ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਫੜਿਆ! ਹੋਈ ਛਿੱਤਰ ਪਰੇਡ

Monday, Mar 16, 2026 - 04:19 PM (IST)

ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਫੜਿਆ! ਹੋਈ ਛਿੱਤਰ ਪਰੇਡ

ਜਲੰਧਰ (ਸੋਨੂੰ)- ਜਲੰਧਰ ਦੇ ਡਾ. ਬੀ. ਆਰ. ਅੰਬੇਡਕਰ ਚੌਕ ਦੇ ਕੋਲ ਇਕ ਮੋਬਾਇਲ ਖੋਹ ਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਮੌਕੇ 'ਤੇ ਹੀ ਫੜ ਲਿਆ। ਲੋਕਾਂ ਨੇ ਨਾ ਸਿਰਫ਼ ਮੁਲਜ਼ਮ ਦੇ ਹੱਥ ਬੰਨ੍ਹ ਕੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ, ਸਗੋਂ ਪੁਲਸ ਦੀ ਮੌਜੂਦਗੀ 'ਚ  ਉਸ ਨੂੰ ਥੱਪੜ ਜੜ ਦਿੱਤੇ। ਇਹ ਘਟਨਾ ਦੁਪਹਿਰ ਸਾਢੇ 12 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਇਕ ਪੀੜਤ ਵਿਅਕਤੀ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਵਾਪਸ ਘਰ ਪਰਤ ਰਿਹਾ ਸੀ। ਇਸੇ ਦੌਰਾਨ ਘਾਤ ਲਗਾ ਕੇ ਬੈਠੇ ਸਨੈਚਰ ਨੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਭੱਜਣ ਲੱਗਾ। ਪੀੜਤ ਨੇ ਤੁਰੰਤ ਰੌਲਾ ਪਾਇਆ ਅਤੇ ਆਪਣੀ ਬਾਈਕ 'ਤੇ ਮੁਲਜ਼ਮ ਦਾ ਪਿੱਛਾ ਕੀਤਾ। ਜਦੋਂ ਮੁਲਜ਼ਮ ਨੇ ਪੀੜਤ ਨੂੰ ਧੱਕਾ ਦੇ ਕੇ ਡੇਗਣ ਦੀ ਕੋਸ਼ਿਸ਼ ਕੀਤੀ ਤਾਂ ਕੋਲ ਹੀ ਮੌਜੂਦ ਇਕ ਕੂੜਾ ਚੁੱਕਣ ਵਾਲੇ ਵਿਅਕਤੀ ਨੇ ਹਿੰਮਤ ਵਿਖਾਉਂਦੇ ਹੋਏ ਉਸ ਨੂੰ ਦਬੋਚ ਲਿਆ। ਲੋਕਾਂ ਨੇ ਮੁਲਜ਼ਮ ਕੋਲੋਂ ਖੋਹਿਆ ਹੋਇਆ ਫ਼ੋਨ ਵੀ ਬਰਾਮਦ ਕਰ ਲਿਆ।

ਇਹ ਵੀ ਪੜ੍ਹੋ: ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ ਮਿਲਦੇ CM ਮਾਨ: ਸੁਖਬੀਰ ਬਾਦਲ

ਘਟਨਾ ਦੀ ਸੂਚਨਾ ਮਿਲਣ 'ਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ। ਹਾਲਾਂਕਿ ਪੁਲਸ ਦੇ ਕਥਿਤ ਅੜੀਅਲ ਵਤੀਰੇ ਨੂੰ ਵੇਖ ਕੇ ਲੋਕ ਭੜਕ ਗਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਇਲਾਕੇ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਪਰ ਪੁਲਸ ਕੋਈ ਸਖ਼ਤ ਕਾਰਵਾਈ ਜਾਂ ਐੱਫ਼. ਆਈ. ਆਰ. ਦਰਜ ਨਹੀਂ ਕਰ ਰਹੀ।

ਪੁਲਸ ਦੇ ਸਾਹਮਣੇ ਜੜਿਆ ਥੱਪੜ 
ਗੱਲਬਾਤ ਦੌਰਾਨ ਮਾਹੌਲ ਇੰਨਾ ਗਰਮਾ ਗਿਆ ਕਿ ਮੁਲਜ਼ਮ ਪੁਲਸ ਦੇ ਸਾਹਮਣੇ ਹੀ ਥੱਪੜ ਮਾਰਨ ਦੀ ਚੁਣੌਤੀ ਦੇਣ ਲੱਗਾ, ਜਿਸ 'ਤੇ ਗੁੱਸੇ ਵਿੱਚ ਆਏ ਪ੍ਰਧਾਨ ਨੇ ਪੁਲਸ ਦੀ ਮੌਜੂਦਗੀ ਵਿੱਚ ਹੀ ਉਸ ਦੇ ਥੱਪੜ ਮਾਰ ਦਿੱਤਾ। ਕਾਫ਼ੀ ਦੇਰ ਚੱਲੇ ਹੰਗਾਮੇ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਦੀ ਬਾਈਕ ਜ਼ਬਤ ਕਰ ਲਈ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਗੈਸ ਸਿਲੰਡਰਾਂ ਨੂੰ ਲੈ ਕੇ DC ਹਿਮਾਂਸ਼ੂ ਵੱਲੋਂ ਨਵੇਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News