ਕਿਸ਼ਨਗੜ੍ਹ 'ਚ ਦੇਹ ਵਪਾਰ ਦੇ ਅੱਡੇ 'ਤੇ ਵੱਜੀ Raid! 5 ਕੁੜੀਆਂ ਸਮੇਤ 15 ਲੋਕਾਂ ਨੂੰ ਰੰਗੇ ਹੱਥੀਂ ਫੜਿਆ

Monday, Sep 01, 2025 - 11:45 AM (IST)

ਕਿਸ਼ਨਗੜ੍ਹ 'ਚ ਦੇਹ ਵਪਾਰ ਦੇ ਅੱਡੇ 'ਤੇ ਵੱਜੀ Raid! 5 ਕੁੜੀਆਂ ਸਮੇਤ 15 ਲੋਕਾਂ ਨੂੰ ਰੰਗੇ ਹੱਥੀਂ ਫੜਿਆ

ਨੈਸ਼ਨਲ ਡੈਸਕ : ਅਜਮੇਰ ਦੇ ਕਿਸ਼ਨਗੜ੍ਹ 'ਚ ਪੁਲਸ ਨੇ ਵੱਡੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਜੈਪੁਰ ਹਾਈਵੇ 'ਤੇ ਬੜਗਾਂਵ ਸਥਿਤ ਨਟੋ ਦੀ ਢਾਣੀ 'ਚ ਕਾਫ਼ੀ ਸਮੇਂ ਤੋਂ ਚੱਲ ਰਹੇ ਨਾਜਾਇਜ਼ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਨੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ 10 ਨੌਜਵਾਨ ਅਤੇ 5 ਕੁੜੀਆਂ ਨੂੰ ਹਿਰਾਸਤ 'ਚ ਲਿਆ ਗਿਆ। ਇੱਥੇ ਜ਼ਿਸਮਫਰੋਸ਼ੀ ਤੋਂ ਲੈ ਕੇ ਲੁੱਟਪਾਟ ਤੱਕ ਦੀਆਂ ਗਤੀਵਿਧੀਆਂ ਚੱਲਦੀਆਂ ਸਨ।

ਇਹ ਵੀ ਪੜ੍ਹੋ...Rain Alert: ਅਗਲੇ 24 ਘੰਟਿਆਂ ਲਈ ਜਾਰੀ ਹੋਈ ਭਵਿੱਖਬਾਣੀ ! ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ

ਜਾਣਕਾਰੀ ਦਿੰਦਿਆ ਥਾਣਾ ਅਧਿਕਾਰੀ ਵੀਖਾਰਾਮ ਕਾਲਾ ਨੇ ਦੱਸਿਆ ਕਿ ਰੇਡ ਦੌਰਾਨ ਅਚਾਨਕ ਭਾਜੜ ਮਚ ਗਈ ਅਤੇ ਪੁਲਸ ਨੂੰ ਹਾਲਾਤ ਸੰਭਾਲਣ 'ਚ ਸਮਾਂ ਲੱਗਾ। ਮੌਕੇ 'ਤੇ ਮਿਲੀਆਂ ਕੁੜੀਆਂ ਨੇ ਸ਼ੁਰੂ ਵਿੱਚ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਆਈਡੀ ਵੀ ਨਹੀਂ ਦਿਖਾਈ ਪਰ ਕੜੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਨਾਮ ਖੋਲ੍ਹੇ।

ਇਹ ਵੀ ਪੜ੍ਹੋ...ਪੰਜਾਬ 'ਚ ਹੜ੍ਹਾਂ ਦੀ ਸਥਿਤੀ 'ਤੇ ਅਮਿਤ ਸ਼ਾਹ ਨੇ ਸੀਐੱਮ ਮਾਨ ਨਾਲ ਕੀਤੀ ਗੱਲਬਾਤ

ਪੁਲਸ ਨੇ ਕੁੱਲ 15 ਲੋਕਾਂ ਨੂੰ ਕਾਬੂ ਕੀਤਾ, ਜਿਨ੍ਹਾਂ 'ਚ ਬੂੰਦੀ, ਟੋਂਕ, ਮਕਰਾਨਾ, ਅਜਮੇਰ ਅਤੇ ਹੋਰ ਇਲਾਕਿਆਂ ਦੇ ਰਹਿਣ ਵਾਲੇ ਸ਼ਾਮਲ ਹਨ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਕੁੜੀਆਂ ਦੇ ਰੇਟ ਪਹਿਲਾਂ ਤੋਂ ਹੀ ਤੈਅ ਹੁੰਦੇ ਸਨ, ਜੋ 500 ਰੁਪਏ ਤੋਂ 1000 ਰੁਪਏ ਤੱਕ ਸੀ। ਇਸ ਇਸ ਧੰਦੇ ਕਾਰਨ ਪਿੰਡ ਦੇ ਲੋਕ ਬਹੁਤ ਪ੍ਰੇਸ਼ਾਨ ਸਨ ਅਤੇ ਸਕੂਲ, ਜੋ ਸਿਰਫ਼ 200 ਮੀਟਰ ਦੀ ਦੂਰੀ 'ਤੇ ਹੈ, ਉਸਦੇ ਬੱਚਿਆਂ ਦੀ ਪੜ੍ਹਾਈ 'ਤੇ ਵੀ ਬੁਰਾ ਅਸਰ ਪੈ ਰਿਹਾ ਸੀ। ਪੁਲਸ ਦੀ ਇਸ ਕਾਰਵਾਈ ਨਾਲ ਪਿੰਡ ਵਾਸੀਆਂ ਨੇ ਰਾਹਤ ਦੀ ਸਾਹ ਲਈ ਅਤੇ ਕਿਹਾ ਕਿ ਹੁਣ ਪਿੰਡ ਦਾ ਮਾਹੌਲ ਸਧਾਰ ਸਕੇਗਾ। ਇਹ ਸਾਰੀ ਕਾਰਵਾਈ ਐਡਿਸ਼ਨਲ ਐਸਪੀ ਦੀਪਕ ਸ਼ਰਮਾ ਅਤੇ ਸੀਓ ਸਿਟੀ ਆਈਪੀਐਸ ਅਜੈ ਸਿੰਘ ਰਾਠੌੜ ਦੇ ਨਿਰਦੇਸ਼ 'ਤੇ ਕੀਤੀ ਗਈ। ਥਾਣਾ ਅਧਿਕਾਰੀ ਵੀਖਾਰਾਮ ਕਾਲਾ ਦੀ ਦੇਖ-ਰੇਖ ਹੇਠ ਕਾਂਸਟੇਬਲ ਗਣੇਸ਼ ਅਤੇ ਸੁਖਦੇਵ ਨੇ ਮੌਕੇ 'ਤੇ ਛਾਪਾ ਮਾਰਿਆ ਗਿਆ ਹੈ। ਐਡਿਸ਼ਨਲ ਐਸਪੀ ਦੀਪਕ ਸ਼ਰਮਾ ਨੇ ਸਪਸ਼ਟ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਖਰਾਬ ਕਰਨ ਵਾਲੀਆਂ ਗਤੀਵਿਧੀਆਂ 'ਤੇ ਸਖਤ ਨਿਗਰਾਨੀ ਜਾਰੀ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧੰਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Shubam Kumar

Content Editor

Related News