ਜੰਮੂ ਕਸ਼ਮੀਰ : ਬਾਰਾਮੂਲਾ ''ਚ ਕੁਰਕ ਕੀਤੀ ਗਈ 2 ਅੱਤਵਾਦੀ ਆਕਾਵਾਂ ਦੀ ਜਾਇਦਾਦ

Tuesday, May 28, 2024 - 03:15 PM (IST)

ਜੰਮੂ ਕਸ਼ਮੀਰ : ਬਾਰਾਮੂਲਾ ''ਚ ਕੁਰਕ ਕੀਤੀ ਗਈ 2 ਅੱਤਵਾਦੀ ਆਕਾਵਾਂ ਦੀ ਜਾਇਦਾਦ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸਥਾਨਕ 2 ਅੱਤਵਾਦੀਆਂ ਆਕਾਵਾਂ ਦੀਆਂ ਅਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ। ਦੋਵੇਂ ਅੱਤਵਾਦੀ ਆਕਾ ਪਾਕਿਸਤਾਨ 'ਚ ਹਿ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ। ਪੁਲਸ ਨੇ ਦੱਸਿਆ ਕਿ ਦੋਵੇਂ ਹੈਂਡਲਰ ਮੌਜੂਦਾ ਸਮੇਂ ਪਾਕਿਸਤਾਨ 'ਚ ਹਨ, ਜਿੱਥੋਂ ਉਹ ਕਸ਼ਮੀਰ ਘਾਟੀ 'ਚ ਅੱਤਵਾਦੀ ਸਮੂਹਾਂ ਅਤੇ ਅੱਤਵਾਦੀ ਮਾਡਿਊਲ ਨੂੰ ਸੰਚਾਲਿਤ ਕਰਦੇ ਹਨ।

PunjabKesari

ਪੁਲਸ ਨੇ ਕਿਹਾ ਕਿ ਡਿਪਟੀ ਜੱਜ ਉੜੀ ਤੋਂ ਕੁਰਕੀ ਆਦੇਸ਼ ਮਿਲਣ ਤੋਂ ਬਾਅਦ ਪਾਕਿਸਤਾਨ ਸਥਿਤ ਦੋਵੇਂ ਅੱਤਵਾਦੀ ਆਕਾਵਾਂ ਦੀ ਤਿੰਨ ਕਨਾਲ ਅਤੇ 19 ਮਰਲਾ ਦੀ ਲੱਖਾਂ ਰੁਪਏ ਦੀ ਜਾਇਦਾਦ ਨੂੰ ਕੁਰਕ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਜ਼ਮਬੂਰ ਪੱਟਨ ਵਾਸੀ ਜਲਾਲ ਦੀਨ ਅਤੇ ਕਮਲਕੋਟ ਉੜੀ ਵਾਸੀ ਮੁਹੰਮਦ ਸਾਕੀ ਵਜੋਂ ਹੋਈ ਹੈ। ਉਨ੍ਹਾਂ ਕਿਹਾ,''ਪੁਲਸ ਵਲੋਂ ਕੀਤੀ ਗਈ ਜਾਂਚ ਅਤੇ ਪੁੱਛ-ਗਿੱਛ ਦੌਰਾਨ ਜਾਇਦਾਦ ਦੀ ਪਛਾਣ ਅੱਤਵਾਦੀ ਆਕਾਵਾਂ ਦੀ ਸੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News