ਜੰਮੂ ਕਸ਼ਮੀਰ ਪੁਲਸ ਨੇ 2 ਅੱਤਵਾਦੀਆਂ ਦੀ ਕਰੋੜਾਂ ਦੀ ਜਾਇਦਾਦ ਕੀਤੀ ਕੁਰਕ

Saturday, Jun 08, 2024 - 06:22 PM (IST)

ਜੰਮੂ ਕਸ਼ਮੀਰ ਪੁਲਸ ਨੇ 2 ਅੱਤਵਾਦੀਆਂ ਦੀ ਕਰੋੜਾਂ ਦੀ ਜਾਇਦਾਦ ਕੀਤੀ ਕੁਰਕ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਸੰਚਾਲਿਤ ਕਰ ਰਹੇ 2 ਅੱਤਵਾਦੀਆਂ ਦੀ 2 ਕਰੋੜਾਂ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਅਧਿਕਾਰੀਆਂ ਅਨੁਸਾਰ ਬਾਰਾਮੂਲਾ ਦੇ ਤਿਲਗਾਮ ਵਾਸੀ ਜਲੀਲ ਅਹਿਮਦ ਰਾਠੇਰ ਅਤੇ ਮੁਹੰਮਦ ਅਸ਼ਰਫ਼ ਮੀਰ ਅੱਤਵਾਦੀਆਂ ਦੇ ਆਕਾਵਾਂ ਵਜੋਂ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਤੋਂ ਗਤੀਵਿਧੀਆਂ ਸੰਚਾਲਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਰਾਮੂਲਾ 'ਚ ਐਡੀਸ਼ਨਲ ਸੈਸ਼ਨ ਅਦਾਲਤ ਤੋਂ ਕੁਰਕੀ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਪੁਲਸ ਨੇ 8 ਕਨਾਲ ਅਤੇ ਚਾਰ ਮਰਲਾ ਜ਼ਮੀਨ ਕੁਰਕ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਸੀ.ਆਰ.ਪੀ.ਸੀ. ਦੀ ਧਾਰਾ 83 ਦੇ ਅਧੀਨ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਇਹ ਕਾਰਵਾਈ ਹਥਿਆਰਬੰਦ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਸਮੇਤ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਦਰਜ ਐੱਫ.ਆਈ.ਆਰ. ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਜਾਇਦਾਦ ਅੱਤਵਾਦੀਆਂ ਦੇ ਆਕਾਵਾਂ ਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News