ਜੰਮੂ ਕਸ਼ਮੀਰ ਪੁਲਸ ਨੇ ਅੱਤਵਾਦੀ ਸਹਿਯੋਗੀ ਦੀ ਜਾਇਦਾਦ ਕੀਤੀ ਕੁਰਕ
Friday, Jun 14, 2024 - 12:32 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਵੀਰਵਾਰ ਨੂੰ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀ ਸਹਿਯੋਗੀ ਦੀ ਜਾਇਦਾਦ ਕੁਰਕ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਲੋਹਾਰ ਸੇਨਜੀ ਗਡੋਲੇ ਵਾਸੀ ਅੱਤਵਾਦੀ ਸਹਿਯੋਗੀ ਰਿਆਜ਼ ਅਹਿਮਦ ਭੱਟ ਦੇ 2 ਮੰਜ਼ਿਲਾ ਰਿਹਾਇਸ਼ ਮਕਾਨ ਨੂੰ ਕਸ਼ਮੀਰ ਦੇ ਵਿਭਾਗੀ ਕਮਿਸ਼ਨਰ ਤੋਂ ਪੁਸ਼ਟੀ ਮਿਲਣ ਤੋਂ ਬਾਅਦ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੀ ਧਾਰਾ ਦੇ ਪ੍ਰਬੰਧਾਂ ਦੇ ਅਧੀਨ ਕੁਰਕ ਕਰ ਲਿਆ ਗਿਆ ਹੈ।
ਪੁਲਸ ਨੇ ਕਿਹਾ ਕਿ ਇਹ ਕਾਰਵਾਈ ਅੱਤਵਾਦ ਨਾਲ ਲੜਨ ਅਤੇ ਇਨ੍ਹਾਂ ਨਾਪਾਕ ਗਤੀਵਿਧੀਆਂ ਨੂੰ ਸਮਰੱਥ ਕਰਨ ਵਾਲੇ ਸਮਰਥਨ ਢਾਂਚੇ ਨੂੰ ਨਸ਼ਟ ਕਰਨ ਲਈ ਪੁਲਸ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਅੱਤਵਾਦੀ ਸਹਿਯੋਗੀਆਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਅਧਿਕਾਰੀਆਂ ਦਾ ਮਕਸਦ, ਅੱਤਵਾਦੀ ਮੁਹਿੰਮਾਂ ਨੂੰ ਵਿੱਤ ਪੋਸ਼ਿਤ ਕਰਨ ਅਤੇ ਸਹੂਲਤ ਪ੍ਰਦਾਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਘੱਟ ਕਰਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e