ਜੰਮੂ ਕਸ਼ਮੀਰ ਦੇ ਕਿਸ਼ਤਵਾੜ ''ਚ 4 ਅੱਤਵਾਦੀਆਂ ਦੇ ਘਰਾਂ ''ਤੇ ਛਾਪੇਮਾਰੀ

07/11/2023 12:31:28 PM

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਇਕਾਈ (ਐੱਸ.ਆਈ.ਯੂ.) ਨੇ ਉਨ੍ਹਾਂ ਚਾਰ ਅੱਤਵਾਦੀਆਂ ਦੇ ਮਕਾਨਾਂ 'ਤੇ ਮੰਗਲਵਾਰ ਨੂੰ ਛਾਪੇਮਾਰੀ ਕੀਤੀ ਸੀ, ਜੋ ਸਰਹੱਦ ਪਾਰ ਤੋਂ ਸਰਗਰਮ ਹਨ ਅਤੇ ਕਿਸ਼ਤਵਾੜ ਜ਼ਿਲ੍ਹੇ 'ਚ ਅੱਤਵਾਦ ਦੀਆਂ ਜੜਾਂ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸ਼ਤਵਾੜ ਦੇ ਸੀਨੀਅਰ ਪੁਲਸ ਸੁਪਰਡੈਂਟ (ਏ.ਐੱਸ.ਪੀ.) ਖਲੀਲ ਅਹਿਮਦ ਪੋਸਵਾਲ ਨੇ ਦੱਸਿਆ ਕਿ ਮੁਗਲ ਮੈਦਾਨ, ਚਤਰੂ ਅਤੇ ਸਿੰਘੁਪਰਾ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਅੱਤਵਾਦ ਨਾਲ ਕਿਸੇ ਵੀ ਰੂਪ ਨਾਲ ਜੁੜੇ ਲੋਕਾਂ ਦੀ ਪਛਾਣ ਕਰ ਕੇ ਜ਼ਿਲ੍ਹੇ 'ਚ ਅੱਤਵਾਦ ਦੇ ਜਾਲ ਨੂੰ ਖ਼ਤਮ ਕਰਨਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਅਧੀਨ ਦਰਜ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਅੱਤਵਾਦੀ ਜਮਾਲ ਦੀਨ, ਗੁਲਜ਼ਾਰ ਅਹਿਮਦ, ਸ਼ੱਬੀਰ ਅਹਿਮਦ ਅਤੇ ਗੁਲਾਬੂ ਦੇ ਘਰ ਛਾਪੇਮਾਰੀ ਕੀਤੀ ਗਈ। ਇਹ ਸਾਰੇ ਪਾਕਿਸਤਾਨ ਦੌੜ ਗਏ ਅਤੇ ਉੱਥੋਂ ਕੰਮ ਕਰ ਰਹੇ ਹਨ। ਜੰਮੂ ਦੀ ਵਿਸ਼ੇਸ਼ ਐੱਨ.ਆਈ.ਏ. (ਰਾਸ਼ਟਰੀ ਜਾਂਚ ਏਜੰਸੀ) ਅਦਾਲਤ ਨੇ 26 ਅਪ੍ਰੈਲ ਨੂੰ ਸਰਹੱਦ ਪਾਰ ਤੋਂ ਸਰਗਰਮ ਕਿਸ਼ਤਵਾੜ ਦੇ 23 ਅੱਤਵਾਦੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਜ਼ਿਲ੍ਹੇ 'ਚ 13 ਅੱਤਵਾਦੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਪਿਛਲੇ ਕੁਝ ਸਮੇਂ 'ਚ ਕਿਸ਼ਤਵਾੜ ਦੇ 36 ਲੋਕ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਤੋਂ ਬਾਅਦ ਪਾਕਿਸਤਾਨ ਚਲੇ ਗਏ। ਜਾਂਚ ਦੌਰਾਨ ਅੱਤਵਾਦੀ ਕੰਮਾਂ 'ਚ ਉਨ੍ਹਾਂ ਦੀ ਸ਼ਮੂਲੀਅਤ ਸਾਹਮਣੇ ਆਉਣ 'ਤੇ ਉਨ੍ਹਾਂ ਖ਼ਿਲਾਫ਼ 2 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ।


DIsha

Content Editor

Related News