ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਵਿਖਾਇਆ ਫਿਟਨੈੱਸ ਦਾ ਦਮ, ਕੱਢੀਆਂ ‘ਡੰਡ ਬੈਠਕਾਂ’

Monday, Mar 01, 2021 - 04:27 PM (IST)

ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਵਿਖਾਇਆ ਫਿਟਨੈੱਸ ਦਾ ਦਮ, ਕੱਢੀਆਂ ‘ਡੰਡ ਬੈਠਕਾਂ’

ਤਾਮਿਲਨਾਡੂ— ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਤਾਮਿਲਨਾਡੂ ਦੇ ਦੌਰੇ ’ਤੇ ਹਨ। ਰਾਹੁਲ ਨੇ ਕੰਨਿਆਕੁਮਾਰੀ ਜ਼ਿਲ੍ਹੇ ਦੇ ਚਰਚ ਰੋਡ ’ਤੇ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ਵੇਖਿਆ ਗਿਆ। ਇਸ ਤੋਂ ਬਾਅਦ ਰਾਹੁਲ ਗਾਂਧੀ ਦਾ ਇਕ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲਿਆ। ਕੰਨਿਆਕੁਮਾਰੀ ਵਿਚ ਰਾਹੁਲ ਗਾਂਧੀ ਨੇ ਜਿੱਥੇ ਵਿਦਿਆਰਥੀ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਰਾਹੁਲ ਗਾਂਧੀ ਨੌਜਵਾਨ ਵਿਦਿਆਰਥਣ ਨਾਲ ਡੰਡ ਬੈਠਕਾਂ ਕੱਢਦੇ ਹੋਏ ਵੀ ਨਜ਼ਰ ਆਏ। ਦਰਅਸਲ ਰਾਹੁਲ ਨੂੰ ਇਕ ਵਿਦਿਆਰਥਣ ਨੇ ਡੰਡ ਬੈਠਕਾਂ ਕੱਢਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੰਚ ’ਤੇ ਹੀ ਡੰਡ ਬੈਠਕਾਂ ਕੱਢੀਆਂ। ਇਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ।


ਜੋ ਵੀਡੀਓ ਸਾਹਮਣੇ ਆਇਆ ਹੈ, ਉਸ ’ਚ ਰਾਹੁਲ ਗਾਂਧੀ ਨੇ 9 ਸਕਿੰਟ ਵਿਚ 13 ਡੰਡ ਬੈਠਕਾਂ ਕੱਢੀਆਂ। ਰਾਹੁਲ ਗਾਂਧੀ ਨੇ ਪਹਿਲਾਂ ਦੰਡ ਬੈਠਕਾਂ ਕੱਢੀਆਂ ਅਤੇ ਉਸ ਤੋਂ ਬਾਅਦ ਵਿਦਿਆਰਥਣ ਨੂੰ ਇਕ ਹੱਥ ਨਾਲ ਦੰਡ ਬੈਠਕ ਕੱਢਣ ਨੂੰ ਕਿਹਾ। ਰਾਹੁਲ ਨੇ ਖ਼ੁਦ ਵੀ ਇਕ ਹੱਥ ਨਾਲ ਡੰਡ ਬੈਠਕਾਂ ਕੱਢੀਆਂ। ਰਾਹੁਲ ਨੇ ਜਿਸ ਵਿਦਿਆਰਥਣ ਨਾਲ ਡੰਡ ਬੈਠਕਾਂ ਚੈਲੰਜ ਕੀਤਾ, ਉਹ 10ਵੀਂ ਦੀ ਵਿਦਿਆਰਥਣ ਹੈ ਅਤੇ ਉਸ ਦਾ ਨਾਂ ਮੇਰੋਲਿਨ ਸ਼ੇਨਿਘਾ ਹੈ। ਦੱਸਣਯੋਗ ਹੈ ਕਿ ਰਾਹੁਲ ਗਾਂਧੀ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੱਖਣੀ ਸੂਬਿਆਂ ਦਾ ਦੌਰਾ ਕਰ ਰਹੇ ਹਨ। ਪੁਡੂਚੇਰੀ, ਕੇਰਲ ਅਤੇ ਹੁਣ ਤਾਮਿਲਨਾਡੂ, ਜਿੱਥੇ ਰਾਹੁਲ ਦਾ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। 

PunjabKesari
 


author

Tanu

Content Editor

Related News