਵਸਤੂਆਂ ਲੈ ਕੇ ਜਾਣ ਕਾਰਨ ਇਹ ਭਿਆਨਕ ਅਗਨੀਕਾਂਡ ਹੋਇਆ। ਬਿਆਨ ਵਿਚ ਕਿਹਾ ਗਿਆ ਕਿ ਦੱਖਣੀ ਰੇਲਵੇ ਸਾਰੇ ਯਾਤਰੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਕੋਈ ਵੀ ਜਲਣਸ਼ੀਲ ਜਾਂ ਵਿਸਫੋਟਕ ਪਦਾਰਥ ਨਾ ਲੈ ਕੇ ਜਾਣ ਅਤੇ ਜਲਣਸ਼ੀਲ ਵਸਤੂਆਂ ਲੈ ਕੇ ਆਪਣੀ ਜਾਨ ਜ਼ੋਖਮ 'ਚ ਨਾ ਪਾਉਣ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰਨ।

ਇਹ ਵੀ ਪੜ੍ਹੋ-  ਹਰਿਆਣਾ ਦੇ ਨੂਹ 'ਚ ਇੰਟਰਨੈੱਟ ਸੇਵਾਵਾਂ ਮੁੜ ਮੁਲਤਵੀ, ਜਾਣੋ ਵਜ੍ਹਾ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News