ਜੰਮੂ ਕਸ਼ਮੀਰ : ਬਾਰਾਮੂਲਾ ''ਚ 8 ਸਥਾਨਕ ਅੱਤਵਾਦੀ ਭਗੌੜਾ ਐਲਾਨ
Wednesday, Jun 12, 2024 - 12:46 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੀ ਇਕ ਅਦਾਲਤ ਨੇ ਬਾਰਾਮੂਲਾ ਜ਼ਿਲ੍ਹੇ ਦੇ 8 ਸਥਾਨਕ ਅੱਤਵਾਦੀਆਂ ਨੂੰ ਭਗੌੜਾ ਅਪਰਾਧੀ ਐਲਾਨ ਕੀਤਾ ਹੈ। ਪੁਲਸ ਅਨੁਸਾਰ 8 ਲੋਕ ਸਾਲਾਂ ਤੋਂ ਫਰਾਰ ਹਨ ਅਤੇ ਅਧਿਕਾਰੀਆਂ ਨੇ ਉਨ੍ਹਾਂ ਦੇ ਘਰਾਂ ਅਤੇ ਜਨਤਕ ਥਾਵਾਂ 'ਤੇ ਨੋਟਿਸ ਵੀ ਚਿਪਕਾਏ ਸਨ। ਉੜੀ ਦੀ ਅਦਾਲਤ ਨੇ ਬਾਰਾਮੂਲਾ ਪੁਲਸ ਵਲੋਂ ਦਿੱਤੀ ਗਈ ਅਰਜ਼ੀ 'ਤੇ ਜਿਨ੍ਹਾਂ 'ਤੇ 8 ਸਥਾਨਕ ਅੱਤਵਾਦੀਆਂ ਨੂੰ ਭਗੌੜਾ ਐਲਾਨ ਕੀਤਾ ਹੈ, ਉਨ੍ਹਾਂ 'ਚ ਮੁਹੰਮਦ ਆਜ਼ਾਦ, ਨਸੀਰ ਅਹਿਮਦ, ਦੋਵੇਂ ਕੁੰਡੀ ਬਰਜਲਾ ਦੇ ਵਾਸੀ, ਜਬਲਾ ਉੜੀ ਦੇ ਕਰੀਮ ਦੀਨ, ਬੜਾ ਗੌਹਾਲਨ ਦੇ ਮੁਹੰਮਦ ਹਫੀਜ਼ ਮੀਰ, ਸਿੰਗਤੁੰਗ ਗੌਹਲਾਨ ਦੇ ਮੀਰ ਅਹਿਮਦ, ਦਰਦਕੂਟ ਦੇ ਬਸ਼ੀਰ ਅਹਿਮਦ, ਸ਼ੌਕਤ ਅਹਿਮਦ ਪਾਸਵਾਲ ਬਾਰਾਮੂਲਾ, ਗੌਹੱਲਨ ਅਤੇ ਸੌਹਾਰਾ ਦੇ ਅਹਿਦ ਭੱਟ ਹੈ।
ਇਨ੍ਹਾਂ ਖ਼ਿਲਾਫ਼ ਕੋਈ ਮਾਮਲੇ ਦਰਜ ਹਨ। ਇਨ੍ਹਾਂ ਸਾਰਿਆਂ ਨੂੰ ਇਕ ਮਹੀਨੇ ਦੇ ਅੰਦਰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਨਹੀਂ ਤਾਂ ਉਨ੍ਹਾਂ ਦੀ ਜਾਇਦਾਦ ਕੁਰਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8