ਗੁਆਂਢੀ ਮੁਲਕ ਦੀ ਵੱਡੀ ਕਾਰਵਾਈ ! ਬਲੋਚਿਸਤਾਨ 'ਚ 15 ਅੱਤਵਾਦੀ ਕੀਤੇ ਢੇਰ

Saturday, Mar 07, 2026 - 04:58 PM (IST)

ਗੁਆਂਢੀ ਮੁਲਕ ਦੀ ਵੱਡੀ ਕਾਰਵਾਈ ! ਬਲੋਚਿਸਤਾਨ 'ਚ 15 ਅੱਤਵਾਦੀ ਕੀਤੇ ਢੇਰ

ਇੰਟਰਨੈਸ਼ਨਲ ਡੈਸਕ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੂਚਿਸਤਾਨ ਸੂਬੇ ਵਿੱਚ ਦੋ ਵੱਖ-ਵੱਖ ਖੁਫੀਆ ਅਧਾਰਿਤ ਕਾਰਵਾਈਆਂ ਦੌਰਾਨ 15 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਪਾਕਿਸਤਾਨੀ ਫੌਜ ਦੀ ਮੀਡੀਆ ਵਿੰਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਅਨੁਸਾਰ ਇਹ ਕਾਰਵਾਈਆਂ ਵੀਰਵਾਰ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀਆਂ ਗਈਆਂ ਸਨ।

ਹਰਨਾਈ ਜ਼ਿਲ੍ਹੇ 'ਚ 12 ਅੱਤਵਾਦੀ ਹਲਾਕ
ਫੌਜ ਵੱਲੋਂ ਪਹਿਲਾ ਆਪਰੇਸ਼ਨ ਬਲੂਚਿਸਤਾਨ ਦੇ ਹਰਨਾਈ ਜ਼ਿਲ੍ਹੇ ਵਿੱਚ ਚਲਾਇਆ ਗਿਆ। ਇਸ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ 'ਖਵਾਰਿਜ' (ਅੱਤਵਾਦੀਆਂ) ਦੇ ਟਿਕਾਣੇ 'ਤੇ ਜ਼ੋਰਦਾਰ ਹਮਲਾ ਕੀਤਾ। ਕਾਫੀ ਦੇਰ ਤੱਕ ਚੱਲੇ ਮੁਕਾਬਲੇ ਤੋਂ ਬਾਅਦ 12 ਅੱਤਵਾਦੀ ਮਾਰੇ ਗਏ। ਮੌਕੇ ਤੋਂ ਭਾਰੀ ਮਾਤਰਾ ਵਿੱਚ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਹੋਇਆ ਹੈ।

ਬਸੀਮਾ ਜ਼ਿਲ੍ਹੇ 'ਚ ਦੂਜੀ ਕਾਰਵਾਈ
ਦੂਜਾ ਆਪਰੇਸ਼ਨ ਬਲੂਚਿਸਤਾਨ ਦੇ ਹੀ ਬਸੀਮਾ ਜ਼ਿਲ੍ਹੇ ਵਿੱਚ ਚਲਾਇਆ ਗਿਆ। ਇੱਥੇ ਵੀ ਖੁਫੀਆ ਸੂਚਨਾ ਦੇ ਆਧਾਰ 'ਤੇ ਅੱਤਵਾਦੀਆਂ ਦੀ ਲੋਕੇਸ਼ਨ ਨੂੰ ਟ੍ਰੈਕ ਕੀਤਾ ਗਿਆ ਸੀ। ਦੋਵਾਂ ਪਾਸਿਆਂ ਤੋਂ ਹੋਈ ਭਾਰੀ ਗੋਲੀਬਾਰੀ ਤੋਂ ਬਾਅਦ 3 ਹੋਰ ਅੱਤਵਾਦੀ ਮਾਰੇ ਗਏ। ਫੌਜ ਨੇ ਇਨ੍ਹਾਂ ਕੋਲੋਂ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।

ਬਲੂਚਿਸਤਾਨ 'ਚ ਵਧੀਆਂ ਅੱਤਵਾਦੀ ਗਤੀਵਿਧੀਆਂ
 ਜ਼ਿਕਰਯੋਗ ਹੈ ਕਿ ਬਲੂਚਿਸਤਾਨ ਵਿੱਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਸੰਗਠਨ ਕਾਫੀ ਸਰਗਰਮ ਹਨ, ਜੋ ਅਕਸਰ ਸੁਰੱਖਿਆ ਬਲਾਂ ਅਤੇ ਸਰਕਾਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਪਾਕਿਸਤਾਨੀ ਸਰਕਾਰ ਇਨ੍ਹਾਂ ਹਮਲਿਆਂ ਲਈ ਮੁੱਖ ਤੌਰ 'ਤੇ ਬਲੂਚ ਲਿਬਰੇਸ਼ਨ ਆਰਮੀ ਅਤੇ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਵਰਗੇ ਸੰਗਠਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News